ਮੁਕਤਸਰ ਦੇ ਹਲਕਾ ਲੰਬੀ ਦੇ ਪਿੰਡ ਖੁਡੀਆਂ ਗੁਲਾਬ ਸਿੰਘ ਵਾਲਾ ਕੋਲ ਨੈਸ਼ਨਲ ਹਾਈਵੇ ‘ਤੇ ਟਰਾਲੇ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਕਾਰ ਸਵਾਰ ਪਤੀ-ਪਤਨੀ ਦੀ ਮੌ.ਤ ਹੋ ਗਈ। ਦੋਵੇਂ ਦਵਾਈ ਲੈਣ ਲਈ ਕਾਰ ਤੋਂ ਮਲੋਟ ਜਾਰ ਹੇ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਾਉਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਪ੍ਰੇਮ ਚੰਦ ਵਾਸੀ ਪਿੰਡ ਘੁਕੀਆਂਵਾਲੀ ਜ਼ਿਲ੍ਹਾ ਸਿਰਸਾ ਨੇ ਦੱਸਿਆ ਕਿ ਨੂੰਹ ਨਵਦੀਪ ਕੌਰ ਗਰਭਵਤੀ ਸੀ। ਬੀਤੀ ਰਾਤ ਬੇਟਾ ਜਗਪ੍ਰੀਤ ਸਿੰਘ ਤੇ ਨੂੰਹ ਕਾਰ ਰਾਹੀਂ ਦਵਾਈ ਲੈਣ ਲਈ ਮਲੋਟ ਜਾ ਰਹੇ ਸਨ। ਉਹ ਖੁਦ ਦੂਜੀ ਕਾਰ ਵਿਚ ਉਨ੍ਹਾਂ ਦੇ ਪਿੱਛੇ ਆਰਹੇ ਸਨ। ਜਦੋਂ ਮੁੰਡਾ ਕਾਰ ਲੈ ਕੇ ਜੀਟੀ ਰੋਡ ਕੱਟ ਕੇ ਖੁਡੀਆਂ ਤੋਂ ਚਨੂੰ ਲਿੰਕ ਰੋਡ ਕੋਲ ਪਹੁੰਚਿਆ ਤਾਂ ਉਥੇ ਇਹ ਹਾਦਸਾ ਵਾਪਰ ਗਿਆ।
ਕਾਰ ਦੇ ਅੱਗੇ ਇਕ ਟਰਾਲਾ HR 39E 2185 ਦੇ ਚਾਲਕ ਨੇ ਬਿਨਾਂ ਇਸ਼ਾਰਾ ਕੀਤੇ ਤੇਜ਼ੀ ਤੇ ਲਾਪ੍ਰਵਾਹੀ ਨਾਲ ਚਲਾਉਂਦੇ ਮੋੜ ਦਿੱਤਾ। ਜਗਪ੍ਰੀਤ ਸਿੰਘ ਤੇ ਨੂੰਹ ਨਵਦੀਪ ਕੌਰ ਦੀ ਗੱਡੀ ਟਰਾਲੇ ਵਿਚ ਜਾ ਵੜੀ, ਜਿਸ ਨਾਲ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੂਜੇ ਪਾਸੇ ਡੰਪਰ ਚਾਲਕ ਮੌਤੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਅੰਸਾਰੀ ਮਾਮਲੇ ਨੂੰ ਲੈ ਕੇ CM ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਤੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਨੋਟਿਸ
ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਇਲਾਜ ਦੌਰਾਨ ਜਗਪ੍ਰੀਤ ਤੇ ਨਵਦੀਪ ਕੌਰ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਥਾਣਾ ਲੰਬੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਆਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: