ਮੁਕੇਰੀਆਂ ਦੇ ਪਿੰਡ ਬੜਲਾ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕੋ ਹੀ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰਤਿਕਾ (15) ਅਤੇ ਉਸ ਦਾ ਭਰਾ ਕਾਰਤਿਕ (12) ਰਾਣਾ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਬੱਚਿਆਂ ਦੇ ਪਿਤਾ ਦੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਬੱਚਿਆਂ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਸਿਰਫ ਮਾਂ ਹੀ ਬਚੀ ਹੈ ਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦਾ ਹੌਸਲਾ ਬਿਲਕੁਲ ਟੁੱਟ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭੈਣ ਭਰਾ ਖੇਤਾਂ ਵਿਚੋਂ ਕੰਮ ਕਰਕੇ ਘਰ ਨੂੰ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਹੀ ਟਰੈਕਟਰ ‘ਤੇ ਪਿੰਡ ਜਾ ਰਹੇ ਆਪਣੇ ਗੁਆਂਢੀ ਨਾਲ ਟਰੈਕਟਰ ਉਤੇ ਬੈਠ ਗਏ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਕੱਲ੍ਹ ਬਾਅਦ ਦੁਪਹਿਰ ਢਾਈ ਵਜੇ ਟਰੈਕਟਰ ਦੇ ਕੰਢੀ ਨਹਿਰ ਵਿੱਚ ਡਿੱਗਣ ਕਾਰਨ ਉਸ ’ਤੇ ਸਵਾਰ ਭੈਣ-ਭਰਾ ਦੀ ਮੌਤ ਹੋ ਗਈ, ਜਦੋਂ ਕਿ ਕੁਝ ਦੂਰੀ ’ਤੇ ਜਾ ਡਿੱਗੇ ਟਰੈਕਟਰ ਚਾਲਕ ਨੂੰ ਜ਼ਖਮੀ ਹੋ ਜਾਣ ਕਾਰਨ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਹੈ।
ਜਦੋਂ ਟਰੈਕਟਰ ਨਹਿਰ ਨੂੰ ਪਾਰ ਕਰਨ ਲੱਗਿਆ ਤਾਂ ਟਰੈਕਟਰ ਪਿੱਛੇ ਪਏ ਟ੍ਰਿਲਰ ਤੇ ਸੁਹਾਗਾ ਨਹਿਰ ਕਿਨਾਰੇ ਬਣੀ ਗ੍ਰਿਲ ਵਿੱਚ ਫਸਣ ਕਰਕੇ ਨਹਿਰ ਵਿੱਚ ਪਲਟ ਗਿਆ। ਟਰੈਕਟਰ ਦੇ ਨਹਿਰ ਵਿੱਚ ਡਿੱਗਣ ਕਰਕੇ ਬੱਚਿਆਂ ਦੀ ਮੌਤ ਹੋ ਗਈ। ਜਦੋਂ ਕਿ ਟਰੈਕਟਰ ਚਾਲਕ ਕੁਝ ਦੂਰੀ ’ਤੇ ਡਿੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਦਸੂਹਾ ਪੁਲਿਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਹੈ ।