ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਪੁਲਿਸ ਨੇ ਚੋਰੀ ਦੀਆਂ 6 ਵਾਰਦਾਤਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਕਰੀਬ 25-30 ਤੋਲੇ ਸੋਨੇ-ਚਾਂਦੀ ਦੇ ਗਹਿਣੇ ਅਤੇ ਕਰੀਬ 3 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਸੀ। ਮੁਲਜ਼ਮਾਂ ਨੇ ਚੋਰੀ ਦੀਆਂ 6 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ DSP ਅਤੁਲ ਸੋਨੀ ਨੇ ਦੱਸਿਆ ਕਿ 19 ਮਾਰਚ ਨੂੰ ਅਣਪਛਾਤੇ ਵਿਅਕਤੀਆਂ ਨੇ ਸੁਨੀਤਾ ਰਾਣੀ ਵਾਸੀ ਗਲੀ ਨੰਬਰ 1 ਗੁਰੂ ਨਾਨਕ ਨਗਰ ਦੇ ਘਰ ਅੰਦਰ ਪਈਆਂ ਅਲਮਾਰੀਆਂ ਵਿੱਚੋਂ 2 ਲੱਖ 50 ਹਜ਼ਾਰ ਰੁਪਏ ਦੀ ਨਕਦੀ, 16.50 ਤੋਲੇ ਸੋਨਾ ਅਤੇ ਕੁਝ ਚਾਂਦੀ ਚੋਰੀ ਕਰ ਲਈ ਸੀ। ਜਿਸ ਤੋਂ ਬਾਅਦ ਮਾਮਲੇ ‘ਚ ਜਸਵੀਰ ਸਿੰਘ ਉਰਫ ਜਸਵਿੰਦਰ ਸਿੰਘ ਉਰਫ ਰੌਂਕੀ ਅਤੇ ਸਤਪਾਲ ਸਿੰਘ ਉਰਫ ਵਿੱਕੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਇਹ ਦੋਵੇਂ ਮਿਲ ਕੇ ਸੋਨਾ ਚੋਰੀ ਕਰਦੇ ਸਨ। ਉਹ ਸੁਨਿਆਰੇ ਸਨਪ੍ਰੀਤ ਸਿੰਘ ਉਰਫ ਬੂਟਵਾਸੀ ਬਬਲੂ ਕਲੋਨੀ ਜਲਾਲਾਬਾਦ ਦੀ ਦੁਕਾਨ ‘ਤੇ ਸੋਨਾ ਵੇਚਦਾ ਸੀ। ਚਿੱਟੇ ਦਾ ਆਦੀ ਹੋਣ ਕਾਰਨ ਉਸ ਨੇ ਟਿਵਾਣਾ ਕਲਾਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਬੱਬੂ ਨੂੰ 15000 ਦੀ ਨਕਦੀ ਅਤੇ ਇੱਕ ਮੁੰਦਰੀ ਵੇਚੀ ਸੀ। ਇਸ ਤੋਂ ਇਲਾਵਾ ਉਸ ਨੇ ਆਸ਼ਾ ਰਾਣੀ ਉਰਫ਼ ਅੰਜੂ ਨੂੰ ਇੱਕ ਮੁੰਦਰੀ ਅਤੇ 15000 ਰੁਪਏ ਦਿੱਤੇ ਸਨ।
ਇਹ ਵੀ ਪੜ੍ਹੋ : PM ਮੋਦੀ ਨਾਲ ਮੁਲਾਕਾਤ ਕਰਕੇ ਭਾਰਤ ‘ਤੋਂ ਅੱਜ ਹੀ ਵਾਪਸ ਜਾਣਗੇ ਇਜ਼ਰਾਈਲ ਦੇ ਵਿਦੇਸ਼ ਮੰਤਰੀ, ਜਾਣੋ ਵਜ੍ਹਾ
ਜਿਸ ‘ਤੇ ਉਕਤ ਮਾਮਲੇ ‘ਚ ਸਨਪ੍ਰੀਤ ਸਿੰਘ ਉਰਫ਼ ਬੂਟਾ ਤੇ ਸੁਖਵਿੰਦਰ ਸਿੰਘ ਉਰਫ਼ ਬੱਬੂ ਅਤੇ ਆਸ਼ਾ ਰਾਣੀ ਉਰਫ਼ ਅੰਜੂ ਨੂੰ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਦੋਵਾਂ ਨੇ ਮਿਲ ਕੇ ਜਲਾਲਾਬਾਦ ਸ਼ਹਿਰ ਦੀ ਅਗਰਵਾਲ ਕਲੋਨੀ ਵਾਸੀ ਅਮਨ ਕਾਲੜਾ ਦੇ ਘਰੋਂ ਬਿਜਲੀ ਦੇ ਪੱਖੇ, ਬਿਜਲੀ ਦੀ ਫਿਟਿੰਗ ਅਤੇ 250 ਗ੍ਰਾਮ ਚਾਂਦੀ ਚੋਰੀ ਕਰ ਲਈ ਸੀ। ਗਾਂਧੀ ਨਗਰ ਦੇ ਮੋਤਾ ਸਿੰਘ ਦੇ ਘਰੋਂ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਸੀ।
ਫਿਰ ਬਾਬਾ ਬਚਨ ਦਾਸ ਵਾਲੀ ਗਲੀ ਵਾਸੀ ਪ੍ਰਵੀਨ ਕੁਮਾਰ ਦੇ ਘਰੋਂ ਕੁਝ ਕੱਪੜੇ, ਬੂਟ ਅਤੇ ਇੱਕ ਚਾਂਦੀ ਦੀ ਚੂੜੀ ਚੋਰੀ ਹੋ ਗਈ। ਫਿਰ ਇੰਦਰਾ ਨਗਰੀ ਗਲੀ ਨੰਬਰ 2 ਦੇ ਬਲਦੇਵ ਸਿੰਘ ਦੇ ਘਰੋਂ 25 ਤੋਂ 30 ਤੋਲੇ ਚਾਂਦੀ ਅਤੇ 20 ਹਜ਼ਾਰ ਰੁਪਏ ਦੀ ਨਕਦੀ ਅਤੇ ਗਲੀ ਨੰਬਰ 4 ਦੇ ਵਿਕਾਸ ਕੁਮਾਰ ਦੇ ਘਰੋਂ ਇਨਵਰਟਰ ਅਤੇ ਬੈਟਰੀ ਅਤੇ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ।
ਵੀਡੀਓ ਲਈ ਕਲਿੱਕ ਕਰੋ -: