ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਗਾਹਕ ਕਿਸੇ ਗਡੀ ਸ਼ੋਅਰੂਮ ਵਿਚ ਕੋਈ ਬਾਈਕ ਜਾਂ ਕਾਰ ਖਰੀਦਣ ਜਾਂਦਾ ਹੈ ਤਾਂ ਉਥੇ ਮੌਜੂਦ ਏਜੰਟ ਤੇ ਸਟਾਫ ਵੱਲੋਂ ਉਸ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ। ਅਜਿਹਾ ਘੱਟ ਹੀ ਹੁੰਦਾ ਹੈ ਕਿ ਕਿਸੇ ਗਾਹਕ ਦੇ ਸ਼ੋਅ ਰੂਮ ਵਿਚ ਪਹੁੰਚਣ ‘ਤੇ ਸਟਾਫ ਪ੍ਰੇਸ਼ਾਨ ਹੁੰਦਾ ਹੈ। ਤਾਮਿਲਨਾਡੂ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਕਿ ਜਦੋਂ ਗਾਹਕ ਸ਼ੋਅਰੂਮ ਵਿਚ ਬਾਈਕ ਖਰੀਦਣ ਪਹੁੰਚਿਆ ਤਾਂ ਸਟਾਫ ਦੇ ਪਸੀਨੇ ਛੂਟ ਗਏ।
ਤਾਮਿਲਨਾਡੂ ਦੇ ਇਕ ਬਾਈਕ ਸ਼ੋਅਰੂਮ ਵਿਚ ਇਕ ਗਾਹਕ ਆਪਣੀ ਡ੍ਰੀਮ ਬਾਈਕ ਖਰੀਦਣ ਪਹੁੰਚਿਆ ਸੀ, ਉਹ ਵੀ 1 ਰੁਪਏ ਦੇ ਸਿੱਕਿਆਂ ਨੂੰ ਲੈ ਕੇ। ਦਰਅਸਲ ਸ਼ੋਅਰੂਮ ਵਿਚ ਮੌਜੂਦ ਕਰਮਚਾਰੀਆਂ ਦੇ ਸਾਹਮਣੇ ਉਦੋਂ ਮੁਸੀਬਤ ਖ੍ੜ੍ਹੀ ਹੋ ਗਈ ਜਦੋਂ ਉਨ੍ਹਾਂ ਨੇ ਦੇਖਿਆ ਕਿ ਗਾਹਕ 2.6 ਲੱਖ ਰੁਪਏ ਦੀ ਬਾਈਕ ਖਰੀਦਣ ਲਈ 1-1 ਰੁਪਏ ਦੇ ਸਿੱਕੇ ਨੂੰ ਬੋਰੇ ਵਿਚ ਭਰ ਕੇ ਲਿਆਇਆ ਹੈ।
ਮਾਮਲਾ ਤਾਮਨਿਲਾਡੂ ਦੇ ਸਲੇਮ ਸ਼ਹਿਰ ਦੇ ਅੰਪੋਟ ਸਥਿਤ ਗਾਂਧੀ ਮੈਦਾਨ ਇਲਾਕੇ ਨਿਵਾਸੀ ਭੂਪਤੀ ਨਾਲ ਜੁੜਿਆ ਹੈ। ਉਸ ਨੇ ਆਪਣੀ ਡ੍ਰੀਮ ਬਾਈਕ ਨੂੰ ਖਰੀਦਣ ਲਈ ਇੱਕ-ਇੱਕ ਪੈਸਾ ਇਕੱਠਾ ਕੀਤਾ। ਉਸ ਨੂੰ ਬਾਈਕ ਖਰੀਦਣ ਲਈ ਪੈਸੇ ਇਕੱਠਾ ਕਰਨ ਵਿਚ ਲਗਭਗ 3 ਸਾਲ ਦਾ ਸਮਾਂ ਲੱਦਾ ਫਿਰ ਜਾ ਕੇ ਉਹ ਬਾਈਕ ਲਈ ਪੈਸੇ ਇਕੱਠਾ ਕਰ ਸਕਿਆ। ਉਹ ਆਪਣੇ ਦੋਸਤਾਂ ਨਾਲ ਪਿਛਲੇ ਹਫਤੇ ਸ਼ਨੀਵਾਰ ਮਿੰਨੀ ਵੈਨ ਵਿਚ 1-1 ਰੁਪਏ ਦੇ ਸਿੱਕਿਆਂ ਨੂੰ ਲੱਦ ਕੇ ਬਜਾਜ ਸ਼ੋਅਰੂਮ ਬਾਈਕ ਖਰੀਦਣ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਭੂਪਤੀ ਸ਼ੁਰੂ ਤੋਂ ਹੀ ਆਪਣੀ ਬਚਤ ਨੂੰ 1-1 ਸਿੱਕਿਆਂ ਵਿਚ ਰੱਖ ਰਿਹਾ ਸੀ। ਉਸ ਨੇ ਮੰਦਰ, ਚਾਹ ਦੀਆਂ ਦੁਕਾਨਾਂ ਤੇ ਹੋਟਲ ਤੋਂ ਆਪਣੇ ਰੁਪਿਆਂ ਨੂੰ 1-1 ਸਿੱਕੇ ਵਿਚ ਬਦਲਵਾ ਲਿਆ। ਪਹਿਲਾਂ ਤਾਂ ਜਦੋਂ ਉਸ ਨੇ ਬਾਈਕ ਸ਼ੋਅਰੂਮ ਵਾਲੇ ਤੋਂ ਸਿੱਕਿਆਂ ਨਾਲ ਬਾਈਕ ਖਰੀਦਣ ਦੀ ਗੱਲ ਕੀਤੀ ਤਾਂ ਸ਼ੋਅਰੂਮ ਵਾਲੇ ਨੇ ਸਿੱਕਿਆਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ ਵਿਚ ਬਜਾਜ ਸ਼ੋਅਰੂਮ ਵਾਲੇ ਮੰਨ ਗਏ।
ਇਹ ਵੀ ਪੜ੍ਹੋ : ਗਰੇਵਾਲ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਕਿਹਾ- “10 ਦਿਨ ਵੀ ਨਹੀਂ ਹੋਏ ਤੇ ਕੇਂਦਰ ਨਾਲ ਟਕਰਾਅ ਦੀਆਂ ਗੱਲਾਂ ਕਰਦੇ ਨੇ”
ਬਾਈਕ ਖਰੀਦਣ ਲਈ ਜਦੋਂ ਭੂਪਤੀ ਮਿੰਨੀ ਵੈਨ ਵਿਚ ਸਿੱਕੇ ਲੱਦ ਕੇ ਸ਼ੋਅਰੂਮ ਪਹੁੰਚਿਆਂ ਤਾਂ ਮੁਲਾਜ਼ਮ ਹੈਰਾਨ ਰਹਿ ਗਏ। ਬਜਾਜ ਸ਼ੋਅਰੂਮ ਦੇ ਮੈਨੇਜਰ ਨੇ ਦੱਸਿਆ ਕਿਉਨ੍ਹਾਂ ਨੇ ਮੁਲਾਜ਼ਮਾਂ ਨੂੰ 1-1 ਦੇ ਸਿੱਕਿਆਂ ਨੂੰ ਗਿਣਨ ਵਿਚ ਲਗਭਗ 10 ਘੰਟੇ ਲੱਗ ਗਏ। ਮੈਨੇਜਰ ਨੇ ਕਿਹਾ ਕਿ ਸਾਡੇ ਲਈ ਇਹ ਵੱਖਰੀ ਤਰ੍ਹਾਂ ਦਾ ਤਜਰਬਾ ਹੈ। ਇਸ ਤਰ੍ਹਾਂ ਭੂਪਤੀ ਨੂੰ ਉਸ ਦੀ ਡ੍ਰੀਮ ਡੋਮਿਨਾਰ 40 ਸੀਸੀ ਦੀ ਬਾਈਕ ਮਿਲ ਗਈ।