ਜੰਮੂ-ਕਸ਼ਮੀਰ ਵਿਚ ਅੱਤਵਾਦੀ ਹੁਣ ਮਹਿਲਾਵਾਂ ਤੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਲਕਾਤਾਰ ਦੂਜੇ ਦਿਨ ਘਾਟੀ ਵਿਚ ਹੋਈ ਅੱਤਵਾਦੀ ਵਾਰਦਾਤ ਵਿਚ ਮਾਸੂਮ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅੱਤਵਾਦੀਆਂ ਨੇ ਇਕ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿਚ ਉਸ ਦੀ 9 ਸਾਲਾ ਬੱਚੀ ਜ਼ਖਮੀ ਹੋ ਗਈ ਸੀ।
ਅੱਜ ਇਕ ਟੀਵੀ ਐਕਟ੍ਰੈਸ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਿਚ ਐਕਟ੍ਰੈਸ ਦਾ 10 ਸਾਲ ਦਾ ਭਤੀਜਾ ਵੀ ਜ਼ਖਮੀ ਹੋ ਗਿਆ ਜਦੋਂ ਕਿ ਐਕਟ੍ਰੈਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਅੱਤਵਾਦੀ ਹਮਲੇ ਦੀ ਘਟਨਾ ਬੁੱਧਵਾਰ ਨੂੰ ਬੜਗਾਮ ਜ਼ਿਲ੍ਹੇ ਦੇ ਚਦੂਰਾ ਦੇ ਹਿਸ਼ਰੂ ਇਲਾਕੇ ਵਿਚ ਹੋਈ। ਅਮਰੀਨ ‘ਤੇ ਫਾਇਰਿੰਗ ਸ਼ਾਮ ਲਗਭਗ 7.55 ਵਜੇ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਟੀਵੀ ਐਕਟ੍ਰੈਸ ਅਮਰੀਨ ਆਪਣੇ ਘਰ ਦੇ ਬਾਹਰ 10 ਸਾਲ ਦੇ ਭਤੀਜੇ ਨਾਲ ਖੜ੍ਹੀ ਸੀ ਕਿ ਅਚਾਨਕ ਆਏ ਹਮਲਾਵਰਾਂ ਨੇ ਉੁਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਮਲੇ ਦੇ ਬਾਅਦ ਦੋਵਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਅਮਰੀਨ ਨੇ ਇਲਾਜ ਦੌਰਾਨ ਦਮ ਤੋਰ ਦਿੱਤਾ ਤੇ ਉਨ੍ਹਾਂ ਦੇ ਭਤੀਜੇ ਨੂੰ ਹੱਥ ਵਿਚ ਗੋਲੀ ਲੱਗੀ ਹੈ। ਭਤੀਜੇ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਮਲਾਵਰਾਂ ਨੂੰ ਫੜਨ ਲਈ ਪੁਲਿਸ ਨੇ ਆਸ-ਪਾਸ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।