ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਭਾਰਤ ਦੌਰੇ ‘ਤੇ ਆਏ ਸਨ ਤੇ ਇਥੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸ਼੍ਰੀਲੰਕਾਈ ਅਰਥਵਿਵਸਥਾ ਵਿਚ ਭਾਰਤੀ ਰੁਪਏ ਦੇ ਇਸਤੇਮਾਲ ਨੂੰ ਵਧਾਉਣ ਦਾ ਸੱਦਾ ਦਿੱਤਾ ਸੀ। ਹੁਣ ਸ਼੍ਰੀਲੰਕਾਈ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਸ਼੍ਰੀਲੰਕਾ ਭਾਰਤੀ ਸੈਲਾਨੀਆਂ ਤੇ ਵਪਾਰੀਆਂ ਦੀ ਸਹੂਲਤ ਲਈ ਡਾਲਰ, ਯੂਰੋ ਤੇ ਯੇਨ ਦੀ ਤਰ੍ਹਾਂ ਸਥਾਨਕ ਲੈਣ-ਦੇਣ ਲਈ ਭਾਰਤੀ ਰੁਪਏ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਿਹਾ ਹੈ।
ਜੇਕਰ ਸ਼੍ਰੀਲੰਕਾ ਵਿੱਚ ਭਾਰਤੀ ਰੁਪਏ ਤੱਕ ਸਿੱਧੀ ਪਹੁੰਚ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਭਾਰਤੀ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਕਈ ਮੁਦਰਾ ਪਰਿਵਰਤਨ ਦੀ ਜ਼ਰੂਰਤ ਨੂੰ ਰੋਕ ਦੇਵੇਗਾ। ਸਾਬਰੀ 20-21 ਜੁਲਾਈ ਨੂੰ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਭਾਰਤ ਫੇਰੀ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਦੋਵਾਂ ਦੇਸ਼ਾਂ ਵਿਚ ਬੰਦਰਗਾਹ ਕਨੈਕਟੀਵਿਟੀ ਦੇ ਮਹੱਤਵ ‘ਤੇ ਸਹਿਮਤ ਹੋਏ। ਅਗਲੇ ਪੱਧਰ ਤੱਕ ਪਹੁੰਚਣ ਲਈ ਸਾਨੂੰ ਨਿਵੇਸ਼ ਦੀ ਲੋੜ ਹੈ। ਅਸੀਂ ਉਨ੍ਹਾਂ ਤਰੀਕਿਆਂ ‘ਤੇ ਚਰਚਾ ਕੀਤੀ ਜੋ ਦੋਵੇਂ ਦੇਸ਼ਾਂ ਲਈ ਰਸਮੀ ਤੌਰ ‘ਤੇ ਫਾਇਦੇਮੰਦ ਹੋਣਗੇ। ਨਾ ਸਿਰਫ ਦੋਵੇਂ ਸਰਕਾਰਾਂ ਦੇ ਵਿਚ ਸਗੋਂ ਨਿੱਜੀ ਖੇਤਰ ਵਿਚ ਗਠਜੋੜ ‘ਤੇ ਜ਼ੋਰ ਦਿੱਤਾ ਗਿਆ।
ਅੱਗੇ ਅਲੀ ਸਾਬਰੀ ਨੇ ਕਿਹਾ ਕਿ ਦੱਖਣ ਭਾਰਤੀ ਖੇਤਰ ਵਿਚ ਵਿਆਪਕ ਆਰਥਿਕ ਵਿਕਾਸ ਨਾਲ ਸ਼੍ਰੀਲੰਕਾ ਨੂੰ ਫਾਇਦਾ ਹੋਣ ਦੀ ਸੰਭਾਵਨਾ ‘ਤੇ ਵਿਚਾਰ ਕੀਤਾ ਗਿਆ। ਦੋਵੇਂ ਨੇਤਾਵਾਂ ਵਿਚ ਕੋਲੰਬੋ ਤੇ ਤ੍ਰਿੰਕੋਮਾਲੀ ਤੇ ਦੱਖਣੀ ਭਾਰਤੀ ਖੇਤਰ ਦੇ ਵਿਚ ਬੰਦਰਗਾਹ ਸਾਂਝੇਦਾਰੀ ਦੀ ਲੋੜ ‘ਤੇ ਸਹਿਮਤੀ ਹੋਈ। ਸ਼੍ਰੀਲੰਕਾਈ ਵਿਦੇਸ਼ ਮੰਤਰੀ ਨੇ ਕਿਹਾ ਕਿ ਜ਼ਮੀਨ ਦੀ ਸਾਂਝੇਦਾਰੀ ਲਈ ਪੁਲ ਬਣਾਉਣ ਜਾਂ ਮੌਜੂਦਾ ਕਿਸ਼ਤੀ ਸੇਵਾਵਾਂ ਨੂੰ ਜਾਰੀ ਰੱਖਣ ‘ਤੇ ਜ਼ਰੂਰਤ ਦੀ ਅਧਿਐਨ ਜਲਦ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਦੇ ਡਿਜੀਟਲੀਕਰਨ ਵਿਚ ਮਦਦ ਲਈ ਇਕ ਭਾਰਤੀ ਯੂਨੀਵਰਸਿਟੀ ਨੂੰ ਸ਼ਾਮਲ ਕਰਨ ‘ਤੇ ਵੀ ਚਰਚਾ ਕੀਤੀ ਗਈ।
ਭਾਰਤ ਦੌਰੇ ‘ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਭਾਰਤੀ ਰੁਪਏ ਦਾ ਇਸਤੇਮਾਲ ਅਮਰੀਕੀ ਡਾਲਰ ਦੇ ਬਰਾਬਰ ਹੋਵੇ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਭਾਰਤੀ ਰੁਪਿਆ ਇਕ ਸਾਂਝੀ ਮੁਦਰਾ ਬਣ ਜਾਂਦਾ ਹੈ ਤਾਂ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਇਸ ਨੂੰ ਕਿਵੇਂ ਕੀਤਾ ਜਾਵੇ। ਸਾਨੂੰ ਬਾਹਰੀ ਦੁਨੀਆ ਲਈ ਹੋਰ ਜ਼ਿਆਦਾ ਖੁੱਲ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਕਸਿਤ ਹੋ ਰਹੀ ਹੈ ਤੇ ਭਾਰਤ ਤੇਜ਼ੀ ਨਾਲ ਵਿਕਾਸ ਦੇ ਦੌਰ ਤੋਂ ਲੰਘ ਰਹੀ ਹੈ, ਖਾਸ ਕਰਕੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ।
ਇਹ ਵੀ ਪੜ੍ਹੋ : ਵਿਨੇਸ਼-ਬਜਰੰਗ ਨੂੰ ਹਾਈਕੋਰਟ ਤੋਂ ਰਾਹਤ, ਟ੍ਰਾਇਲ ‘ਚ ਮਿਲੀ ਛੋਟ ਖਿਲਾਫ ਦਾਇਰ ਅਰਜ਼ੀ ਖਾਰਜ
ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਦੇਸ਼ ਦੇ ਸੰਵਿਧਾਨ ਵਿੱਚ ਵਿਵਾਦਪੂਰਨ 13ਵੀਂ ਸੋਧ ਨੂੰ ਲਾਗੂ ਕਰਨ ਲਈ ਅਗਲੇ ਹਫ਼ਤੇ ਇੱਕ ਸਰਬ ਪਾਰਟੀ ਮੀਟਿੰਗ ਸੱਦਣਗੇ, ਜੋ ਘੱਟ ਗਿਣਤੀ ਤਮਿਲ ਭਾਈਚਾਰੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਕਰਮਸਿੰਘੇ ਵਿਚ ਵਿਆਪਕ ਗੱਲਬਾਤ ਵਿਚ ਇਸ ਮੁੱਦੇ ਨੂੰ ਮੁੱਖ ਤੌਰ ‘ਤੇ ਚੁੱਕੇ ਜਾਣ ਦੇ ਇਕ ਦਿਨ ਬਾਅਦ ਆਈ ਹੈ। ਗੱਲਬਾਤ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨੇ ਸ਼੍ਰੀਲੰਕਾ ਦੇ ਸੰਵਿਧਾਨ ਵਿੱਚ 13ਵੀਂ ਸੋਧ ਨੂੰ ਲਾਗੂ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: