ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ CM ਭਗਵੰਤ ਮਾਨ ਅੱਜ ਅਹਿਮਦਾਬਾਦ ਪਹੁੰਚੇ ਹਨ। ਉਥੇ ਉਹ ਸਾਬਰਮਤੀ ਆਸ਼ਰਮ ਵੀ ਗਏ। ਜਿਥੇ ਉਨ੍ਹਾਂ ਨੇ ਵਿਜ਼ੀਟਰ ਕਿਤਾਬ ਵਿਚ ਗਾਂਧੀ ਜੀ ਪ੍ਰਤੀ ਆਪਣੇ ਭਾਵਨਾਵਾਂ ਨੂੰ ਲਿਖਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜ਼ੀਟਰ ਕਿਤਾਬ ਵਿਚ ਲਿਖਿਆ ਕਿ ‘ਅੱਜ ਗਾਂਧੀ ਜੀ ਦੇ ਆਸ਼ਰਮ ਵਿਚ ਆ ਕੇ ਬਹੁਤ ਕੁਝ ਦੇਖਣ ਨੂੰ ਮਿਲਿਆ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਇਸਤੇਮਾਲ ਕੀਤਾ ਗਿਆ। ਜਿਵੇਂ ਕਿ ਗਾਂਧੀ ਦੇ ਹੱਥਲਿਖਿਤ ਪੱਤਰ, ਅਸਲੀ ਚਰਖਾ ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ। ਅੱਜ ਆਜ਼ਾਦ ਦੇਸ਼ ਵਿਚ ਰਹਿ ਕੇ ਸਾਨੂੰ ਉਨ੍ਹਾਂ ਸਾਰੇ ਕ੍ਰਾਂਤੀਕਾਰੀਆਂ ਦੇ ਬਲਿਦਾਨ ਨੂੰ ਯਾਦ ਰੱਖਣਾ ਹੋਵੇਗਾ। ਜੈ ਹਿੰਦ!’
ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵੀ ਵਿਜ਼ਿਟਰ ਕਿਤਾਬ ਵਿਚ ਲਿਖਿਆ ਕਿ ਇਹ ਆਸ਼ਰਮ ਇੱਕ ਅਧਿਆਤਮਕ ਸਥਾਨ ਹੈ। ਇੰਝ ਲੱਗਦਾ ਹੈ ਜਿਵੇਂ ਇਥੇ ਗਾਂਧੀ ਜੀ ਦੀ ਆਤਮਾ ਵਸਦੀ ਹੈ। ਇਥੇ ਆ ਕੇ ਅਧਿਆਤਮਕ ਅਨੁਭਵ ਹੁੰਦਾ ਹੈ। ਮੈਂ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ ਕਿ ਮੈਂ ਉਸ ਦੇਸ਼ ਵਿਚ ਪੈਦਾ ਹੋਇਆ ਜਿਸ ਦੇਸ਼ ਵਿਚ ਗਾਂਧੀ ਜੀ ਪੈਦਾ ਹੋਏ।
ਇਸ ਮੌਕੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਸਾਬਰਮਤੀ ਆਸ਼ਰਮ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਦੇ ਸੁਪਨਿਆਂ ਦਾ ਗੁਜਰਾਤ ਬਣਾਉਣ ਦਾ ਅਹਿਦ ਲਿਆ।
ਵੀਡੀਓ ਲਈ ਕਲਿੱਕ ਕਰੋ -: