ਨਾਗਪੁਰ ਵਿਚ ਇਕ ਵਿਅਕਤੀ ਨੂੰ ਆਪਣੀ ਹੀ ਧੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫਸਾਉਣ ਲਈ ਪਹਿਲਾਂ ਆਪਣੀ ਧੀ ਤੋਂ ਸੁਸਾਈਡ ਨੋਟ ਲਿਖਵਾਇਆ ਫਿਰ ਖੁਦਕੁਸ਼ੀ ਕਰਨ ਦਾ ਨਾਟਕ ਕਰਨ ਲਈ ਕਿਹਾ ਤੇ ਬਾਅਦ ਵਿਚ ਉਸ ਦਾ ਕਤਲ ਕਰ ਦਿੱਤਾ। ਇਸ ਸਾਜ਼ਿਸ਼ ਦਾ ਖੁਲਾਸਾ ਦੋਸ਼ੀ ਪਿਤਾ ਦੇ ਮੋਬਾਈਲ ਤੋਂ ਹੋਇਆ ਜਿਸ ਦੇ ਬਾਅਦ ਸਖਤ ਐਕਸ਼ਨ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਆਪਣੀ ਧੀ ਨੂੰ ਪੰਜ ਸੁਸਾਈਡ ਨੋਟ ਲਿਖਵਾਉਣ ਲਈ ਲਿਆ। ਇਸ ਵਿੱਚ ਕੁਝ ਰਿਸ਼ਤੇਦਾਰਾਂ ਦੇ ਨਾਂ ਲਿਖੇ ਹੋਏ ਸਨ। ਉਹ ਆਪਣੇ ਰਿਸ਼ਤੇਦਾਰਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ‘ਤੇ ਉਸ ਦੀ ਮਤਰੇਈ ਮਾਂ ਅਤੇ ਕੁਝ ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਸਾਰਿਆਂ ‘ਤੇ ਲੜਕੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਨੇ ਦੱਸਿਆ ਕਿ ਮੋਬਾਇਲ ਫੋਨ ‘ਚ ਇਕ ਫੋਟੋ ਮਿਲੀ ਹੈ, ਜਿਸ ‘ਚ ਲੜਕੀ ਖੁਦਕੁਸ਼ੀ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਫੋਟੋ ਦੇਖ ਕੇ ਲੱਗਦਾ ਹੈ ਕਿ ਦੋਸ਼ੀ ਨੇ ਆਪਣੀ ਧੀ ਨੂੰ ਖੁਦਕੁਸ਼ੀ ਦਾ ਡਰਾਮਾ ਕਰਨ ਲਈ ਕਿਹਾ ਸੀ। ਜਿਵੇਂ ਹੀ ਲੜਕੀ ਨੇ ਲਟਕਣ ਦਾ ਬਹਾਨਾ ਕੀਤਾ, ਉਸਨੇ ਉਸਦੀ ਫੋਟੋ ਖਿੱਚ ਲਈ। ਪੁਲਿਸ ਮੁਤਾਬਕ ਇਹ ਘਟਨਾ 6 ਨਵੰਬਰ ਦੀ ਹੈ। ਉਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ।