ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਦੁਬਾਰਾ ਸੜਕ ‘ਤੇ ਉਤਰਨ ਦੀ ਧਮਕੀ ਦਿੱਤੀ ਹੈ। ਟਿਕੈਤ ਨੇ ਫੂਡ ਮਾਫੀਆ ਦੁਆਰਾ ਕਿਸਾਨਾਂ ਦੇ ਨਾਂ ‘ਤੇ ਐਮਐਸਪੀ ਦੇ ਪੈਸੇ ਹੜੱਪਣ ਨਾਲ ਜੁੜੀ ਇੱਕ ਖਬਰ ਸਾਂਝੀ ਕੀਤੀ ਅਤੇ ਲਿਖਿਆ ਕਿ ਬੀਕੇਯੂ ਲਗਾਤਾਰ ਮੰਗ ਕਰ ਰਹੀ ਹੈ ਕਿ MSP ‘ਤੇ ਕਾਨੂੰਨੀ ਗਾਰੰਟੀ ਹੋਵੇ ਨਹੀਂ ਤਾਂ ਕਿਸਾਨ ਇੰਝ ਹੀ ਲੁੱਟਦਾ ਆਇਆ ਹੈ ਤੇ ਲੁੱਟਦਾ ਰਹੇਗਾ। ਐੱਮਐੱਸਪੀ ‘ਤੇ ਵਾਅਦਾ ਕਰਕੇ ਸਰਕਾਰ ਵੀ ਮੁਕਰ ਰਹੀ। ਗੱਲ ਨਾ ਮੰਨੀ ਤਾਂ ਮਜਬੂਰਨ ਕਿਸਾਨ ਫਿਰ ਸੜਕਾਂ ‘ਤੇ ਉਤਰੇਗਾ।
ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿ ਖੇਤੀ ਉਪਜ ‘ਤੇ ਘੱਟੋ-ਘੱਟ ਸਮਰਥਨ ਕੀਮਤ ਦਾ ਵਾਅਦਾ ਪੂਰਾ ਨਹੀਂ ਹੋ ਜਾਂਦਾ ਹੈ। ਹਾਲਾਂਕਿ ਕਿਸਾਨ ਇਸ ਗੱਲ ਨੂੰ ਵੀ ਦੁਹਰਾ ਚੁੱਕੇ ਹਨ ਜੇਕਰ ਸਰਕਾਰ ਕਿਸਾਨਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ 1 ਫਰਵਰੀ ਤੋਂ ਮਿਸ਼ਨ ਯੂਪੀ ਤੇ ਉਤਰਾਖੰਡ ਸ਼ੁਰੂ ਕੀਤਾ ਜਾਵੇਗਾ ਅਤੇ ਲਖੀਮਪੁਰ ਖੀਰੀ ਤੋਂ ਅਗਲਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਗੌਰਤਲਬ ਹੈ ਕਿ ਬੀਤੇ ਦਿਨੀਂ ਟਿਕੈਤ ਵੱਲੋਂ ਲਖਮੀਰਪੁਰ ਖੀਰੀ ਵਿਖੇ ਹਿੰਸਾ ਪੀੜਤਾਂ ਨਾਲ ਮੁਲਾਕਾਤ ਕੀਤੀ ਗਈ। ਟਿਕੈਤ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰਅਧੀਨ ਵੀ ਹੈ। ਇਸ ਲਈ ਉਸੇ ਪੱਧਰ ‘ਤੇ ਅਸੀਂ ਗੱਲਬਾਤ ਕਰਾਂਗੇ ਤੇ ਜੇਲ੍ਹ ਵਿਚ ਮੌਜੂਦ ਕਿਸਾਨਾਂ ਨਾਲ ਵੀ ਮੁਲਾਕਾਤ ਕਰਾਂਗੇ।