ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਇਕ ਨੌਜਵਾਨ ਨੇ ਆਪਣੀ ਭੈਣ ਤੇ ਦੋ ਭਾਣਜੀਆਂ ਦੀ ਪੱਥਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਘਰ ਵਿਚ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਆਪਣੀ ਭੈਣ ਤੋਂ ਸ਼ਰਾਬ ਲਈ ਪੈਸੇ ਮੰਗੇ ਸਨ। ਜਦੋਂ ਭੈਣ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਹੱਤਿਆ ਕਰ ਦਿੱਤੀ। ਟ੍ਰਿਪਲ ਮਡਰ ਦੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਹਮੀਰਪੁਰ ਦੇ ਕੁਰਾਰਾ ਥਾਣਾ ਖੇਤਰ ਦੇ ਜਲਲਾ ਵਿਚ 11 ਜਨਵਰੀ ਨੂੰ ਦੋ ਮਾਸੂਮਾਂ ਸਣੇ ਇਕ ਮਹਿਲਾ ਦੀ ਅੱਗ ਨਾਲ ਸੜ ਕੇ ਮੌਤ ਹੋ ਗਈ ਸੀ। ਇਸ ਘਟਨਾ ਨੂੰ ਲੈ ਕੇ ਮਹਿਲਾ ਦੇ ਸਹੁਰੇ ਬ੍ਰਹਮਦਿਨ ਨੇ ਜ਼ਿਲ੍ਹਾ ਅਧਿਕਾਰੀ ਤੇ ਐੱਸਪੀ ਨੂੰ ਸ਼ਿਕਾਇਤ ਕਰਕੇ ਕਿਹਾ ਸੀ ਕਿ ਮੌਤਾਂ ਅੱਗ ਲੱਗਣ ਨਾਲ ਨਹੀਂ ਸਗੋਂ ਤਿੰਨੋਂ ਦੀ ਹੱਤਿਆ ਕਰਕੇ ਅੱਗ ਲਗਾਈ ਗਈ ਹੈ।
ਹੱਤਿਆ ਦਾ ਦੋਸ਼ ਮ੍ਰਿਤਕ ਮਹਿਲਾ ਦੇ ਭਰਾ ਰਾਮਪ੍ਰਕਾਸ਼ ‘ਤੇ ਲਗਾਇਆ ਗਿਆ ਸੀ। ਪੋਸਟਮਾਰਟਮ ਰਿਪੋਰਟ ਵਿਚ ਵੀ ਅੱਗ ਲੱਗਣ ਤੋਂ ਪਹਿਲਾਂ ਮੌਤ ਦੀ ਪੁਸ਼ਟੀ ਹੋਈ ਸੀ। ਪੁਲਿਸ ਇਸ ਨੂੰ ਟ੍ਰਿਪਲ ਮਰਡਰ ਕੇਸ ਮੰਨਣ ਨੂੰ ਤਿਆਰ ਨਹੀਂ ਸੀ ਪਰ ਜਦੋਂ ਪੁਲਿਸ ਨੇ ਦੋਸ਼ੀ ਭਰਾ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਤਾਂ ਉਸ ਦੀ ਸਾਰੀ ਪੋਲ ਖੁੱਲ੍ਹ ਗਈ।
ਹਮੀਰਪੁਰ ਦੇ ਐੱਸਪੀ ਸ਼ੁਭਮ ਪਟੇਲ ਨੇ ਦੱਸਿਆ ਕਿ ਭਰਾ ਨੇ ਹੀ ਸ਼ਰਾਬ ਲਈ ਪੈਸੇ ਨਾ ਮਿਲਣ ‘ਤੇ ਆਪਣੀ ਭੈਣ ਤੇ ਦੋ ਭਾਣਜੀਆਂ ਦੀ ਹੱਤਿਆ ਕੀਤੀ ਸੀ। ਪੋਸਟਮਾਰਟਮ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਤਿੰਨਾਂ ਨੂੰ ਮੌਤ ਅੱਗ ਲੱਗਣ ਤੋਂ ਪਹਿਲਾਂ ਹੋ ਚੁੱਕੀ ਸੀ। ਮਹਿਲਾ ਦੇ ਪਤੀ ਰਾਜੂ ਪਾਲ ਨੇ ਆਪਣੇ ਸਾਲੇ ਖਿਲਾਫ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ : ਕੰਝਾਵਲਾ ਕੇਸ : ਅੰਜਲੀ ਹੱਤਿਆਕਾਂਡ ਦੇ ਦੋਸ਼ੀਆਂ ‘ਤੇ ਹੁਣ ਚੱਲੇਗਾ ਹੱਤਿਆ ਦਾ ਕੇਸ, FIR ਨਾਲ ਜੁੜੀ ਧਾਰਾ 302
ਇਸ ਦੇ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਸ਼ਰਾਬ ਲਈ ਪੈਸੇ ਨਾ ਮਿਲਣ ‘ਤੇ ਭਰਾ ਨੇ ਸਿਲਬੱਟੇ ਨਾਲ ਕੁਚਲ ਕੇ ਭੈਣ ਤੇ ਮਾਸੂਮ ਭਾਣਜੀਆਂ ਦੀ ਹੱਤਿਆ ਕੀਤੀ ਸੀ। ਇਸ ਤੋਂ ਬਾਅਦ ਘਰ ਵਿਚ ਅੱਗ ਲਗਾ ਕੇ ਬਾਹਰ ਤੋਂ ਤਾਲਾ ਲਗਾ ਕੇ ਬੰਦ ਕਰ ਦਿੱਤਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: