ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਮੋਗਾ ਦੇ ਜਵਾਨ ਕੁਲਵੰਤ ਸਿੰਘ ਦਾ ਕੁਝ ਹੀ ਦੇਰ ਵਿੱਚ ਰਾਜਕੀ ਸਨਮਾਨਾਂ ਨਾਲ ਉਸ ਜੱਦੀ ਪਿੰਡ ਚੜਿੱਕ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ। ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਚੁੱਕੀ ਹੈ। ਸ਼ਹੀਦ ਨੂੰ ਪ੍ਰਣਾਮ ਕਰਨ ਲਈ ਪਿੰਡ ਵਿੱਚ ਹਜ਼ਾਰਾਂ ਲੋਕ ਪਹੁੰਚੇ ਹਨ।
ਇਸ ਦੌਰਾਨ ਸ਼ਹੀਦ ਦੇ ਪਿੰਡ ਦਾ ਮਾਹੌਲ ਵਿੱਚ ਸੋਗ ਬਣਿਆ ਹੋਇਆ ਹੈ। ਸ਼ਹੀਦ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਕੁਲਵੰਤ ਸਿੰਘ ਦੀ ਪਤਨੀ ਤੇ ਦੋ ਮਾਸੂਮ ਬੱਚਿਆਂ ਨੇ ਤਾਬੂਤ ਨਾਲ ਲਿਪਟ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਸ਼ਹੀਦ ਦੇ ਪਰਿਵਾਰ ਵਾਲਿਆਂ ਤੇ ਪਿੰਡ ਵਾਲਿਆਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਕਾਂਗਰਸੀ ਆਗੂ ਤੇ ਗਾਇਕ ਮੁਹੰਮਦ ਸਦੀਕ ਵੀ ਪਹੁੰਚੇ। ਇਸ ਦੌਰਾਨ ਮੁਹੰਮਦ ਸਦੀਕ ਵੀ ਆਪਣੀਆਂ ਅੱਖਾਂ ਦੇ ਹੰਝੂ ਰੋਕ ਨਾ ਸਕੇ। ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਸ਼ਹੀਦ ਨੂੰ ਪ੍ਰਣਾਮ ਕੀਤਾ।
ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਸਨ। ਸ਼ਹੀਦ ਬਲਦੇਵ ਸਿੰਘ ਦੀ ਹੀ ਨੌਕਰੀ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ ਨੂੰ ਮਿਲੀ ਸੀ। ਉਨ੍ਹਾਂ ਨੇ 14 ਸਾਲ ਪਹਿਲਾਂ ਨੌਕਰੀ ਝੁਆਇਨ ਕੀਤੀ ਸੀ। ਤਿੰਨ ਸਾਲ ਪਹਿਲਾਂ ਕੁਲਵੰਤ ਸਿੰਘ ਦਾ ਵਿਆਹ ਹੋਇਆ ਸੀ।
ਸ਼ਹੀਦ ਦੀ ਡੇਢ ਸਾਲ ਦੀ ਧੀ ਤੇ ਤਿੰਨ ਮਹੀਨੇ ਦਾ ਪੁੱਤ ਹੈ। ਇੱਕ ਮਹੀਨਾ ਪਹਿਲਾਂ ਹੀ ਕੁਲਵੰਤ ਛੁੱਟੀ ਕੱਟ ਕੇ ਗਿਆ ਸੀ। ਜਿਵੇਂ ਹੀ ਉਸ ਦੀ ਸ਼ਹਾਦਤ ਦੀ ਖਬਰ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ। ਘਰ ਵਿੱਚ ਕੁਰਲਾਹਟ ਮਚ ਗਈ। ਦੋਵੇਂ ਮਾਸੂਮ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਹ ਵੀ ਪੜ੍ਹੋ : ਪੁੰਛ ਅੱਤਵਾਦੀ ਹਮਲਾ, ਇਫ਼ਤਾਰ ਦੇ ਫ਼ਲ ਲਿਜਾ ਰਹੇ ਸਨ ਫੌਜੀ ਜਵਾਨ, ਸੋਗ ‘ਚ ਪਿੰਡ ਵਾਲੇ ਨਹੀਂ ਮਨਾਉਣਗੇ ਈਦ