ਮਹਾਰਾਸ਼ਟਰ ਵਿਚ ਸਿਆਸੀ ਉਥਲ-ਪੁਥਲ ਝੇਲ ਰਹੀ ਸ਼ਿਵ ਸੈਨਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈਡੀ ਨੇ ਸਾਂਸਦ ਸੰਜੇ ਰਾਊਤ ਨੂੰ ਸੰਮਨ ਭੇਜ ਕੇ ਪੁੱਛਗਿਛ ਲਈ ਬੁਲਾਇਆ ਹੈ। ਰਾਊਤ ਨੂੰ ਇਹ ਨੋਟਿਸ ਜ਼ਮੀਨ ਘਪਲੇ ਲਈ ਜਾਰੀ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਕੱਲ੍ਹ ਪੇਸ਼ ਹੋਣ ਲਈ ਕਿਹਾ ਗਿਆ ਹੈ।
ਨੋਟਿਸ ਦੇ ਬਾਅਦ ਰਾਊਤ ਨੇ ਕਿਹਾ ਕਿ ਮੈਂ ਮੰਗਲਵਾਰ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕਾਂਗਾ ਕਿਉਂਕਿ ਮੈਨੂੰ ਅਲੀਬਾਗ ਵਿਚ ਇੱਕ ਮੀਟਿੰਗ ਵਿਚ ਸ਼ਾਮਲ ਹੋਣਾ ਹੈ। ਉਨ੍ਹਾਂ ਨੇ ਈਡੀ ਦੇ ਸੰਮਨ ਨੂੰ ਸਾਜ਼ਿਸ਼ ਕਰਾਰ ਦਿੰਦੇ ਹੋਏ ਟਵੀਟ ਕੀਤਾ ਕਿ ‘ਹੁਣ ਮੈਂ ਸਮਝਦਾ ਹਾਂ ਕਿ ਈਡੀ ਨੇ ਮੈਨੂੰ ਸੰਮਨ ਕਿਉਂ ਭੇਜਿਆ ਹੈ। ਚੰਗਾ ਹੈ। ਮਹਾਰਾਸ਼ਟਰ ਵਿਚ ਵੱਡੇ ਘਟਨਾਕ੍ਰਮ ਚੱਲ ਰਹੇ ਹਨ। ਬਾਲਾ ਸਾਹਿਬ ਨੇ ਸਾਡੇ ਸਾਰੇ ਸ਼ਿਵ ਸੈਨਿਕ ਇੱਕ ਵੱਡੀ ਲੜਾਈ ਵਿਚ ਸ਼ਾਮਲ ਹੋ ਗਏ ਹਨ। ਇਹ ਸਾਜ਼ਿਸ਼ ਚੱਲ ਰਹੀ ਹੈ। ਮੇਰੀ ਗਰਦਨ ਕੱਟ ਜਾਵੇ ਤਾਂ ਵੀ ਮੈਂ ਗੁਹਾਟੀ ਦੇ ਰਸਤੇ ‘ਤੇ ਨਹੀਂ ਜਾਵਾਂਗਾ। ਚੱਲੋ ਮੈਨੂੰ ਗ੍ਰਿਫਤਾਰ ਕਰੋ, ਜੈ ਮਹਾਰਾਸ਼ਟਰ।’
ਈਡੀ ਨੇ 1034 ਕਰੋੜ ਰੁਪਏ ਦੇ ਜ਼ਮੀਨ ਘਪਲੇ ਵਿਚ ਮਹਾਰਾਸ਼ਟਰ ਦੇ ਬਿਜ਼ਨੈੱਸਮੈਨ ਤੇ ਰਾਊਤ ਦੇ ਕਰੀਬੀ ਪ੍ਰਵੀਨ ਰਾਊਤ ਨੂੰ ਫਰਵਰੀ ਵਿਚ ਗ੍ਰਿਫਤਾਰ ਕੀਤਾ ਸੀ ਜਿਸ ਦੇ ਬਾਅਦ ਇਸ ਕੇਸ ਵਿਚ ਸੰਜੇ ਰਾਊਤ ਦਾ ਨਾਂ ਵੀ ਜੁੜਿਆ। 5 ਅਪ੍ਰੈਲ ਨੂੰ ਈਡੀ ਨੇ ਇਸ ਮਾਮਲੇ ਵਿਚ ਰਾਊਤ ਦੇ ਅਲੀਬਾਗ ਵਾਲੇ ਪਲਾਟ ਦੇ ਨਾਲ ਦਾਦਰ ਤੇ ਮੁੰਬਈ ਵਿਚ ਇੱਕ-ਇੱਕ ਫਲੈਟ ਨੂੰ ਵੀ ਕੁਰਕ ਕਰ ਲਿਆ ਸੀ।
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਮਾਮਲੇ ਦਾ ਇਕ ਹੋਰ ਦੋਸ਼ੀ ਸੁਜੀਤ ਪਤਕਾਰ ਵੀ ਸੰਜੇ ਰਾਊਤ ਨਾਲ ਜੁੜਿਆ ਹੋਇਆ ਹੈ। ਸੁਜੀਤ ਸੰਜੇ ਦੀਬੇਟੀ ਦੀ ਇੱਕ ਫਰਮ ਵਿਚ ਪਾਰਟਨਰ ਹੈ। ਸੁਜੀਤ ਦੀ ਪਤਨੀ ਤੇ ਸੰਜੇ ਰਾਊਤ ਦੀ ਪਤਨੀ ਦੇ ਨਾਲ ਮਿਲ ਕੇ ਅਲੀਬਾਗ ਵਿਚ ਜ਼ਮੀਨ ਖੀਰਦੀ। ਇਹ ਜ਼ਮੀਨ ਵੀ ਘਪਲੇ ਦੇ ਪੈਸੇ ਤੋਂ ਲਈ ਗਈ ਸੀ।