ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਦੁਰਘਟਨਾ ਵਿਚ ਮੌਤ ਹੋਣ ਦੇ ਚੱਲਦਿਆਂ ਟਰਾਲਾ ਚਾਲਕ ਕਾਸਿਮ ਨੂੰ ਖਰਖੌਦਾ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ ਪਰ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਾਸਿਮ ਨੂੰ ਛੱਡ ਦਿੱਤਾ ਗਿਆ।
ਜਿਸ ਤਰ੍ਹਾਂ ਤੋਂ ਦੀਪ ਸਿੱਧੂ ਦੀ ਮੌਤ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਹਾਦਸਾ ਨਹੀਂ ਸਗੋਂ ਹੱਤਿਆ ਕਰਾਰ ਦਿੱਤਾ ਸੀ। ਉਸ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਕਪਤਾਨ ਰਾਹੁਲ ਸ਼ਰਮਾ ਨੇ ਬੇਹੱਦ ਬਾਰੀਕੀ ਨਾਲ ਜਾਂਚ ਕੀਤੇ ਜਾਣ ਦੀ ਗੱਲ ਕਹੀ ਸੀ ਜਿਸ ਨੂੰ ਖਰਖੌਦਾ ਪੁਲਿਸ ਵੱਲੋਂ ਅਮਲ ਵਿਚ ਲਿਆਂਦਾ ਜਾ ਰਿਹਾ ਹੈ।
ਦੱਸ ਦੇਈਏ ਕਿ 15 ਫਰਵਰੀ ਦੀ ਰਾਤ ਨੂੰ ਲਗਭਗ 8 ਵਜੇ ਦੀਪ ਸਿੱਧੂ ਦੀ ਸੜਕ ਦੁਰਘਟਨਾ ਵਿਚ ਮੌਤ ਹੋਈ ਸੀ ਅਤੇ ਜਿਸ ਟਰਾਲਾ ਚਾਲਕ ਨਾਲ ਦੀਪ ਸਿੱਧੂ ਦੀ ਸਕਾਰਪੀਓ ਗੱਡੀ ਟਕਰਾਈ ਸੀ, ਉਸ ਦੇ ਡਰਾਈਵਰ ਨੂੰ ਖਰਖੌਦਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਚਰਚਾ ਵਿਚ ਆਏ ਦੀਪ ਸਿੱਧੂ 15 ਫਰਵਰੀ ਦੀ ਸ਼ਾਮ ਨੂੰ ਆਪਣੀ ਮਹਿਲਾ ਮਿੱਤਰ ਰੀਨਾ ਰਾਏ ਉਰਫ ਰਾਜਵਿੰਦਰ ਕੌਰ ਨਾਲ ਸਕਾਰਪੀਓ ਵਿਚ ਦਿੱਲੀ ਤੋਂ KMP ਦੇ ਰਸਤੇ ਪੰਜਾਬ ਜਾ ਰਹੇ ਹਨ। ਸੋਨੀਪਤ ਦੇ ਖਰਖੌਦਾ ਵਿਚ ਪੀਪਲੀ ਟੋਲ ਕੋਲ ਉਸ ਦੀ ਕਾਰ ਦੀ ਪਿੱਛੇ ਤੋਂ ਇੱਕ ਟਰਾਲੇ ਵਿਚ ਟੱਕਰ ਹੋ ਗਈ ਸੀ। ਇਸ ਦਰਦਨਾਕ ਹਾਦਸੇ ਵਿਚ ਦੀਪ ਸਿੱਧੂ ਦੀ ਮੌਤ ਹੋ ਗਈ ਤੇ ਰੀਨਾ ਜ਼ਖਮੀ ਹੋ ਗਈ ਸੀ।