ਰੂਸ-ਯੂਕਰੇਨ ਵਿਚ ਵਧਦੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਰੂਸ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ। ਇਸ ‘ਤੇ ਸਾਰੇ ਦੇਸ਼ਾਂ ਨੂੰ ਵੋਟਿੰਗ ਕਰਨੀ ਸੀ ਪਰ ਭਾਰਤ ਨੇ ਵੋਟ ਨਹੀਂ ਪਾਈ। ਭਾਰਤ ਨੇ ਕਿਹਾ ਕਿ ਸਾਰੇ ਮੈਂਬਰ ਦੇਸ਼ਾਂ ਨੂੰ ਮਤਭੇਦਾਂ ਤੇ ਵਿਵਾਦਾਂ ਨੂੰ ਸੁਲਝਾਉਣ ਲਈ ਕੂਟਨੀਤਕ ਤਰੀਕੇ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕੋ-ਇੱਕ ਤਰੀਕਾ ਹੈ। ਹਾਲਾਂਕਿ ਇਸ ਸਮੇਂ ਉਹ ਮੁਸ਼ਕਲ ਲੱਗ ਸਕਦਾ ਹੈ ਪਰ ਅਫਸੋਸ ਹੈ ਕਿ ਕੂਟਨੀਤੀ ਦਾ ਰਸਤਾ ਛੱਡ ਦਿੱਤਾ ਗਿਆ ਹੈ। ਸਾਨੂੰ ਉਸ ‘ਤੇ ਪਰਤਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ. ਤ੍ਰਿਮੂਰਤੀ ਨੇ ਕਿਹਾ ਕਿ ਇਨ੍ਹਾਂ ਸਾਰੇ ਕਾਰਨਾਂ ਕਰਕੇ ਭਾਰਤ ਨੇ ਇਸ ਪ੍ਰਸਤਾਵ ‘ਤੇ ਪਰਹੇਜ਼ ਕਰਨ ਦਾ ਬਦਲ ਚੁਣਿਆ ਹੈ।
ਟੀ. ਐੱਸ. ਤ੍ਰਿਮੂਰਤੀ ਨੇ ਵੋਟ ‘ਤੇ ਭਾਰਤ ਦਾ ਪੱਖ ਰੱਖਦਿਆਂ ਕਿਹਾ ਕਿ ਭਾਰਤ, ਯੂਕਰੇਨ ਵਿਚ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਤੋਂ ਭਾਰਤ ਬਹੁਤ ਪ੍ਰੇਸ਼ਾਨ ਹੈ। ਅਸੀਂ ਅਪੀਲ ਕਰਦੇ ਹਾਂ ਕਿ ਸਾਰੀ ਕੋਸ਼ਿਸ਼ਾਂ ਹਿੰਸਾ ਤੇ ਦੁਸ਼ਮਣੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸ਼ੁੱਕਰਵਾਰ ਨੂੰ ਇਸ ਪ੍ਰਸਤਾਵ ਦੇ ਪੱਖ ਵਿਚ 11 ਵੋਟਾਂ ਪਈਆਂ। ਚੀਨ, ਭਾਰਤ ਤੇ ਸੰਯੁਕਤ ਅਰਬ ਅਮੀਰਾਤ ਨੇ ਵੋਟ ਨਹੀਂ ਪਾਈ। ਇਹ ਪ੍ਰਸਤਾਵ ਸੁਰੱਖਿਆ ਪ੍ਰੀਸ਼ਦ ਵਿਚ ਪਾਸ ਨਹੀਂ ਹੋ ਸਕਿਆ ਕਿਉਂਕਿ ਪ੍ਰੀਸ਼ਦ ਦੇ ਸਥਾਈ ਮੈਂਬਰ ਰੂਸ ਨੇ ਇਸ ‘ਤੇ ਵੀਟੋ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਕਿਹਾ ਕਿ ਰੂਸ ਯੂਕਰੇਨ ‘ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸੱਦੇ ‘ਤੇ ਯੂਕਰੇਨ ਦੀ ਫੌਜ ਦੇ ਹਥਿਆਰ ਸੁੱਟਣ ਤੋਂ ਬਾਅਦ ਮਾਸਕੋ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ। ਦੱਸ ਦੇਈਏ ਕਿ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਦੋ ਇਲਾਕਿਆਂ ਨੂੰ ਰੂਸ ਵੱਲੋਂ ਆਜ਼ਾਦ ਐਲਾਨੇ ਜਾਣ ਦੇ ਵਿਰੋਧ ਵਿਚ ਅਮਰੀਕਾ ਨੇ ਕਈ ਤਰ੍ਹਾਂ ਦੇ ਪ੍ਰਬੀਬੰਧ ਲਗਾਏ ਹਨ। ਉਥੇ ਯੂਕਰੇਨ ਦੇ ਸ਼ਹਿਰਾਂ ‘ਤੇ ਰੂਸੀ ਮਿਜ਼ਾਈਲਾਂ ਬਰਸ ਰਹੀਆਂ ਹਨ ਤੇ ਰੂਸ ਨੇ ਯੂਕਰੇਨ ਦਾ ਏਅਰਬੇਸ ਤੇ ਅਹਿਮ ਇਮਾਰਤਾਂ ਨਸ਼ਟ ਕਰ ਦਿੱਤੀਆਂ ਹਨ।