ਨਕੋਦਰ ਹਾਈਵੇ ‘ਤੇ ਬੀਤੀ ਸ਼ਾਮ ਹੋਏ ਹਾਦਸੇ ਵਿਚ ਪਠਾਨਕੋਟ ਐੱਸਪੀ ਦੇ ਗੰਨਮੈਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਰਾਏਪੁਰ ਰਈਆ (ਮਹਿਤਪੁਰ, ਜਲੰਧਰ) ਵਜੋਂ ਹੋਈ ਹੈ। ਸੁਖਜੀਤ ਛੁੱਟੀ ‘ਤੇ ਬਾਈਕ ‘ਤੇ ਜਾ ਰਿਹਾ ਸੀ। ਉਸੇ ਦੌਰਾਨ ਉਸ ਉਪਰ ਸਬਜ਼ੀ ਨਾਲ ਭਰਿਆ ਟਰੱਕ ਪਲਟ ਗਿਆ। ਹੇਠਾਂ ਦਬਣ ਨਾਲ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਸੁਖਜੀਤ ਦੇ ਚਾਚੇ ਦੇ ਲੜਕੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਜਲੰਧਰ ਤੋਂ ਉਹ ਤੇ ਸੁਖਜੀਤ ਆਪਣੀ-ਆਪਣੀ ਬਾਈਕ ‘ਤੇ ਘਰ ਪਰਤ ਰਹੇ ਸਨ। ਰਸਤੇ ਵਿਚ ਇਕ ਟਰੱਕ ਲਾਪ੍ਰਵਾਹੀ ਨਾਲ ਚੱਲਦੇ ਹੋਏ ਆਇਆ। ਡਰਾਈਵਰ ਹਾਈਵੇ ‘ਤੇ ਕੈਂਟਰ ਨੂੰ ਇਧਰ-ਉਧਰ ਮੋੜ ਰਿਹਾ ਸੀ ਜਿਵੇਂ ਹੀ ਟਰੱਕ ਕੰਗ ਸਾਹਬੂ ਅੱਡੇ ਕੋਲ ਪਹੁੰਚਿਆ ਤਾਂ ਬੇਕਾਬੂ ਹੋ ਗਿਆ ਤੇ ਸੁਖਜੀਤ ਦੀ ਬਾਈਕ ‘ਤੇ ਪਲਟ ਗਿਆ।
ਇਹ ਵੀ ਪੜ੍ਹੋ : PM ਮੋਦੀ ਤੇ CM ਮਾਨ ਨੇ ਏੇਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਖਿਡਾਰੀਆਂ ਨੂੰ ਦਿੱਤੀ ਵਧਾਈ
ਟਰੱਕ ਜਿਵੇਂ ਹੀ ਪਲਟਿਆ ਤਾਂ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏਐੱਸਆਈ ਜਨਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਾਚਾ ਦੇ ਲੜਕੇ ਬਖਸ਼ੀਸ਼ ਸਿੰਘ ਪੁੱਤਰ ਤਖਤ ਸਿੰਘ ਵਾਸੀ ਛੋਹਲੇ ਮਹਿਤਪੁਰ ਦੇ ਬਿਆਨ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: