ਸੁਪਰੀਮ ਕੋਰਟ ਵਿਚ ਭਲਕੇ ਤੋਂ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਦੋ ਹਫਤੇ ਦੀਆਂ ਛੁੱਟੀਆਂ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਦਾ ਲਾਸਟ ਵਰਕਿੰਗ ਡੇ ਹੈ। ਇਸ ਦੇ ਬਾਅਦ ਕੋਰਟ 2 ਜਨਵਰੀ ਤੋਂ ਦੁਬਾਰਾ ਖੁੱਲ੍ਹੇਗੀ। ਇਹ ਗੱਲ ਸੀਜੇਆਈ ਚੰਦਰਚੂੜ ਨੇ ਕਹੀ। ਉਨ੍ਹਾਂ ਨੇ ਕੋਰਟ ਰੂਮ ਵਿਚ ਮੌਜੂਦ ਵਕੀਲਾਂ ਨੂੰ ਦੱਸਿਆ ਕਿ 1 ਜਨਵਰੀ ਤੱਕ ਕੋਈ ਵੀ ਵੇਕੇਸ਼ਨ ਬੈਂਚ ਨਹੀਂ ਹੋਵੇਗੀ।
ਕੋਰਟ ਦੀਆਂ ਛੁੱਟੀਆਂ ਨਾਲ ਜੁੜਿਆ ਮੁੱਦਾ ਪਹਿਲਾਂ ਵੀ ਚੁੱਕਿਆ ਜਾ ਚੁੱਕਾ ਹੈ। ਸਾਬਕਾ ਸੀਜੇਆਈ ਐੱਨਵੀ ਰਮਨ ਸਣੇ ਕਈ ਜੱਜਾਂ ਨੇ ਕਿਹਾ ਸੀ ਕਿ ਇਹ ਗਲਤ ਧਾਰਨਾ ਹੈ ਕਿ ਜੱਜ ਛੁੱਟੀਆਂ ਦੌਰਾਨ ਆਰਾਮ ਕਰਦੇ ਹਨ। ਜੁਲਾਈ 2022 ਵਿਚ ਰਾਂਚੀ ਵਿਚ ‘ਲਾਈਫ ਆਫ ਏ ਜ੍ਜ’ ‘ਤੇ ਜਸਟਿਸ ਐੱਸਬੀ ਸਿਨ੍ਹਾ ਮੈਮੋਰੀਅਲ ਲੈਕਚਰ ਦਿੰਦੇ ਹੋਏ ਤਤਕਾਲੀਨ ਸੀਜੇਆਈ ਰਮਨਾ ਨੇ ਕਿਹਾ ਸੀ ਕਿ ਜੱਜਾਂ ਦੀ ਰਾਤਾਂ ਦੀ ਨੀਂਦ ਉਡ ਜਾਂਦੀ ਹੈ ਤੇ ਉਹ ਆਪਣੇ ਫੈਸਲਿਆਂ ‘ਤੇ ਵਾਰ-ਵਾਰ ਵਿਚਾਰ ਕਰਦੇ ਹਨ।
ਉਨ੍ਹਾਂ ਕਿਹਾ ਸੀ ਕਿ ਲੋਕਾਂ ਦੇ ਮਨ ਵਿਚ ਇਹ ਗਲਤ ਧਾਰਨਾ ਹੈ ਕਿ ਜੱਜ ਆਰਾਮ ਕਰਦੇ ਹਨ। ਸਿਰਫ ਸਵੇਰੇ 10 ਵਜੇ ਤੋਂ 4 ਵਜੇ ਤੱਕ ਕੰਮ ਕਰਦੇ ਹਨ ਤੇ ਛੁੱਟੀਆਂ ਵਿਚ ਇੰਜੁਆਏ ਕਰਦੇ ਹਨ। ਇਹ ਸਾਰੀਆਂ ਝੂਠੀਆਂ ਕਹਾਣੀਆਂ ਹਨ। ਜਦੋਂ ਸਾਡੇ ਆਸਾਨ ਜੀਵਨ ਬਾਰੇ ਝੂਠੀ ਕਹਾਣੀ ਗੜ੍ਹੀ ਜਾਂਦੀ ਹੈ ਉਦੋਂ ਇਨ੍ਹਾਂ ਨੂੰ ਹਜ਼ਮ ਕਰ ਸਕਣਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਵੀਕੈਂਡਸ ਅਤੇ ਕੋਰਟ ਵੋਕੇਸ਼ਨ ਵਿਚ ਵੀ ਰਿਸਰਚ ਕਰਨ ਅਤੇ ਪੈਂਡਿੰਗ ਫੈਸਲਿਆਂ ਨੂੰ ਲਿਖਣ ਦਾ ਕੰਮ ਜਾਰੀ ਰੱਖਦੇ ਹਨ।
ਇਹ ਵੀ ਪੜ੍ਹੋ : ਯੁਗਾਂਡਾ ‘ਚ ਦਰਿਆਈ ਹਿੱਪੋ ਨੇ ਨਿਗਲਿਆ 2 ਸਾਲਾ ਮਾਸੂਮ , 5 ਮਿੰਟ ਬਾਅਦ ਬੱਚੇ ਨੂੰ ਜਿੰਦਾ ਕੱਢਿਆ ਬਾਹਰ
ਰਾਜ ਸਭਾ ਵਿਚ ਇਕ ਲਿਖਿਤ ਸਵਾਲ ਦੇ ਜਵਾਬ ਵਿਚ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਸੀ ਕਿ 9 ਦਸੰਬਰ ਤੱਕ ਦੇਸ਼ ਦੇ 25 ਹਾਈਕੋਰਟਸ ਵਿਚ ਸਿਰਫ 777 ਜੱਜ ਕੰਮ ਕਰ ਰਹੇ ਹਨ ਜਦੋਂ ਕਿ 1108 ਜੱਜਾਂ ਦੇ ਅਹੁਦੇ ਮਨਜ਼ੂਰ ਹਨ। ਇਨ੍ਹਾਂ ਵਿਚੋਂ 331 ਅਹੁਦੇ ਅਜੇ ਖਾਲੀ ਹਨ।
ਵੀਡੀਓ ਲਈ ਕਲਿੱਕ ਕਰੋ -: