ਦੇਸ਼ ਦੀ ਮੁੱਖ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਤੇ ਵੋਡਾਫੋਨ-ਆਈਡੀਆ ਨੇ ਸ਼ਹਿਰਾਂ ‘ਚ 5ਜੀ ਟ੍ਰਾਇਲ ਸਾਈਟਸ ਬਣਾਈ ਹੈ। ਜਿਹੜੇ ਸ਼ਹਿਰ 2022 ਵਿੱਚ 5G ਦੂਰਸੰਚਾਰ ਸੇਵਾਵਾਂ ਸ਼ੁਰੂ ਕਰਨ ਵਾਲੇ ਹਨ, ਉਨ੍ਹਾਂ ਵਿੱਚ ਚੰਡੀਗੜ੍ਹ ਸਣੇ ਗੁਰੂਗ੍ਰਾਮ, ਬੰਗਲੌਰ, ਕੋਲਕਾਤਾ, ਮੁੰਬਈ, ਦਿੱਲੀ, ਜਾਮਨਗਰ, ਅਹਿਮਦਾਬਾਦ, ਚੇਨਈ, ਹੈਦਰਾਬਾਦ, ਲਖਨਊ, ਪੁਣੇ ਅਤੇ ਗਾਂਧੀਨਗਰ ਸ਼ਾਮਲ ਹਨ।
5 ਜੀ ਤਕਨੀਕ ਲੌਂਗ ਟਰਮ ਮੋਬਾਈਲ ਬ੍ਰਾਂਡਬੈਂਡ ਨੈਟਵਰਕ ਵਿਚ ਸਭ ਤੋਂ ਨਵਾਂ ਅਪਗ੍ਰੇਡ ਹੈ। ਇਸ ਤੋਂ ਪਹਿਲਾਂ 2017 ਵਿਚ 4G ਦੂਰ ਸੰਚਾਰ ਖੇਤਰ ‘ਚ ਇੱਕ ਵੱਡਾ ਬਦਲਾਅ ਲਿਆਇਆ ਸੀ, ਜਿਸ ਨੇ ਲੋਕਾਂ ਨੂੰ ਸਫਰ ਕਰਦੇ ਹੋਏ ਗਾਣਾ ਸੁਣਨ ਤੇ ਵੀਡੀਓ ਸਟ੍ਰੀਮ ਕਰਨ ਦੀ ਸਹੂਲਤ ਦਿੱਤੀ ਸੀ। 5G ਨੂੰ ਸਮਾਰਟਫੋਨ ਦੀ ਤੁਲਨਾ ‘ਚ ਕਈ ਤਰ੍ਹਾਂ ਦੇ ਉਪਕਰਣਾਂ ਨੂੰ ਜੋੜਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਹਾਈ ਕਪੈਸਿਟੀ ਹੋਰ ਬਹੁਤ ਤੇਜ਼ ਸਪੀਡ ਦੇਣ ਵਾਲਾ ਨੈਟਵਰਕ ਹੋਵੇਗਾ। ਇਹ ਤਕਨੀਕ ਪੂਰੀ ਤਰ੍ਹਾਂ ਤੋਂ ਰੇਡੀਓ ਸਪੈਕਟਰਮ ਦੇ ਬੇਹਤਰ ਇਸਤੇਮਾਲ ਦਾ ਉਦਾਹਰਣ ਹੋਵੇਗੀ ਅਤੇ ਇਸ ਨਾਲ ਇਕੱਠੇ ਕਈ ਡਿਵਾਈਸ ਨੂੰ ਇੰਟਰਨੈੱਟ ਨਾਲ ਜੋੜਿਆ ਜਾ ਸਕੇਗਾ।
5G ਸੇਵਾ ਨੂੰ ਸ਼ੁਰੂ ਕਰਨ ਲਈ ਮੁੱਖ ਟੈਲੀਕਾਮ ਤੇ ਸਮਾਰਟਫੋਨ ਨਿਰਮਾਤਾਵਾਂ ਤੋਂ ਇਲਾਵਾ ਸਰਕਾਰ ਵੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਦੂਰ-ਸੰਚਾਰ ਵਿਭਾਗ ਨੇ 5ਜੀ ਤਕਨੀਕ ਦੇ ਵਿਕਾਸ ਤੇ ਟ੍ਰਾਇਲ ਲਈ ਨਾਮੀ ਸੰਸਥਾਵਾਂ ਨਾਲ ਇਕਰਾਰ ਕੀਤਾ ਹੈ। ਦੇਸ਼ ਦੀਆਂ 8 ਏਜੰਸੀਆਂ ਸਵਦੇਸ਼ੀ 5ਜੀ ਟੇਸਟ ਬੇਡ ਪ੍ਰਾਜੈਕਟ ‘ਚ ਸ਼ਾਮਲ ਹੈ। ਇਹ ਸੰਸਥਾ IIT ਬਾਂਬੇ, IIT ਦਿੱਲੀ, IIT ਹੈਦਰਾਬਾਦ, IIT ਮਦਰਾਸ, IIT ਕਾਨਪੁਰ, ਭਾਰਤੀ ਵਿਗਿਆਨ ਸੰਸਥਾ (IISC) ਬੰਗਲੌਰ, ਸੁਸਾਇਟੀ ਫਾਰ ਅਪਲਾਇਡ ਮਾਈਕ੍ਰੋਵੇਵ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਐਂਡ ਰਿਸਰਚ ਅਤੇ ਸੈਂਟਰ ਆਫ ਐਕਸੀਲੈਂਟ ਇਨ ਵਾਇਰਲੈੱਸ ਤਕਨਾਲੋਜੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੇਕ ਇਨ ਇੰਡੀਆ 5ਜੀ ਟੈਲੀਕਾਮ ਟੈਸਟ ਪ੍ਰਾਜੈਕਟ 2018 ਵਿਚ ਸ਼ੁਰੂ ਹੋਇਆ ਸੀ, ਜੋ 31 ਦਸੰਬਰ 2021 ਤੱਕ ਪੂਰਾ ਹੋ ਜਾਵੇਗਾ। ਇਸ ਦੀ ਫੰਡਿੰਗ ਦੂਰਸੰਚਾਰ ਵਿਭਾਗ ਕਰ ਰਿਹਾ ਹੈ। ਵਿਭਾਗ ਨੇ ਇਸ ਪ੍ਰਾਜੈਕਟ ‘ਤੇ 224 ਕਰੋੜ ਰੁਪਏ ਖਰਚ ਕੀਤੇ ਹਨ।