ਅਕਤੂਬਰ ਮਹੀਨੇ ਦਾ ਅੱਜ ਆਖਰੀ ਦਿਨ ਹੈ। ਕੱਲ੍ਹ ਤੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਕਈ ਵੱਡੇ ਬਦਲਾਅ ਵੀ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਤੁਹਾਡੀ ਜੇਬ ‘ਤੇ ਤਾਂ ਅਸਰ ਪਵੇਗਾ ਹੀ ਤੁਹਾਡੀ ਜੀਵਨ ਸ਼ੈਲੀ ਵੀ ਪ੍ਰਭਾਵਿਤ ਹੋਵੇਗੀ। 1 ਨਵੰਬਰ ਤੋਂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਬਦਲਾਅ ਹੋਣ ਦੇ ਨਾਲ-ਨਾਲ ਬੀਮਾ ਕਲੇਮ ਨਾਲ ਜੁੜੇ ਨਿਯਮ ਵੀ ਬਦਲਣ ਵਾਲੇ ਹਨ।
ਹਰ ਮਹੀਨੇ ਦੀ ਪਹਿਲੀ ਤਰੀਕ ਦੀ ਤਰ੍ਹਾਂ 1 ਨਵੰਬਰ ਨੂੰ ਵੀ ਪੈਟਰੋਲੀਅਮ ਕੰਪਨੀਆਂ ਐੱਲਪੀਸੀ ਦੀਆਂ ਕੀਮਤਾਂ ਦੀ ਸਮੀਖਿਆ ਦੇ ਬਾਅਦ ਨਵੀਆਂ ਦਰਾਂ ਤੈਅ ਕਰਨਗੀਆਂ। ਪੈਟਰੋਲੀਅਮ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ 14 ਕਿਲੋ ਵਾਲੇ ਘਰੇਲੂ ਸਿਲੰਡਰ ਤੇ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ ਸੋਧ ਕਰਦੀ ਹੈ। ਪਿਛਲੀ 1 ਅਕਤੂਬਰ ਨੂੰ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 25.5 ਰੁਪਏ ਦਾ ਵਾਧਾ ਕੀਤਾ ਸੀ।
ਨਵੰਬਰ ਮਹੀਨੇ ਵਿਚ ਹੋਣ ਵਾਲਾ ਦੂਜਾ ਅਹਿਮ ਬਦਲਾਅ ਵੀ ਗੈਸ ਸਿਲੰਡਰ ਨਾਲ ਹੀ ਜੁੜਿਆ ਹੈ। ਨਵੰਬਰ ਮਹੀਨੇ ਵਿਚ ਗੈਸ ਸਿਲੰਡਰ ਦੀ ਹੋਮ ਡਲਿਵਰੀ ਲਈ ਵਨ ਟਾਈਮ ਪਾਸਵਰਡ ਜਾਂ ਓਟੀਪੀ ਦੀ ਲੋੜ ਹੋਵੇਗੀ। ਸਿਲੰਡਰ ਦੀ ਬੁਕਿੰਗ ਦੇ ਬਾਅਦ ਗਾਹਕਾਂ ਦੇ ਰਜਿਸਟਰਡ ਮੋਬਾਈਲ ‘ਤੇ ਇਕ ਓਟੀਪੀ ਭੇਜਿਆ ਜਾਵੇਗਾ। ਇਸ ਨੂੰ ਦੱਸਣ ਦੇ ਬਾਅਦ ਸਿਸਟਮ ਨਾਲ ਇਸ ਦਾ ਮਿਲਾਨ ਹੋਵੇਗਾ ਤੇ ਸਿਲੰਡਰ ਦੀ ਡਲਿਵਰੀ ਕੀਤੀ ਜਾਵੇਗੀ।
1 ਨਵੰਬਰ ਨੂੰ IRDA ਵੀ ਵੱਡੇ ਬਦਲਾਅ ਦਾ ਐਲਾਨ ਕਰ ਸਕਦਾ ਹੈ। ਨਵੰਬਰ ਮਹੀਨੇ ਦੀ ਪਹਿਲੀ ਤਰੀਕ ਤੋਂ ਬੀਮਾ ਕਰਤਾਵਾਂ ਲਈ ਕੇਵਾਈਸੀ ਡਿਟੇਲ ਦੇਣਾ ਜ਼ਰੂਰੀ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਗੈਰ ਜੀਵਨ-ਬੀਮਾ ਪਾਲਿਸੀ ਖਰੀਦਦੇ ਸਮੇਂ ਕੇਵਾਈਸੀ ਦੇਣਾ ਸਵੈ-ਇੱਛੁਕ ਹੈ। ਨਵੰਬਰ ਤੋਂ ਇਹ ਲਾਜ਼ਮੀ ਹੋ ਜਾਵੇਗਾ। ਇਸ ਤੋਂ ਬਾਅਦ ਇੰਸ਼ੋਰੈਂਸ ਕਲੇਮ ਦੇ ਸਮੇਂ ਕੇਵਾਈਸੀ ਡਾਕੂਮੈਂਟ ਨਾ ਦੇਣ ‘ਤੇ ਕਲੇਮ ਰੱਦ ਕੀਤਾ ਜਾ ਸਕਦਾ ਹੈ।
ਨਵੰਬਰ ਮਹੀਨੇ ਵਿੱਚ ਜੀਐਸਟੀ ਨਾਲ ਸਬੰਧਤ ਨਿਯਮਾਂ ਵਿੱਚ ਵੀ ਬਦਲਾਅ ਹੋਵੇਗਾ। ਹੁਣ ਪੰਜ ਕਰੋੜ ਤੋਂ ਘੱਟ ਟਰਨਓਵਰ ਵਾਲੇ ਟੈਕਸਦਾਤਾਵਾਂ ਨੂੰ ਜੀਐਸਟੀ ਰਿਟਰਨ ਵਿੱਚ ਪੰਜ ਅੰਕਾਂ ਵਾਲਾ ਐਚਐਸਐਨ ਕੋਡ ਦਰਜ ਕਰਨਾ ਹੋਵੇਗਾ। ਪਹਿਲਾਂ ਦੋ ਅੰਕਾਂ ਵਾਲਾ HSN ਕੋਡ ਦਰਜ ਕਰਨਾ ਪੈਂਦਾ ਸੀ। ਪੰਜ ਕਰੋੜ ਤੋਂ ਵੱਧ ਦੀ ਟਰਨਓਵਰ ਵਾਲੇ ਟੈਕਸਦਾਤਾਵਾਂ ਲਈ 1 ਅਪ੍ਰੈਲ, 2022 ਤੋਂ ਚਾਰ ਅੰਕਾਂ ਦਾ ਕੋਡ ਅਤੇ ਫਿਰ 1 ਅਗਸਤ, 2022 ਤੋਂ ਛੇ ਅੰਕਾਂ ਦਾ ਕੋਡ ਦਰਜ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ।
ਨਵੰਬਰ ਤੋਂ ਦਿੱਲੀ ‘ਚ ਬਿਜਲੀ ਸਬਸਿਡੀ ਨਾਲ ਜੁੜੇ ਨਿਯਮਾਂ ‘ਚ ਵੀ ਬਦਲਾਅ ਹੋਵੇਗਾ। ਇਸ ਤਹਿਤ ਜਿਨ੍ਹਾਂ ਲੋਕਾਂ ਨੇ ਬਿਜਲੀ ਸਬਸਿਡੀ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲੇਗਾ। ਸਬਸਿਡੀ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਅੱਜ ਯਾਨੀ 31 ਅਕਤੂਬਰ 2022 ਨਿਸ਼ਚਿਤ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: