ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉੁਥੇ ਫਸੇ 250 ਭਾਰਤੀਆਂ ਨੂੰ ਲੈ ਕੇ ਏਅਰ ਇੰਡਆ ਦੀ ਦੂਜੀ ਫਲਾਈਟ ਸਵੇਰੇ 3 ਵਜੇ ਦਿੱਲੀ ਪਹੁੰਚੀ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਯੂਕਰੇਨ ਤੋਂ ਕੱਢ ਕੇ ਬੁਖਾਰੇਸਟ ਭੇਜਿਆ ਗਿਆ ਸੀ, ਜਿਥੋਂ ਇਨ੍ਹਾਂ ਨੂੰ ਭਾਰਤ ਲਿਆਇਆ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧੀਆ ਨੇ ਇਨ੍ਹਾਂ ਵਿਦਿਆਰਥੀਆਂ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ 219ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ AI-1943 ਅੱਜ ਰਾਤ 8 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰਿਆ ਸੀ। ਜਹਾਜ਼ ਨੇ ਦੁਪਹਿਰ ਵਿਚ ਰੋਮਾਨੀਆ ਦੇ ਬੁਖਾਰੇਸਟ ਤੋਂ ਉਡਾਨ ਭਰੀ ਸੀ। ਇਸ ਲਈ ਮੁੰਬਈ ਦੇ ਏਅਰਪੋਰਟ ‘ਤੇ ਇੱਕ ਸਪੈਸ਼ਲ ਕਾਰੀਡੋਰ ਬਣਾਇਆ ਗਿਆ।
ਦਿੱਲੀ ਪਹੁੰਚਣ ‘ਤੇ ਵਿਦਿਆਰਥੀਆਂ ਨੇ ਆਪਣੀ ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਦਿਖਾਇਆ। ਏਅਰਪੋਰਟ ‘ਤੇ ਹੀ RT-PCR ਜਾਂਚ ਦੀ ਵਿਵਸਥਾ ਵੀ ਕੀਤੀ ਗਈ ਸੀ। ਉਧਰ ਰੋਮਾਨੀਆ ਦੇ ਬੁਖਾਰੇਸਟ ਤੋਂ ਹੀ ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ ਨੇ 250 ਵਿਦਿਆਰਥੀਆਂ ਨਾਲ ਰਾਤ 9.30 ਵਜੇ ਦਿੱਲੀ ਲਈ ਉਡਾਨ ਭਰੀ। ਉਹ ਐਤਵਾਰ ਸਵੇਰੇ 8 ਵਜੇ ਦਿੱਲੀ ਏਅਰਪੋਰਟ ‘ਤੇ ਉਤਰਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ‘ਆਪ੍ਰੇਸ਼ਨ ਗੰਗਾ’ ਤਹਿਤ ਵਿਦਿਆਰਥੀਆਂ ਦੀ ਵਾਪਸੀ ਦੀ ਇਹ ਮੁਹਿੰਮ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਤੋਂ ਪਹਿਲਾਂ ਯੂਕਰੇਨ ਤੋਂ ਮੁੰਬਈ ਪਹੁੰਚੇ ਭਾਰਤੀ ਵਿਦਿਆਰਥੀਆਂ ਦਾ ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੱਲੋਂ ਸਵਾਗਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਤ ਭੂਮੀ ‘ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਰ ਵਿਦਿਆਰਥੀ ਨੂੰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ PM ਮੋਦੀ ਨੂੰ ਸਾਰੇ ਬੱਚਿਆਂ ਦੀ ਬਹੁਤ ਚਿੰਤਾ ਸੀ। ਦੋ-ਢਾਈ ਦਿਨ ਤੋਂ ਪ੍ਰਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਜੈਸ਼ੰਕਰ ਸਾਰਿਆਂ ਦੀ ਚਿੰਤਾ ਕਰ ਰਹੇ ਹਨ। ਦਿਨ-ਰਾਤ ਫੋਨ ਕਰ ਰਹੇ ਹਨ। ਪੀਐੱਮ ਨੇ ਰਸ਼ੀਆ ਅਤੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਵੀ ਗੱਲਬਾਤ ਕੀਤੀ।