ਢਕੋਲੀ ਦੇ ਡੀਪੀਐੱਸ ਸਕੂਲ ਵਿਚ ਯੂਜੀਸੀ ਦਾ ਪੇਪਰ ਦੇਣ ਆਈ ਕੁੜੀ ਨੂੰ ਕੜਾ ਪਾ ਕੇ ਪੇਪਰ ਨਾ ਦੇਣ ‘ਤੇ ਰੋਕਿਆ ਤਾਂ ਮਾਪਿਆਂ ਨੇ ਹੰਗਾਮਾ ਕਰ ਦਿੱਤਾ। ਸਕੂਲ ਪ੍ਰਬੰਧਕਾਂ ਨੇ ਕੁੜੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਕੜੇ ਨਾਲ ਪੇਪਰ ਦੇਣ ਜਾਓਗੇ ਤਾਂ ਉਨ੍ਹਾਂ ਨੂੰ ਡੈਕਲੋਰੇਸ਼ਨ ਫਾਰਮ ਦੇਣਾ ਪਵੇਗਾ ਜਿਸ ਵਿਚ ਉਨ੍ਹਾਂ ਦਾ ਪੇਪਰ ਰੱਦ ਵੀ ਹੋ ਸਕਦਾ ਹੈ ਜਿਸ ‘ਤੇ ਨਾਰਾਜ਼ ਕੁੜੀ ਦੇ ਪਿਤਾ ਤੇਜਿੰਦਰ ਸਿੰਘ ਇਸ ਦੀ ਸ਼ਿਕਾਇਤ ਐੱਸਜੀਪੀਸੀ ਦੇ ਸੈਕ੍ਰਟੇਰੀ ਤੇ ਯੂਜੀਸੀ ਨੂੰ ਦੇਣ ਨੂੰ ਚੇਤਾਵਨੀ ਦਿੱਤੀ ਤਾਂ ਕੁੜੀ ਨੂੰ ਪੇਪਰ ਦੇਣ ਲਈ ਜਾਣ ਦਿੱਤਾ।
ਵੀਰਵਾਰ ਨੂੰ ਢਕੋਲੀ ਸਥਿਤ ਡੀਪੀਐੱਸ ਸਕੂਲ ਵਿਚ ਯੂਜੀਐੱਸ ਨੈੱਟ ਦਾ ਪੇਪਰ ਸੀ ਜਿਸ ਵਿਚ ਕਾਫੀ ਸਿੱਖ ਵਿਦਿਆਰਥੀ ਆਏ ਹੋਏ ਸਨ। ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਜਾਣ ਤੋਂ ਪਹਿਲਾਂ ਗਹਿਣੇ, ਬੈਲਟ ਤੇ ਸਿੱਖ ਵਿਦਿਆਰਥੀਆਂ ਨੂੰ ਕੜਾ ਉੁਤਾਰਨ ਲਈ ਬੋਲਿਆ ਗਿਆ ਤਾਂ ਮਨਸਿਮਰਨ ਕੌਰ ਨਾਂ ਦੀ ਕੁੜੀ ਨੂੰ ਕੜਾ ਉਤਾਰਨ ਤੋਂ ਮਨ੍ਹਾ ਕਰ ਦਿੱਤਾ। ਜਿਸ ‘ਤੇ ਉਨ੍ਹਾਂ ਨਾਲ ਆਏ ਉਨ੍ਹਾਂ ਦੇ ਪਿਤਾ ਤੇ ਬਾਕੀ ਸਿੱਖ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਿਤਾ ਤੇਜਿੰਦਰ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਐੱਨਜੀਓ ਲੁਧਿਆਣਾ ਦੇ ਡਾਇਰੈਕਟਰ ਹਨ,, ਨੇ ਦੱਸਿਆ ਕਿ ਉਸ ਦੀ ਧੀ ਮਨਸਿਮਰਨ ਯੂਜੀਸੀ ਦਾ ਪੇਪਰ ਢਕੋਲੀ ਦੇ ਡੀਪੀਐੱਸ ਸਕੂਲ ਵਿਚ ਸੀ। ਪੇਪਰ ਸਵੇਰੇ 10 ਵਜੇ ਸ਼ੁਰੂ ਹੋਣਾ ਸੀ ਤਾਂ ਮਨਸਿਮਰਨ ਪੇਪਰ ਦੇਣ ਲਈ ਅੰਦਰ ਜਾਣ ਲੱਗੀ ਤਾਂ ਸਕੂਲ ਦੇ ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਕੜਾ ਉਤਾਰਨ ਨੂੰ ਕਿਹਾ। ਜਦੋਂ ਕਿ ਸਕਿਓਰਿਟੀ ਗਾਰਡ ਖੁਦ ਵੀ ਸਿੱਖ ਭਾਈਚਾਰੇ ਦੇ ਸਨ। ਜਿਸ ‘ਤੇ ਤੇਜਿੰਦਰ ਸਿੰਘਨੇ ਇਤਰਾਜ਼ ਪ੍ਰਗਟਾਇਆ ਕਿ ਅਸੀਂ ਪੰਜਾਬ ਵਿਚ ਰਹਿੰਦੇ ਹਾਂ ਅਤੇ ਇਹ ਸਾਡਾ ਅਧਿਕਾਰ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ।
ਕੁੜੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਸਾਲ ਦਿੱਲੀ ਵਿਚ ਸੀਬੀਐੱਸਈ ਵੱਲੋਂ ਨੀਟ ਦਿੱਲੀ ਵਿਚ ਪ੍ਰੀਖਿਆ ਦੌਰਾਨ ਸਿੱਖ ਅੰਮ੍ਰਿਤਧਾਰੀ ਵਿਦਿਆਰਥੀ ਦਾਖਲਾ ਦੇਣ ਦੀ ਪ੍ਰਕਿਰਿਆ ਤੋਂ ਮਨ੍ਹਾ ਕਰ ਦਿੱਤਾ ਸੀ ਜਿਸਦੇ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਹਾਈਕੋਰਟ ਦੇ ਹੁਕਮਾਂ ਦੇ ਬਾਅਦ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨ ਨਾਲ ਪੇਪਰ ਦੇਣ ਤੇ ਦਾਖਲਾ ਦੇਣ ਦੀ ਇਜਾ਼ਜ਼ਤ ਦਿੱਤੀ ਸੀ। ਤੇਜਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਬਾਰੇ ਅਕਾਲ ਤਖਤ ਸਾਹਿਬ ਤੇ ਯੂਜੀਸੀ ਤੋਂ ਮੰਗ ਕਰਨਗੇ ਕਿ ਇਸ ਮਾਮਲੇ ਵਿਚ ਸਹੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਸਿੱਖ ਵਿਦਿਆਰਥੀ ਨੂੰ ਇਹ ਅਪਮਾਨ ਨਾ ਸਹਿਣਾ ਪਵੇ।