ਕੇਰਲ ਦੇ ਕਈ ਹਿੱਸਿਆਂ ਵਿਚ ‘ਟਮਾਟਰ ਫਲੂ’ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਵਾਇਰਲ ਬੀਮਾਰੀ ਨੇ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਖਾਸ ਗੱਲ ਹੈ ਕਿ ਇਨ੍ਹਾਂ ਸੰਕਰਮਿਤਾਂ ਦੀ ਉਮਰ 5 ਸਾਲ ਤੋਂ ਘੱਟ ਹੈ।
ਰਿਪੋਰਟ ਮੁਤਾਬਕ ਹੁਣ ਤੱਕ 80 ਤੋਂ ਵੱਧ ਬੱਚੇ ਇਸ ਵਾਇਰਲ ਬੀਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਕੇਰਲ ਦੇ ਗੁਆਂਢੀ ਜ਼ਿਲ੍ਹਿਆਂ ਵਿੱਚੋਂ ਇੱਕ ਵਿੱਚ ਟਮਾਟਰ ਫਲੂ ਨੂੰ ਰੋਕਣ ਲਈ, ਮੈਡੀਕਲ ਟੀਮ ਤਾਮਿਲਨਾਡੂ-ਕੇਰਲ ਸਰਹੱਦ ‘ਤੇ ਵਲਯਾਰ ਵਿਖੇ ਬੁਖਾਰ, ਧੱਫੜ ਅਤੇ ਹੋਰ ਬਿਮਾਰੀਆਂ ਲਈ ਕੋਇੰਬਟੂਰ ਵਿੱਚ ਦਾਖਲ ਹੋਣ ਵਾਲਿਆਂ ਦੀ ਜਾਂਚ ਕਰ ਰਹੀ ਹੈ।
ਟੀਮ ਦੀ ਅਗਵਾਈ ਦੋ ਮੈਡੀਕਲ ਅਧਿਕਾਰੀ ਕਰ ਰਹੇ ਹਨ। ਇਸ ਦੌਰਾਨ ਖਾਸ ਤੌਰ ‘ਤੇ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 24 ਮੈਂਬਰੀ ਇੱਕ ਹੋਰ ਟੀਮ ਗਠਿਤ ਕੀਤੀ ਗਈ ਹੈ ਜੋ ਆਂਗਣਵਾੜੀਆਂ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜਾਂਚ ਕਰੇਗੀ।
‘ਟਮਾਟਰ ਫਲੂ’ ਇੱਕ ਅਗਿਆਤ ਬੁਖਾਰ ਹੈ, ਜੋ ਜ਼ਿਆਦਾਤਰ ਕੇਰਲ ‘ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਪਾਇਆ ਜਾਂਦਾ ਹੈ। ਇਸ ਫਲੂ ਦੀ ਚਪੇਟ ‘ਚ ਆਉਣ ਤੋਂ ਬਾਅਦ ਬੱਚਿਆਂ ਦੇ ਸਰੀਰ ‘ਤੇ ਛਾਲੇ ਹੋ ਜਾਂਦੇ ਹਨ। ਇਹ ਨਿਸ਼ਾਨ ਆਮ ਤੌਰ ‘ਤੇ ਲਾਲ ਰੰਗ ਦੇ ਹੁੰਦੇ ਹਨ ਜਿਸ ਕਾਰਨ ਇਸ ਨੂੰ ਟਮਾਟਰ ਫਲੂ ਕਿਹਾ ਜਾਂਦਾ ਹੈ।
ਫਿਲਹਾਲ ਇਸ ਮੁੱਦੇ ‘ਤੇ ਬਹਿਸ ਜਾਰੀ ਹੈ ਕਿ ਇਹ ਬੀਮਾਰੀ ਵਾਇਰਲ ਫੀਵਰ ਹੈ ਜਾਂ ਚਿਕਨਗੁਨੀਆ ਜਾਂ ਡੇੰਗੂ ਦੇ ਬਾਅਦ ਹੋਣ ਵਾਲਾ ਅਸਰ ਹੈ। ਇਹ ਬੀਮਾਰੀ ਕੇਰਲ ਦੇ ਛੋਟੇ ਹਿੱਸਿਆਂ ‘ਚ ਪਾਈ ਗਈ ਹੈ ਪਰ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਨੂੰ ਰੋਕਣ ਲੀ ਉਪਾਅ ਨਹੀਂ ਕੀਤੇ ਗਏ ਤਾਂ ਵਾਇਰਸ ਅੱਗੇ ਫੈਲ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: