ਭਾਰਤੀ ਰੇਲਵੇ ਨੂੰ ਦੇਸ਼ ਦੀ ਲਾਈਫ ਲਾਈਨ ਕਿਹਾ ਜਾਂਦਾ ਹੈ। ਦੇਸ਼ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਰੋਜ਼ਾਨਾ ਟ੍ਰੇਨ ਨਾਲ ਸਫਰ ਕਰਦਾ ਹੈ। ਰੇਲਵੇ ਵੰਦੇ ਭਾਰਤ, ਦੁਰੰਤੋ, ਰਾਜਧਾਨੀ ਐਕਸਪ੍ਰੈਸ ਤੇ ਸ਼ਤਾਬਦੀ ਐਕਸਪ੍ਰੈਸ ਵਰਗੀਆਂ ਹਾਈ ਸਪੀਡ ਟ੍ਰੇਨਾਂ ਵੀ ਚਲਾਉਂਦਾ ਹੈ। ਸ਼ਾਇਦ ਤੁਹਾਨੂੰ ਇਹ ਪਤਾ ਨਹੀਂ ਹੋਵੇਗਾ ਕਿ ਭਾਰਤੀ ਰੇਲਵੇ ਇਕ ਅਜਿਹੀ ਟ੍ਰੇਨ ਵੀ ਚਲਾਉਂਦਾ ਹੈ, ਜਿਸ ਦੀ ਰਫਤਾਰ ਸਾਈਕਲ ਦੀ ਸਪੀਡ ਤੋਂ ਵੀ ਘੱਟ ਹੈ।
ਭਾਰਤ ਦੀ ਸਭ ਤੋਂ ਘੱਟ ਰਫਤਾਰ ਵਿਚ ਚੱਲਣ ਵਾਲੀ ਟ੍ਰੇਨ ਦਾ ਨਾਂ ਮੇਟਪਲਾਯਮ ਊਟੀ ਨੀਲਗਿਰੀ ਪੈਸੇਂਜਰ ਟਰੇਨ ਹੈ। ਇਸ ਦੀ ਰਫਤਾਰ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਵੀ ਘੱਟ ਹੈ। ਇਹ ਇਕ ਟਾਯ ਟ੍ਰੇਨ ਹੈ ਜੋ ਭਾਫ ਦੇ ਇੰਜਣ ਨਾਲ ਚੱਲਦੀ ਹੈ। ਤਾਮਿਲਨਾਡੂ ਦੇ ਊਟੀ ਦੀਆਂ ਖੂਬਸੂਰਤ ਵਾਦੀਆਂ ਵਿਚ ਪਹਾੜਾਂ ਤੇ ਸੰਘਣ ਜੰਗਲਾਂ ਵਿਚੋਂ ਹੋ ਕੇ ਲੰਘਣ ਵਾਲੀ ਇਹ ਟ੍ਰੇਨ ਸੈਲਾਨੀਆਂ ਨੂੰ ਕਾਫੀ ਪਸੰਦ ਆਉਂਦੀ ਹੈ।
ਇਸ ਟ੍ਰੇਨ ਨੂੰ 46 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ ਲਗਭਗ 5 ਘੰਟੇ ਦਾ ਸਮਾਂ ਲੱਗਦਾ ਹੈ। ਇਹ ਟ੍ਰੇਨ ਕਾਫੀ ਹੌਲੀ ਰਫਤਾਰ ਨਾਲ ਚੱਲਦੀ ਹੈ। ਆਪਣੇ 46 ਕਿਲੋਮੀਟਰ ਦੇ ਸਫਰ ਵਿਚ ਦਰਜਨਾਂ ਥਾਵਾਂ ‘ਤੇ ਰੁਕਦੀ ਹੈ। ਨੀਲਗਿਰੀ ਮਾਊਂਟੇਨ ਰੇਲਵੇ ਦਾ ਨਿਰਮਾਣ ਅੰਗਰੇਜ਼ਾਂ ਵੱਲੋਂ ਕਰਵਾਇਆ ਗਿਆ ਸੀ। ਬ੍ਰਿਟਿਸ਼ ਕਾਲ ਵਿਚ ਅੰਗਰੇਜ਼ ਇਸ ਟ੍ਰੇਨ ਵਿਚ ਬੈਠ ਕੇ ਊਟੀ ਤੇ ਉਸ ਦੇ ਆਸ-ਪਾਸ ਦੀਆਂ ਹਸੀਨ ਵਾਦੀਆਂ ਦਾ ਮਜ਼ਾ ਚੁੱਕਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਕ ਪਾਸੇ ਜਿਥੇ ਨੀਲਗਿਰੀ ਪੈਸੇਂਜਰ ਟ੍ਰੇਨ ਨੂੰ ਸਭ ਤੋਂ ਘੱਟ ਰਫਤਾਰ ਲਈ ਜਾਣਿਆ ਜਾਂਦਾ ਹੈ ਉਥੇ ਸਾਡੇ ਦੇਸ਼ ਵਿਚ ਤੇਜ਼ ਰਫਾਤਰ ਨਾਲ ਚੱਲਣ ਵਾਲੀਆਂ ਕਈ ਟ੍ਰੇਨਾਂ ਲਾਂਚ ਹੋ ਗਈਆਂ ਹਨ। ਵੰਦੇ ਭਾਰਤ ਦੇਸ਼ ਦੀ ਅਜਿਹੀ ਟ੍ਰੇਨ ਹੈ ਜਿਸ ਦੀ ਸਪੀਡ ਲਗਭਗ 180 ਕਿਲੋਮੀਟਰ ਪ੍ਰਤੀ ਘੰਟਾ ਹੈ।