ਸ਼੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਸਾਹਿਬ ਪਟਿਆਲਾ ਰੋਡ ਪਟਿਆਲਾ ਅਤੇ ਸ਼੍ਰੀਮਤੀ ਅਵਨੀਤ ਕੌਰ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੱਲ ਮਿਤੀ 31.07.2022 ਨੂੰ ਲੁਧਿਆਣਾ ਬਾਈਪਾਸ ਮਲੇਰਕੋਟਲਾ ਦੇ ਨਜ਼ਦੀਕ ਜਿੰਮ ਦੇ ਮਾਲਕ ਮੁਹੰਮਦ ਅਕਬਰ ਉਰਫ ਭੋਲੀ ਪੁੱਤਰ ਫਤਿਹ ਮੁਹੰਮਦ ਵਾਸੀ ਨਵੀ ਅਬਾਦੀ ਸਰਹੰਦੀ ਗੇਟ ਮਲੇਰਕੋਟਲਾ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਇਕਲ ਉੱਪਰ ਆ ਕੇ ਮਹੁੰਮਦ ਅਕਬਰ ਉਰਫ ਭੋਲੀ ਦੇ ਗਲੀਆਂ ਮਾਰ ਕੇ ਉਸ ਨੂੰ ਕਤਲ ਕਰਕੇ ਭੱਜ ਗਏ ਸਨ।
ਕਤਲ ਹੋਣ ਤੋਂ ਬਾਅਦ ਇੰਸ਼: ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਵੱਲੋਂ ਮ੍ਰਿਤਕ ਮੁਹੰਮਦ ਅਕਬਰ ਦੀ ਪਤਨੀ ਅਕਬਰੀ ਦੇ ਬਿਆਨ ਪਰ ਮੁਕੱਦਮਾ ਨੰਬਰ-177 ਮਿਤੀ- 31.07.2022 ਅ/ਧ 302,34 ਆਈ.ਪੀ.ਸੀ 25/54/59 ਆਰਮਜ ਐਕਟ ਥਾਣਾ ਸਿਟੀ-1 ਮਲੇਰਕੋਟਲਾ ਦਰਜ ਰਜਿਸਟਰ ਕਰਕੇ ਤਫਤੀਸ਼ ਆਰੰਭ ਕੀਤੀ ਗਈ। ਤਫਤੀਸ਼ ਦੌਰਾਨ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਆਈਜੀ ਪਟਿਆਲਾ ਰੇਂਜ ਵੱਲੋਂ ਅੱਗੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਮਹੁੰਮਦ ਅਕਬਰ ਉਰਫ ਭੋਲੀ ਨੇ ਇੱਕ ਦੁਕਾਨ ਗਰੇਵਾਲ ਚੌਕ ਮਲੇਰਕੋਟਲਾ ਵਿਖੇ ਵਸੀਮ ਇਕਬਾਲ ਉਰਫ ਸੋਨੀ ਪੁੱਤਰ ਮਹੁੰਮਦ ਨਜੀਰ ਵਾਸੀ ਇਸਮਾਇਲ ਬਸਤੀ ਨਜਦੀਕ ਮਾਨਾ ਫਾਟਕ ਮਲੇਰਕੋਟਲਾ ਨੂੰ ਕਰੀਬ 13-14 ਸਾਲ ਤੋਂ ਕਿਰਾਏ ਪਰ ਦਿੱਤੀ ਹੋਈ ਸੀ । ਜਿਸ ਵਿੱਚ ਵਸੀਮ ਇਕਬਾਲ ਉਰਫ ਸੋਨੀ NS ਆਟੋ ਡੀਲਰ ਦੇ ਨਾਂ ‘ਤੇ ਪੁਰਾਣੇ ਮੋਟਰਸਾਇਕਲ ਖ੍ਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ।
ਵਸੀਮ ਇਕਬਾਲ ਉਰਫ ਸੋਨੀ ਦਾ ਮਹੁੰਮਦ ਅਕਬਰ ਉਰਫ ਭੋਲੀ ਦੇ ਨਾਲ ਕਾਫੀ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ। ਸਾਲ 2015 ਤੋਂ ਲੈ ਕੇ ਵਸੀਮ ਇਕਬਾਲ ਉਕਤ ਵੱਲ ਮੁਹੰਮਦ ਅਕਬਰ ਉਰਫ ਭੋਲੀ ਤੋਂ ਕਰੀਬ ਢਾਈ ਕਰੋੜ ਰੁਪਇਆ ਮੋਟਰਸਾਇਕਲ ਅਤੇ ਕੱਪੜੇ ਦੇ ਵਪਾਰ ਵਿੱਚ ਲੈ ਕੇ ਲਾਅ ਚੁੱਕਾ ਸੀ। ਹੁਣ ਕਰੀਬ ਇੱਕ ਹਫਤਾ ਪਹਿਲਾ ਮਹੁੰਮਦ ਅਕਬਰ ਵਸੀਮ ਇਕਬਾਲ ਉਰਫ ਸੋਨੀ ਤੇ ਅਪਣੇ ਪੈਸੇ ਵਾਪਿਸ ਮੰਗ ਰਿਹਾ ਸੀ। ਜੋ ਵਸੀਮ ਇਕਬਾਲ ਉਰਫ ਸੋਨੀ ਉਕਤ ਨੇ ਮੁਹੰਮਦ ਅਕਬਰ ਉਰਫ ਭੋਲੀ ਦੇ ਪੈਸੇ ਵਾਪਿਸ ਕਰਨ ਦੀ ਵਜਾਏ ਆਪਣੇ ਦੂਸਰੇ ਵਿਆਹ ਦੇ ਸਾਲੇ ਮੁਹੰਮਦ ਆਸਿਫ ਪੁੱਤਰ ਮੁਹੰਮਦ ਅਖਤਰ ਵਾਸੀ ਛੋਟਾ ਖਾਰਾ ਨੇੜੇ ਮਾਨਾ ਫਾਟਕ ਮਲੇਰਕੋਟਲਾ ਨਾਲ ਮੁਹੰਮਦ ਅਕਬਰ ਉਕਤ ਦੇ ਕਤਲ ਕਰਨ ਦੀ ਸਾਜਿਸ਼ ਰੱਚ ਲਈ।
ਫਿਰ ਦੋ ਤਿੰਨ ਦਿਨ ਪਹਿਲਾਂ ਵਸੀਮ ਇਕਬਾਲ ਉਰਫ ਸੋਨੀ ਆਪਣੇ ਮਿੱਤਰ ਬੰਟੀ ਵਾਸੀ ਮਲੇਰਕੋਟਲਾ ਦੀ ਫਾਰਚੂਨਰ ਗੱਡੀ ਉਸ ਤੋ ਪੰਚਕੂਲਾ ਜਾਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਆਪਣੀ ਪਤਨੀ ਪ੍ਰਵੀਨ ਅਤੇ ਹੋਰ ਜਾਣ ਪਛਾਣ ਵਾਲੇ ਵਿਅਕਤੀ ਮਹੁੰਮਦ ਸਾਦਾਵ ਪੁੱਤਰ ਨਸੀਮ ਵਾਸੀ ਪੀਰੜ ਥਾਣਾ ਨਾਗਲ ਜਿਲਾ ਸਹਾਰਨਪੁਰ ਯੂਪੀ ਅਤੇ ਤਹਿਸੀਮ ਪੁੱਤਰ ਨਸੀਮ ਵਾਸੀ ਬਦਰਾ ਥਾਣਾ ਤੀਤਵੀ ਜਿਲਾ ਮੁਜੱਫਰਨਗਰ ਯੂਪੀ ਨੂੰ ਜੋ ਵਸੀਮ ਇਕਬਾਲ ਉਰਫ ਸੋਨੀ ਨਾਲ ਮੋਟਰਸਾਇਕਲ ਵੇਚਣ ਅਤੇ ਖ੍ਰੀਦਣ ਦਾ ਲੈਣ ਦੇਣ ਕਰਦੇ ਹਨ, ਨੂੰ ਨਾਲ ਲੈ ਕੇ ਯੂਪੀ ਵਿਖੇ ਸਾਮਲੀ ਦੇ ਕੋਲ ਪਿੰਡ ਬਗਰਾ ਵਿਖੇ ਚਲਾ ਗਿਆ ਜਿੱਥੇ ਸਾਦਾਵ ਅਤੇ ਤਹਿਸੀਮ ਨੇ ਆਪਣੇ ਜਾਣ ਪਛਾਣ ਵਾਲੇ ਵਿਅਕਤੀ ਤੋ ਇੱਕ ਦੇਸੀ ਕੱਟਾ ਅਤੇ ਪੰਜ ਕਾਰਤੂਸ ਜਿੰਦਾ ਕੁੱਲ 9000/- ਰੁਪਏ ਵਿੱਚ ਮੁੱਖ ਦਵਾ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਫਿਰ ਵਸੀਮ ਇਕਬਾਲ ਉਰਫ ਸੋਨੀ ਨੇ ਮਿਤੀ-31.07.2022 ਦੀ ਰਾਤ ਨੂੰ ਕਰੀਬ ਸਾਡੇ ਤਿੰਨ ਵਜੇ ਸਵੇਰੇ ਮਲੇਰਕੋਟਲਾ ਵਾਪਿਸ ਆ ਕੇ ਦੇਸੀ ਕੱਟਾ ਅਤੇ ਕਾਰਤੂਸ ਆਪਣੇ ਸਾਲੇ ਮਹੁੰਮਦ ਆਸਿਫ ਨੂੰ ਦੇ ਦਿੱਤੇ ਸਨ। ਫਿਰ ਮਹੁੰਮਦ ਆਸਿਫ ਆਪਣੇ ਨਾਲ ਆਪਣੇ ਦੋਸਤ ਮਹੁੰਮਦ ਮੁਰਸਦ ਪੁੱਤਰ ਮਹੁੰਮਦ ਸਮਸ਼ਾਦ ਵਾਸੀ ਮਹੱਲਾ ਬਾਲੂ ਕੀ ਬਸਤੀ ਮਲੇਰਕੋਟਲਾ ਨੂੰ ਨਾਲ ਲੈ ਕੇ ਵਸੀਮ ਇਕਬਾਲ ਸੋਨੀ ਉਕਤ ਦੀ ਦੁਕਾਨ ਤੋ ਇੱਕ ਮੋਟਰਸਾਇਕਲ HONDA CITY 110 ਰੰਗ ਨੀਲਾ ਲੈ ਕੇ ਵਾਰਦਾਤ ਵਾਲੀ ਜਗਾ ‘ਤੇ ਚੱਲੇ ਗਏ। ਜਿੱਥੇ ਮਹੁੰਮਦ ਅਕਬਰ ਉਰਫ ਭੋਲੀ ਉਕਤ ਦਾ ਜਿੰਮ ਵਿੱਚ ਕਤਲ ਕਰਕੇ ਮੌਕੇ ਤੋਂ ਭੱਜ ਗਏ। ਇਨ੍ਹਾਂ ਦੋਸ਼ੀਆਂ ਵਿੱਚੋ ਅੱਜ ਮਿਤੀ 01.8.2022 ਨੂੰ ਦੋਸ਼ੀ ਵਸੀਮ ਇਕਬਾਲ ਉਰਫ ਸੋਨੀ, ਮਹੁੰਮਦ ਸਾਦਾਵ ਅਤੇ ਤਹਿਸੀਮ ਉਕਤ ਨੂੰ ਫਾਰਚੂਨਰ ਗੱਡੀ ਨੰਬਰ- PB-19-2-9000 ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਮਹੁੰਮਦ ਆਸਿਫ ਅਤੇ ਮਹੁੰਮਦ ਮੁਰਸਦ ਦੀ ਗ੍ਰਿਫਤਾਰੀ ਸਬੰਧੀ ਵੱਖ ਵੱਖ ਟੀਮਾ ਬਣਾ ਕੇ ਭੇਜੀਆ ਹੋਈਆ ਹਨ। ਇੰਨਾ ਦੋਸ਼ੀਆਂ ਨੂੰ ਵੀ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਪੜਤਾਲ ਤੋ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਮਹੁੰਮਦ ਮੁਰਸਦ ਦੇ ਖਿਲਾਫ ਪਹਿਲਾ ਵੀ ਅਸਲਾ ਐਕਟ ਤਹਿਤ ਮੁਕਦਮਾ ਦਰਜ ਹੈ।