ਭਾਰਤ ਵਿਚ ਮੰਕੀਪਾਕਸ ਦੇ ਦੂਜੇ ਮਾਮਲੇ ਦੀ ਪੁਸ਼ਟੀ ਹੋਈ ਹੈ। ਪੀੜਤ ਨੌਜਵਾਨ ਕੇਰਲ ਦੇ ਕਨੂੰਰ ਦਾ ਰਹਿਣ ਵਾਲਾ ਹੈ। ਕੇਰਲ ਦੇ ਸਿਹਤ ਮੰਤਰੀ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ 31 ਸਾਲਾ ਵਿਅਕਤੀ ਵਾਇਰਸ ਨਾਲ ਸੰਕਰਮਿਤ ਹੋਇਆ ਹੈ। ਉਸ ਦਾ ਪਰਿਆਰਾਮ ਮੈਡੀਕਲ ਕਾਲਜ ਕੰਨੂਰ ਵਿੱਚ ਇਲਾਜ ਚੱਲ ਰਿਹਾ ਹੈ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਕੇਰਲ ਵਿੱਚ ਇੱਕ ਹੋਰ ਮੰਕੀਪੌਕਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਅਧਿਕਾਰੀਆਂ ਦੀ ਬਹੁ-ਅਨੁਸ਼ਾਸਨੀ ਕੇਂਦਰੀ ਟੀਮ ਪਹਿਲਾਂ ਹੀ ਤਾਇਨਾਤ ਕੀਤੀ ਜਾ ਚੁੱਕੀ ਹੈ, ਜੋ ਉਸ ਦੇ ਨਜ਼ਦੀਕੀ ਸੰਪਰਕ ਵਿੱਚ ਹਨ, ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਜੁਲਾਈ ਨੂੰ ਭਾਰਤ ਨੇ ਕੇਰਲ ਤੋਂ ਯੂਏਈ ਦੇ ਇੱਕ ਯਾਤਰੀ ਦਾ ਪਹਿਲਾ ਮੰਕੀਪੌਕਸ ਦਾ ਕੇਸ ਦਰਜ ਕੀਤਾ ਸੀ। ਦੁਨੀਆ ਵਿਚ ਮੰਕੀਪੌਕਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਚਿੱਠੀ ਲਿਖ ਕੇ ਮੰਕੀਪੌਕਸ ਖਿਲਾਫ ਸਾਵਧਾਨੀ ਵਰਤਣ ਤੇ ਸਿਹਤ ਮੰਤਰਾਲੇ ਦੀ ਗਾਈਡਲਾਈਨ ਦੀ ਪਾਲਣ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਬਿਲ ਗੇਟਸ ਨੂੰ ਛੱਡਿਆ ਪਿੱਛੇ
ਸਰਕਾਰ ਨੇ ਸੂਬਿਆਂ ਨੂੰ ਐਂਟੀ ਪੁਆਇਂਟ ਯਾਨੀ ਯਾਤਰੀਆਂ ਦੇ ਆਉਣ ਦੀਆਂ ਥਾਵਾਂ ‘ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਥੇ ਨਿਗਰਾਨੀ ਰੱਖਣ ਵਾਲੀ ਟੀਮ ਤੋਂ ਲੈ ਕੇ ਡਾਕਟਰਸ ਸਾਰੇ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਜਿਹੜੇ ਵੀ ਲੋਕਾਂ ਵਿਚ ਲੱਛਣ ਪਾਏ ਜਾਣਗੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਮੰਕੀਪੌਕਸ ਲਈ ਵੱਖ ਤੋਂ ਹਸਪਤਾਲ ਨਿਰਧਾਰਤ ਕਰਨ ਨੂੰ ਕਿਹਾ ਹੈ। ਇਥੇ ਬੀਮਾਰੀ ਦੌਰਾਨ ਮਰੀਜ਼ਾਂ ਨੂੰ ਆਈਸੋਲੇਟ ਕਰਨ ਅਤੇ ਉਨ੍ਹਾਂ ਦੇ ਇਲਾਜ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: