ਯੂਕਰੇਨ ਯੁੱਧ ਦੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਹੱਦ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਫਾਈਟਰ ਜੈੱਟ ‘ਚ ਚੀਨ ਦਾ ਝੰਡਾ ਲਗਾਏ ਅਤੇ ਫਿਰ ਰੂਸ ‘ਤੇ ਜਾ ਕੇ ਬੰਬ ਸੁੱਟ ਦੇਵੇ। ਯੂਕਰੇਨ ਯੁੱਧ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਬਿਆਨ ਕਾਫੀ ਅਜੀਬ ਹੈ ਅਤੇ ਇਸ ਤੋਂ ਪਹਿਲਾਂ ਵੀ ਯੂਕਰੇਨ ਯੁੱਧ ਲਈ ਟਰੰਪ, ਮੌਜੂਦਾ ਅਮਰੀਕੀ ਪ੍ਰਸ਼ਾਸਨ ਨੂੰ ‘ਡਰਪੋਕ’ ਦੱਸ ਚੁੱਕੇ ਹਨ।
ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਆਪਣੇ ਐੱਫ-22 ਲੜਾਕੂ ਜਹਾਜ਼ਾਂ ‘ਤੇ ਚੀਨੀ ਝੰਡਾ ਲਗਾਉਣਾ ਚਾਹੀਦਾ ਹੈ ਤੇ ਰੂਸ ਨੂੰ ਬੰਬ ਨਾਲ ਉਡਾ ਦੇਣਾ ਚਾਹੀਦਾ ਹੈ ਫਿਰ ਅਸੀਂ ਕਹਾਂਗੇ ਕਿ ਇਹ ਕੰਮ ਚੀਨ ਨੇ ਕੀਤਾ ਹੈ। ਟਰੰਪ ਨੇ ਅੱਗੇ ਕਿਹਾ ਕਿ ਸਾਡੇ ਅਜਿਹਾ ਕਰਨ ਤੋਂ ਬਾਅਦ ਰੂਸ ਤੇ ਚੀਨ ਆਪਸ ਵਿਚ ਲੜਨਗੇ ਅਤੇ ਅਸੀਂ ਬੈਠ ਕੇ ਦੇਖਾਂਗੇ। ਟਰੰਪ ਦੇ ਇੰਨਾ ਬੋਲਣ ਨਾਲ ਪ੍ਰੋਗਰਾਮ ਵਿਚ ਮੌਜੂਦ ਸਾਰੇ ਲੋਕ ਹਸਣ ਲੱਗੇ ਤੇ ਟਰੰਪ ਵੀ ਹੱਸ ਰਹੇ ਸਨ।
ਯੂਕਰੇਨ ਯੁੱਧ ਵਿਚ ਟਰੰਪ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਜਿਸ ਦਿਨ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ ਉਸ ਦਿਨ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ‘ਜੀਨੀਅਸ’ ਕਿਹਾ ਸੀ ਤੇ ਇਸ ਤੋਂ ਬਾਅਦ ਅਮਰੀਕਾ ਵਿਚ ਟਰੰਪ ਵਿਚ ਕਾਫੀ ਆਲੋਚਨਾ ਕੀਤੀ ਗਈ ਸੀ। ਫਿਰ ਟਰੰਪ ਨੇ ਰੂਸ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਅਤੇ ਹੁਣ ਰੂਸ ਖਿਲਾਫ ਯੂਕਰੇਨ ਵਿਚ ਸੈਨਾ ਨਾ ਭੇਜਣ ਨੂੰ ਲੈ ਕੇ ਜੋ ਬਾਇਡਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਡਰਪੋਕ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਮੇਰੇ ਸ਼ਾਸਨ ਦੌਰਾਨ ਵੀ ਪੁਤਿਨ ਹਮਲੇ ਦੀ ਤਿਆਰੀ ਕਰ ਰਹੇ ਸਨ ਪਰ ਮੈਂ ਉਨ੍ਹਾਂ ਨੂੰ ਰੂਸ ਦੀ ਰਾਜਧਾਨੀ ‘ਤੇ ਬੰਬਾਰੀ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਉਹ ਰੁਕ ਗਏ। ਟਰੰਪ ਨੇ ਆਪਣੇ ਦੋਸਤ ਨਾਲ ਫੋਨ ‘ਤੇ ਗੱਲ ਕਰਦਿਆਂ ਇਹ ਦਾਅਵਾ ਕੀਤਾ ਹੈ। ਜਿਸਦੀ ਵੀਡੀਓ ਵਾਇਰਲ ਹੋ ਰਹੀ ਹੈ ।