ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਨੌਜਵਾਨ ਦੇ ਕਤਲ ਦੇ ਸਾਰੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵੀਰਵਾਰ ਹੀ ਰਮਨਦੀਪ ਸਿੰਘ ਤੇ ਇਕ ਨਿਹੰਗ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਦੂਜਾ ਨਿਹੰਗ ਫਰਾਰ ਸੀ। ਫੜੇ ਜਾਣ ਦੇ ਬਾਅਦ ਪਤਾ ਲੱਗਾ ਕਿ ਦੂਜਾ ਨਿਹੰਗ ਨਾਬਾਲਗ ਹੈ, ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਤਲ ਦੇ ਬਾਅਦ ਦੋਵੇਂ ਹੀ ਨਿਹੰਗ ਤਰਨਤਾਰਨ ਚਲੇ ਗਏ ਸਨ ਜਦੋਂ ਕਿ ਰਮਨਦੀਪ ਸਾਹਮਣੇ ਸਥਿਤ ਹੋਟਲ ਗੋਡ ਗਿਫਟ ਵਿਚ ਰੋਜ਼ ਦੀ ਤਰ੍ਹਾਂ ਨੌਕਰੀ ਕਰ ਰਿਹਾ ਸੀ ਜਿਸ ਸਮੇਂ ਪੁਲਿਸ ਅੰਦਰ ਦੀ ਸੀਸੀਟੀਵੀ ਚੈੱਕ ਕਰ ਰਹੀ ਸੀ। ਰਮਨਦੀਪ ਹੋਟਲ ਦੇ ਬਾਹਰ ਸਟੂਲ ‘ਤੇ ਬੈਠਾ ਹੋਇਆ ਸੀ। ਪੁਲਿਸ ਨੇ ਉਸ ਤੁਰੰਤ ਉਥੋਂ ਗ੍ਰਿਫਤਾਰ ਕਰ ਲਿਆ। ਜਦੋਂ ਕਿ ਚਰਨਜੀਤ ਨੂੰ ਤਰਨਤਾਰਨ ਤੋਂ ਫੜਿਆ ਗਿਆ। ਚਰਨਜੀਤ ਦੀ ਨਿਸ਼ਾਨਦੇਹੀ ਤੇ ਸਾਈਬਰ ਸੈੱਲ ਦੀ ਮਦਦ ਨਾਲ ਪੁਲਿਸ ਸ਼ੁੱਕਰਵਾਰ ਦੇਰ ਸ਼ਾਮ ਦੂਜੇ ਨਿਹੰਗ ਤੱਕ ਵੀ ਪਹੁੰਚ ਗਈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜਿਸ ਸਮੇਂ ਪੁਲਿਸ ਨੇ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਾ ਕਿ ਉਹ ਨਾਬਾਲਗ ਹੈ। ਤੀਜੇ ਨਿਹੰਗ ਦੀ ਉਮਰ ਸਿਰਫ 15 ਸਾਲ ਹੈ ਜਿਸ ਦੇ ਬਾਅਦ ਪੁਲਿਸ ਨੇ ਇਸ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦਿੱਤੀ ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਜੁਵੇਨਾਇਲ ਨਿਯਮਾਂ ਦੀ ਪਾਲਣਾ ਕੀਤੀ ਗਈ। ਹੁਣ ਪੁਲਿਸ ਦੋਸ਼ੀ ਨੂੰ ਜੁਵੇਨਾਇਲ ਕੋਰਟ ਵਿਚ ਪੇਸ਼ ਕਰੇਗੀ।
ਦੱਸ ਦੇਈਏ ਕਿ ਸ਼ੁਰਆਤ ਵਿਚ ਇਹ ਝਗੜਾ ਜਿਥੇ ਨਸ਼ੀਲੇ ਪਦਾਰਥ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ, ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਝਗੜਾ ਮਹਿਲਾ ਕਰਕੇ ਹੋਇਆ ਸੀ। ਬਾਈਕ ਨਾਲ ਚੱਲਦੀ ਲੜਕੀ ਨੂੰ ਦੇਖ ਕੇ ਨਿਹੰਗ ਰੁਕ ਗਏ ਸਨ। ਜਿਸ ਦੇ ਬਾਅਦ ਨਿਹੰਗਾਂ ਨੇ ਬਾਈਕ ਦੀ ਚਾਬੀ ਕੱਢ ਲਈ ਤੇ ਝਗੜਾ ਵਧ ਗਿਆ। ਗੱਲ ਇੰਨੀ ਵਧ ਗਈ ਕਿ ਮ੍ਰਿਤਕ ਹਰਮਨਜੀਤ ਸਿੰਘ ਤੇ ਨਿਹੰਗਾਂ ਤੇ ਰਮਨਜੀਤ ਸਿੰਘ ਨੇ ਹਮਲਾ ਕਰ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮਹਿਲਾ ਵੀ ਝਗੜਾ ਦੇਖ ਕੇ ਉਥੋਂ ਚਲੀ ਗਈ। ਉਥੇ ਦੂਜੇ ਪਾਸੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਹਰਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।