ਪਟਿਆਲਾ ਦੀ ਡੀਸੀ ਸਾਕਸ਼ੀ ਸਿਨ੍ਹਾ ਦੀ ਸੈਕਟਰ-7 ਸਥਿਤ ਸਰਕਾਰੀ ਕੋਠੀ ਵਿਚ ਚੋਰੀ ਹੋ ਗਈ। ਦੀਵਾਰ ਟੱਪ ਕੇ ਘਰ ਵਿਚ ਦਾਖਲ ਹੋਏ ਚੋਰ ਡਿਜੀਟਲ ਲਾਕਰ ਤੋੜ ਕੇ 2 ਲੱਖ ਰੁਪਏ ਨਕਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
ਸਾਕਸ਼ੀ ਸਿਨ੍ਹਾ ਦੇ ਸੁਰੱਖਿਆ ਮੁਲਾਜ਼ਮ ਪੰਜਾਬ ਪੁਲਿਸ ਦੇ ਸਿਪਾਹੀ ਹਰਨੇਕ ਸਿੰਘ ਦੀ ਸ਼ਿਕਾਇਤ ‘ਤੇ ਸੈਕਟਰ-26 ਥਾਣਾ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਚੋਰ ਦੀਵਾਰ ਟੱਪ ਕੇ ਅੰਦਰ ਦਾਖਲ ਹੋਏ। ਫਿਰ ਲੋਹੇ ਦੀ ਰਾਡ ਨਾਲ ਦਰਵਾਜ਼ੇ ਦੀ ਕੁੰਡੀ ਤੋੜੀ। ਘਰ ਵਿਚ ਵੜਨ ਦੇ ਬਾਅਦ ਜੋ ਵੀ ਤਾਲਾ ਮਿਲਿਆ, ਉਸ ਨੂੰ ਤੋੜਦੇ ਗਏ। ਫਿਰ ਸਟੀਲ ਦੀ ਅਲਮਾਰੀ ਦਾ ਤਾਲਾ ਤੋੜਿਆ ਤੇ ਡਿਜੀਟਲ ਲਾਕਰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਲਾਕਰ ਵਿਚ ਪਾਸਵਰਡ ਲੱਗਾ ਸੀ ਅਤੇ ਜਦੋਂ ਉਹ ਨਹੂਂ ਖੁੱਲ੍ਹਿਆ ਤਾਂ ਚੋਰਾਂ ਨੇ ਲਾਕਰ ਹੀ ਤੋੜ ਦਿੱਤਾ ਤੇ ਦੋ ਲੱਖ ਦੀ ਨਕਦੀ, ਜੋੜੀ ਸੋਨੇ ਦੇ ਟੌਪਸ, ਸੋਨੇ ਦੀ ਚੇਨ ਇਕ ਡਾਇਮੰਡ ਸੈੱਟ, ਇੱਕ ਈਅਰ ਸੈੱਟ ਤੇ ਇੱਕ ਬ੍ਰੈਸਲੈਟ ਸੈੱਟ ਚੋਰੀ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਆਈਏਐੱਸ ਸਾਕਸ਼ੀ ਸਿਨ੍ਹਾ ਦੇ ਗੁਆਂਢ ਵਿਚ ਰਹਿਣ ਵਾਲੀ ਇਕ ਔਰਤ ਨੂੰ ਰਾਤ ਲਗਭਗ 2 ਵਜੇ ਕੁਝ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਉਠ ਕੇ ਦੇਖਿਆ ਪਰ ਕੋਈ ਦਿਖਿਆ ਨਹੀਂ। ਇਸ ਦੇ ਬਾਅਦ ਉਹ ਸੌਂ ਗਈ। ਕੋਠੀ ਦੇ ਬਾਹਰ ਦਰੱਖਤ ਲੱਗਾ ਹੋਇਆ ਹੈ ਤੇ ਚੋਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਅੰਦਰ ਵੜੇ।
ਪੁਲਿਸ ਮੁਤਾਬਕ ਹਰਨੇਕ ਸਿੰਘ ਦੀ ਸ਼ਿਕਾਇਤ ਵਿਚ ਕਿਹਾ ਹੈ ਕਿ 28 ਜੂਨ ਨੂੰ ਸੈਕਟਰ-7 ਦੇ ਮਕਾਨ ਨੰਬਰ 696 ਦੇ ਤਾਲੇ ਤੋੜ ਕੇ ਕਿਸੇ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਮਕਾਨ ਪਟਿਆਲਾ ਦੀ ਡੀਸੀ ਸਾਕਸ਼ੀ ਸਿਨ੍ਹਾ ਨੂੰ ਅਲਾਟ ਹੋਇਆ ਸੀ ਪਰ ਹੁਣ ਉਨ੍ਹਾਂ ਨੇ ਆਪਣਾ ਸਾਮਾਨ ਸ਼ਿਫਟ ਨਹੀਂ ਕੀਤਾ। ਇਸ ਤੋਂ ਪਹਿਲਾਂ ਸਾਕਸ਼ੀ ਮੋਹਾਲੀ ਵਿਚ ਏਡੀਸੀ ਵੀ ਰਹਿ ਚੁੱਕੀ ਹੈ। ਪੁਲਿਸ ਹੁਣ ਦੋਸ਼ੀਆਂ ਦੀ ਭਾਲ ਵਿਚ ਲੱਗ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: