ਲੰਬੀ ਜੱਦੋ-ਜਹਿਦ ਦੇ ਬਾਅਦ ਪਾਵਰਕਾਮ ਦੇ ਚੇਅਰਮੈਨ ਦੀ ਐਕਸਟੈਸ਼ਨ ਤੇ 2 ਡਾਇਰੈਕਟਰਾਂ ਦੀ ਨਿਯੁਕਤੀ ਸਰਕਾਰ ਨੇ ਕਰ ਦਿੱਤੀ ਹੈ। ਇੰਜੀ. ਬਲਦੇਵ ਸਿੰਘ ਸਰਾਂ ਨੂੰ ਤੀਜੀ ਵਾਰ ਇਕ ਸਾਲ ਦੀ ਐਕਸਟੈਨਸ਼ਨ ਦਿੱਤੀ ਗਈ ਹੈ ਜਦੋਂ ਕਿ ਰਵਿੰਦਰ ਸਿੰਘ ਸੈਣੀ ਨੂੰ ਡਾਇਰੈਕਟਰ ਕਮਰਸ਼ੀਅਲਤੇ ਡੀਪੀਐੱਸ ਗਰੇਵਾਲ ਨੂੰ ਵੀ ਐਕਸਟੈਨਸ਼ਨ ਮਿਲੀ ਹੈ। ਸਾਫ ਅਕਸ ਦੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਸਾਹਮਣੇ ਆਉਣ ਵਾਲੀ ਗਰਮੀ ਤੇ ਹਾੜੀ ਸੀਜ਼ਨ ਵਿਚ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।
ਆਲ ਇੰਡੀਆ ਇੰਜੀਨੀਅਰਸ ਫੈਡਰੇਸ਼ਨ ਦੇ ਬੁਲਾਰੇ ਇੰਜੀ. ਵੀਕੇ ਗੁਪਤਾ ਨੇ ਦੱਸਿਆ ਕਿ ਜਿਸ ਤਰ੍ਹਾਂ ਤੋਂ ਇਸ ਸਾਲ ਗਰਮੀ ਵਧੀ ਹੈ ਉਸ ਤੋਂ ਲੱਗਦਾ ਹੈ ਕਿ ਇਹ ਸੂਬੇ ਵਿਚ ਬਿਜਲੀ ਖਪਤ ਦਾ ਪਿਛਲੇ ਸਾਲ ਦਾ ਰਿਕਾਰਡ ਤੋੜ ਦੇਵੇਗੀ। ਪਿਛਲੇ ਸਾਲ ਸੂਬੇ ਵਿਚ ਬਿਜਲੀ ਦੀ ਮੰਗ 14,311 ਮੈਗਾਵਾਟ ਨੂੰ ਪਾਰ ਕਰ ਗਈ ਸੀ। ਇਸ ਸਾਲ ਮੰਗ 16 ਹਜ਼ਾਰ ਮੈਗਾਵਾਟ ਪਾਰ ਕਰਨ ਦੀ ਸੰਭਾਵਨਾ ਹੈ। ਇਸ ਸਾਲ ਬਿਜਲੀ ਸੰਕਟ ਨਾਲ ਨਿਪਟਣਾ ਮੁਸ਼ਕਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: