ਲੁਧਿਆਣਾ ਵਿਚ ਬੀਤੇ ਦਿਨੀਂ ਪਿੰਡ ਜਸਪਾਲ ਬਾਂਗੜ ਵਿਚ ਇਕ ਫੈਕਟਰੀ ਵਿਚ ਗੋਲੀਆਂ ਚਲਾ ਕੇ ਲੁੱਟ ਕਰਨ ਅਤੇ ਵਰਕਰ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੂੰ ਅਦਾਲਤ ਤੋਂ ਦੋਸ਼ੀਆਂ ਦਾ ਰਿਮਾਂਡ ਮਿਲਿਆ ਸੀ। ਦੋਸ਼ੀਆਂ ਨੂੰ CIA-1 ਵਿਚ ਰੱਖਿਆ ਗਿਆ ਸੀ।
ਦੋਸ਼ੀਆਂ ‘ਚੋਂ ਇਕ ਪਿੰਡ ਧਰੋੜ ਦੇ ਜਤਿੰਦਰ ਉਰਫ ਛੋਟੂ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ। ਪੁਲਿਸ ਮੁਤਾਬਕ ਉਸ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋੰ ਤੱਕ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ ਨਹੀਂ ਦਿਖਾਈ ਜਾਂਦੀ, ਉਦੋਂ ਤੱਕ ਨਹੀਂ ਮੰਨ ਸਕਦੇ ਕਿ ਜਤਿੰਦਰ ਨੇ ਆਤਮਹੱਤਿਆ ਕੀਤੀ ਹੈ।
ਫੈਕਟਰੀ ਵਿਚ ਚੋਰੀ ਕਰਦੇ ਸਮੇਂ ਜਤਿੰਦਰ ਦੇ ਨਾਲ ਉਸ ਦਾ ਸਾਥੀ ਪਰਮਜੀਤ ਵੀ ਸੀ। ਅੱਜ ਸਵੇਰੇ ਜਤਿੰਦਰ ਨੇ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ। ਪਰਿਵਾਰ ਦੀ ਸਹਿਮਤੀ ਦੇ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਜਾਵੇਗਾ। ਲਾਸ਼ ਦਾ ਪੋਸਟਮਾਰਟਮ ਹੋਣ ਦੇ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਕਿ ਮਰਨ ਵਾਲੇ ਨੇ ਆਤਮਹੱਤਿਆ ਕੀਤੀ ਹੈ ਜਾਂ ਉਸ ਦੀ ਕਿਸੇ ਹੋਰ ਵਜ੍ਹਾ ਨਾਲ ਮੌਤ ਹੋਈ ਹੈ।
ਬਾਂਗੜ ਪਿੰਡ ਵਿੱਚ ਗੋਲੀ ਚੱਲਣ ਅਤੇ ਚੋਰੀ ਦੀ ਘਟਨਾ ਵਾਲੀ ਰਾਤ ਜਸਪਾਲ ਪਰਿਵਾਰ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਗੱਡੀ ਦਾ ਗੇੜਾ ਲੈ ਕੇ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਸ ਨੇ ਕਦੋਂ ਗੋਲੀ ਚਲਾਈ ਜਾਂ ਕਦੋਂ ਚੋਰੀ ਕੀਤੀ। ਮ੍ਰਿਤਕ ਜਤਿੰਦਰ ਦੀ ਪਤਨੀ ਰੇਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਮਹਿੰਦਰਾ ਪਿਕਅੱਪ ਗੱਡੀ ਦੇ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੇ ਤਿੰਨ ਬੱਚੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
27 ਸਤੰਬਰ ਨੂੰ ਮੈਂ ਆਪਣੇ ਪਤੀ ਨਾਲ ਆਖਰੀ ਵਾਰ ਗੱਲ ਕੀਤੀ। 21 ਸਤੰਬਰ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ ਰੇਸ਼ਮਾ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਪਿੰਡ ਦੇ ਸਰਪੰਚ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਤੀ ਨੇ ਸੀਆਈਏ ਥਾਣੇ ਵਿੱਚ ਖੁਦਕੁਸ਼ੀ ਕਰ ਲਈ ਹੈ। ਰੇਸ਼ਮਾ ਅਨੁਸਾਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਨੇ ਚੋਰੀ ਵਰਗਾ ਕੋਈ ਅਪਰਾਧ ਕੀਤਾ ਹੈ। ਜਤਿੰਦਰ ਦੇ ਫੜੇ ਜਾਣ ਤੋਂ ਬਾਅਦ ਵੀ ਪੁਲਿਸ ਨੇ ਉਸ ਨੂੰ ਇਕ ਵਾਰ ਵੀ ਆਪਣੇ ਪਤੀ ਨੂੰ ਮਿਲਣ ਨਹੀਂ ਦਿੱਤਾ।