ਲੁਧਿਆਣਾ ਵਿਚ ਟਿੱਪਰ ਦੀ ਟੱਕਰ ਨਾਲ ਟਰੈਕਟਰ-ਟਰਾਲੀ ਪਲਟ ਗਈ। ਹਾਦਸੇ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਹਾਦਸਾ ਸਮਾਰਾਲ ਦੇ ਮਾਛੀਵਾੜਾ ਰੋਡ ‘ਤੇ ਹੋਇਆ। ਸੂਚਨਾ ਪਾ ਕੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਮ੍ਰਿਤਕ ਦੀ ਪਛਾਣ ਕਾਨਵਾ ਸਿੰਘ (45) ਵਜੋਂ ਹੋਈ ਹੈ। ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਵੀ ਪਹੁੰਚਾਇਆ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਟਰੈਕਟਰ ਨੂੰ ਕਰਮ ਸਿੰਘ ਚਲਾ ਰਿਹਾ ਸੀ। ਉਸ ਦੇ ਲੱਕ ‘ਤੇ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਬਿਹਾਰ ਦੇ ਰਹਿਣ ਵਾਲੇ 2 ਹੋਰ ਲੋਕ ਵੀ ਜ਼ਖਮੀ ਹੋਏ ਹਨ। ਸਿਵਲ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਇੰਤਜ਼ਾਰ ਹੋਇਆ ਖਤਮ, CBSE ਨੇ ਜਾਰੀ ਕੀਤਾ 10ਵੀਂ ਦਾ ਰਿਜ਼ਲਟ, 93.12 ਫੀਸਦੀ ਵਿਦਿਆਰਥੀ ਹੋਏ ਪਾਸ
ਮ੍ਰਿਤਕ ਤੂੜੀ ਬਣਾਉਣ ਦਾ ਕੰਮ ਕਰਦਾ ਸੀ। ਕਾਨਵਾ ਸਿੰਘ ਸਾਥੀਆਂ ਨਾਲ ਮਾਲਪੁਰ ਨਵਾਂਸ਼ਹਿਰ ਤੋਂ ਪਟਿਆਲਾ ਦੇ ਪਿੰਡ ਦੁੱਗਲ ਜਾ ਰਿਹਾ ਸੀ। ਉਸੇ ਦੌਰਾਨ ਤੇਜ਼ ਰਫਤਾਰ ਟਿੱਪਰ ਆਇਆ ਤੇ ਟਰੈਕਟਰ ਨੂੰ ਸਾਈਡ ਮਾਰ ਦਿੱਤੀ। ਘਟਨਾ ਦੇ ਬਾਅਦ ਟਿੱਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਸੜਕ ‘ਤੇ ਟਰੈਕਟਰ ਪਲਟਣ ਦੀ ਵਜ੍ਹਾ ਨਾਲ ਜਾਮ ਦੀ ਸਥਿਤੀ ਪੈਦਾ ਹੋ ਗਈ। ਥਾਣਾ ਸਮਰਾਲਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਸਾਈਡ ਕੀਤਾ। ਨਾਲ ਹੀ ਹਸਪਤਾਲ ਵਿਚ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਵਿਚ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: