ਸਾਡੀ ਆਦਤ ਹੁੰਦੀ ਹੈ ਕਿ ਅਸੀਂ ਕੱਪੜਿਆਂ ਵਾਲੀ ਪ੍ਰੈੱਸ ਨੂੰ ਉਦੋਂ ਤੱਕ ਸਾਫ ਨਹੀਂ ਕਰਦੇ ਜਦੋਂ ਤੱਕ ਉਸ ‘ਤੇ ਕੋਈ ਜ਼ਿੱਦੀ ਦਾਗ ਨਾ ਲੱਗ ਜਾਵੇ। ਕਦੇ ਕੋਈ ਕੱਪੜਾ ਸੜ ਕੇ ਚਿਪਕ ਜਾਵੇ ਜਾਂ ਪ੍ਰੈੱਸ ਬਹੁਤ ਜ਼ਿਆਦਾ ਗਰਮਾਹਟ ਨਾਲ ਲਾਲ ਪੈ ਜਾਵੇ ਤਾਂ ਉਸ ਨੂੰ ਸਾਫ ਕਰਨਾ ਯਾਦ ਆਉਂਦਾ ਹੈ। ਜੇਕਰ ਤੁਹਾਡੀ ਪ੍ਰੈੱਸ ਦਾ ਵੀ ਕੁਝ ਇਹੀ ਹਾਲ ਹੋ ਗਿਆ ਹੈ ਤਾਂ ਤੁਸੀਂ ਉਸ ਨੂੰ ਚਮਕਾਉਣ ਦੇ ਉਪਾਅ ਲੱਭ ਰਹੇ ਹੋ ਤਾਂ ਅਸੀਂ ਦੱਸਦੇ ਹਾਂ ਕੁਝ ਅਜਿਹੇ ਆਸਾਨ ਜਿਹੇ ਘਰੇਲੂ ਨੁਸਖੇ ਜੋ ਪ੍ਰੈੱਸ ਦੇ ਹਰ ਦਾਗ ਨੂੰ ਹਟਾਉਣ ਵਿਚ ਮਦਦਾਗਰ ਸਾਬਤ ਹੁੰਦੇ ਹਨ।
ਕਿਸੇ ਕੱਪੜੇ ਨਾਲ ਸੜ ਕੇ ਪ੍ਰੈੱਸ ਖਰਾਬ ਹੋ ਗਈ ਹੈ ਤਾਂ ਬੁਖਾਰ ਵਿਚ ਖਾਧੀ ਜਾਣ ਵਾਲੀ ਪੈਰਾਸੀਟਾਮੋਲ ਲੈਣੀ ਹੈ। ਆਪਣੇ ਹੱਥ ਸਫਾਈ ਵਾਲਾ ਇਕ ਮੋਟਾ ਕੱਪੜਾ ਵੀ ਰੱਖੋ। ਇਸ ਨੁਸਖੇ ਨੂੰ ਧਿਆਨ ਨਾਲ ਅਪਨਾਉਣਾ ਹੋਵੇਗਾ। ਇਸ ਲਈ ਬੱਚਿਆਂ ਨੂੰ ਦੂਰ ਹੀ ਰੱਖੋ।ਸਭ ਤੋਂ ਪਹਿਲਾਂ ਪ੍ਰੈੱਸ ਆਨਕਰੋ ਤੇ ਹਲਕਾ ਗਰਮ ਹੋਣ ਦੇ ਬਾਅਦ ਆਫ ਕਰ ਦਿਓ। ਹੁਣ ਪੈਰਾਸੀਟਾਮੋਲ ਦੀ ਗੋਲੀ ਨੂੰ ਇਕਦਮ ਕਿਨਾਰੇ ਤੋਂ ਫੜ ਕੇ ਪ੍ਰੈੱਸ ‘ਤੇ ਘਿਸਣਾ ਸ਼ੁਰੂ ਕਰ ਦਿਓ।ਇਸ ਦੇ ਬਾਅਦ ਕੱਪੜੇ ਨਾਲ ਸਾਫ ਕਰੋ। ਦੁਬਾਰਾ ਪ੍ਰੈੱਸ ਚਲਾਓ ਤੇ ਇਸ ਪ੍ਰਕਿਰਿਆ ਨੂੰ ਦੁਹਰਾਉਂਦੇ ਰਹੋ।ਤੁਹਾਡੀ ਪ੍ਰੈੱਸ ਨਾਲ ਸੜੇ ਹੋਏ ਦੇ ਨਿਸ਼ਾਨ ਚਲੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ 66 ਤਸਕਰਾਂ ਦੀ 26.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ, 753 ਗੈਂਗ.ਸਟਰ ਗ੍ਰਿਫਤਾਰ
ਇਹ ਨੁਸਖਾ ਵੀ ਕਈ ਤਰ੍ਹਾਂ ਕਾਰਗਰ ਹੈ। ਇਸ ਲਈ ਇਕ ਚੱਮਚ ਪਾਣੀ ਵਿਚ 2 ਚੱਮਚ ਭਰ ਕੇ ਬੇਕਿੰਗ ਸੋਡਾ ਪਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਕਿਸੇ ਰਬੜ ਦੀ ਚੱਮਚ ਨਾਲ ਪ੍ਰੈੱਸ ‘ਤੇ ਲਗਾਓ ਤੇ 2 ਤੋਂ 3 ਮਿੰਟ ਰੱਖਣ ਦੇ ਬਾਅਦ ਗਿੱਲੇ ਕੱਪੜੇ ਨਾਲ ਸਾਫ ਕਰ ਲਓ। ਹੁਣ ਪਾਣੀ ਭਰ ਕੇ ਪ੍ਰੈੱਸ ਦੀ ਸਟੀਮ ਆਨ ਕਰਕੇ ਪ੍ਰੈੱਸ ਨੂੰ ਕਿਸੇ ਕੱਪੜੇ ‘ਤੇ ਚਲਾਓ ਜਿਸ ਨਾਲ ਬੇਕਿੰਗ ਸੋਡੇ ਦਾ ਪੇਸਟ ਪ੍ਰੈੱਸ ਵਿਚ ਲੱਗਾ ਨਾ ਰਹਿ ਜਾਵੇ।
ਪ੍ਰੈੱਸ ‘ਤੇ ਜੰਮੀ ਹੋਈ ਜੰਗ ਨੂੰ ਹਟਾਉਣ ਲਈ ਚੂਨੇ ਤੇ ਨਮਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਇਕ ਭਾਂਡੇ ਵਿਚ ਨਮਕ ਤੇ ਚੂਨ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪਾਣੀ ਨਾਲ ਪੇਸਟ ਬਣਾ ਲਓ। ਇਸ ਪੇਸਟ ਨੂੰ ਜੰਗ ਲੱਗੀ ਪ੍ਰੈੱਸ ‘ਤੇ ਲਗਾਓ ਤੇ ਕੁਝ ਦੇਰ ਰੱਖੇ ਰੱਖਣ ਦੇ ਬਾਅਦ ਕੱਪੜੇ ਨਾਲ ਸਾਫ ਕਰ ਲਓ। ਜੰਗ ਨੂੰ ਦੂਰ ਕਰਨ ਲਈ ਸੈਂਡਪੇਪਰ ਨਾਲ ਵੀ ਪ੍ਰੈੱਸ ਨੂੰ ਹਲਕਾ ਘਿਸਿਆ ਜਾ ਸਕਦਾ ਹੈ ਜਿਸ ਨਾਲ ਜੰਗ ਦੀ ਉਪਰੀ ਪਰਤ ਛੁੱਟ ਜਾਵੇ ਤੇ ਤੁਸੀਂ ਪ੍ਰੈੱਸ ਨੂੰ ਕੰਮ ਵਿਚ ਲਿਆ ਸਕੋ।
ਵੀਡੀਓ ਲਈ ਕਲਿੱਕ ਕਰੋ -: