ਕੋਲਕਾਤਾ ਮਿਊਂਸਪਲ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਟੀਐੱਮਸੀ ਦੇ ਪੱਖ ਵਿਚ ਰਹੇ ਹਨ। ਮਮਤਾ ਬੈਨਰਜੀ ਦਾ ਜਾਦੂ ਫਿਰ ਨਜ਼ਰ ਆਇਆ ਹੈ ਤੇ ਟੀਐੱਮਸੀ ਨੇ ਇਥੇ 134 ਸੀਟਾਂ ‘ਤੇ ਝੰਡਾ ਲਹਿਰਾਇਆ ਹੈ। ਭਾਜਪਾ ਸਿਰਫ 3 ਸੀਟਾਂ ‘ਤੇ ਸਿਮਟ ਗਈ ਹੈ। ਦੱਸ ਦੇਈਏ ਕਿ 19 ਦਸੰਬਰ ਨੂੰ ਕੋਲਕਾਤਾ ਨਗਰ ਨਿਗਮ ਚੋਣਾਂ ਵਿਚ ਲਗਭਗ 64 ਫੀਸਦੀ ਵੋਟਾਂ ਪਈਆਂ।
ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਲਹਿਰ ਚੱਲ ਰਹੀ ਹੈ। ਕੋਲਕਾਤਾ ਨਗਰ ਨਿਗਮ ਦੀਆਂ 144 ਸੀਟਾਂ ‘ਤੇ ਹੋਏ ਚੋਣਾਂ ਦੇ ਨਤੀਜੇ ਇਹੀ ਸਾਬਤ ਕਰਦੇ ਹਨ। ਨਗਰ ਨਿਗਮ ਚੋਣਾਂ ਵਿਚ ਕਲੀਨ ਸਵੀਪ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਨੇ 134 ਸੀਟਾਂ ‘ਤੇ ਕਬ਼ਜ਼ਾ ਜਮਾਇਆ ਹੈ। ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਤੇ ਉਸ ਨੂੰ ਸਿਰਫ ਤਿੰਨ ਸੀਟਾਂ ‘ਤੇ ਹੀ ਜਿੱਤ ਮਿਲ ਸਕੀ ਹੈ। ਇਸ ਤੋਂ ਇਲਾਵਾ ਕਾਂਗਰਸ ਤੇ ਸੀ. ਪੀ. ਐੱਮ. ਨੂੰ 2-2 ਸੀਟਾਂ ‘ਤੇ ਹੀ ਜਿੱਤ ਮਿਲ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸੂਤਰਾਂ ਮੁਤਾਬਕ 144 ਸੀਟਾਂ ‘ਚੋਂ TMC ਨੇ 89 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਭਾਜਪਾ ਇੱਕ ਸੀਟ ‘ਤੇ ਜਿੱਤੀ, ਭਾਕਪਾ ਨੂੰ ਵੀ ਇੱਕ ਸੀਟ ‘ਤੇ ਜਿੱਤ ਹਾਸਲ ਹੋਈ। ਸੀਪੀਆਈ (ਐੱਮ) ਦੀ ਇੱਕ ਸੀਟ ‘ਤੇ ਜਿੱਤ, ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਤੇ ਆਜ਼ਾਦ ਉਮੀਦਵਾਰ ਨੂੰ 3 ‘ਤੇ ਜਿੱਤ ਹਾਸਲ ਹੋਈ।