ਬੀਤੇ ਦਿਨੀਂ ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ ਹਾਰਟ ਅਟੈਕ ਨਾਲ ਸਿਰਫ 52 ਸਾਲ ਦੀ ਉਮਰ ਵਿਚ ਹੋ ਗਿਆ। ਮੋਹਾਲੀ ਵਿਚ ਖੇਡੇ ਜਾ ਰਹੇ ਇੰਡੀਆ-ਸ਼੍ਰੀਲੰਕਾ ਟੈਸਟ ਮੈਚ ਵਿਚ ਤੇ ਨਿਊਜ਼ੀਲੈਂਡ ਵਿਚ ਖੇਡੇ ਜਾ ਰਹੇ ICC ਵਰਲਡ ਕੱਪ ਵਿਚ ਆਸਟ੍ਰੇਲੀਆ ਤੇ ਇੰਗਲੈਂਡ ਵਿਚ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਮਹਿਲਾ ਟੀਮ ਨੇ ਇੱਕ ਮਿੰਟ ਦਾ ਮੌਨ ਰੱਖ ਕੇ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦਿੱਤੀ। ਖਿਡਾਰੀ ਕਾਲੀ ਪੱਟੀ ਬੰਨ੍ਹ ਕੇ ਮੈਦਾਨ ਵਿਚ ਉਤਰੇ।
ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਮੌਨ ਰੱਖ ਕੇ ਸ਼ੇਨ ਵਾਰਨ ਦੇ ਨਾਲ-ਨਾਲ ਮਾਰਸ਼ ਦੇ ਦਿਹਾਂਤ ਉਤੇ ਵੀ ਦੁੱਖ ਪ੍ਰਗਟਾਇਆ। ਵਾਰਨ ਨੇ ਸ਼ੁੱਕਰਵਾਰ ਸਵੇਰੇ ਆਸਟ੍ਰੇਲੀਆ ਦੇ ਸਾਬਕਾ ਵਿਕਟ ਕੀਪਰ ਬੱਲੇਬਾਲ ਰਾਡ ਮਰਸ਼ ਦੇ ਦਿਹਾਂਤ ‘ਤੇ ਟਵੀਟ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਮਾਰਸ਼ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਸੀ। ਇਹ ਉਨ੍ਹਾਂ ਦੇ ਜੀਵਨ ਦਾ ਆਖਰੀ ਟਵੀਟ ਸਾਬਤ ਹੋਇਆ। ਆਸਟ੍ਰੇਲੀਆ ਦੇ ਮੈਲਬਰਨ ਕ੍ਰਿਕਟ ਗਰਾਊਂਡ ਦਾ ਗ੍ਰੇਟ ਸਰਦਰਨ ਸਟੈਂਡ ਹੁਣ ਵਾਰਨ ਸਟੈਂਡ ਦੇ ਨਾਂ ਤੋਂ ਜਾਣਿਆ ਜਾਵੇਗਾ। ਵਿਕਟੋਰੀਅਨ ਖੇਡ ਮੰਤਰੀ ਮਾਰਟਿਨ ਪਾਕੁਲਾ ਨੇ ਇਸ ਦੀ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਸ਼ੇਨ ਵਾਰਨ ਥਾਈਲੈਂਡ ਦੇ ਇੱਕ ਵਿਲਾ ਵਿਚ ਬੇਹੋਸ਼ ਪਾਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਬਚ ਨਹੀਂ ਸਕਤੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਦਾ ਬਿਆਨ, ‘ਪੁਤਿਨ ਦੀ ਸੈਨਾ ਨੂੰ ਅਸੀਂ ਜ਼ਿੰਦਾ ਗਾੜ ਦੇਵਾਂਗੇ’
ਸ਼ੇਨ ਵਾਰਨ ਨੇ 23 ਸਾਲ ਦੀ ਉਮਰ ਵਿਚ ਭਾਰਤ ਖਿਲਾਫ 1992 ਵਿਚ ਸਿਡਨੀ ਟੈਸਟ ਤੋਂ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖਿਲਾਫ ਸਿਡਨੀ ਵਿਚ ਹੀ ਖੇਡਿਆ ਸੀ।