ਤੇਲੰਗਾਨਾ ਵਾਸੀ ਦੋ ਭਾਰਤੀ ਵਿਦਿਆਰਥੀਆਂ ਦੀ ਅਮਰੀਕਾ ਦੇ ਸੂਬੇ ਮਿਸੌਰੀ ਵਿਚ ਸਥਿਤ ਓਜਾਰਕ ਝੀਲ ‘ਚ ਥੈਕਗਿਵਿੰਗ ਹਫਤਾਵਾਰੀ ਦੌਰਾਨ ਡੁੱਬ ਕੇ ਮੌਤ ਹੋ ਗਈ।
ਮ੍ਰਿਤਕ ਵਿਦਿਆਰਥੀਆਂ ਦੀ ਪਚਾਣ24 ਸਾਲਾ ਉਥੇਜ ਕੁੰਟਾ ਤੇ 25 ਸਾਲਾ ਸ਼ਿਵ ਕੈਲੀਗਰੀ ਵਜੋਂ ਹੋਈ ਹੈ। ਵਿਦਿਆਰਥੀਆਂ ਦੇ ਝੀਲ ਵਿਚ ਡੁੱਬਣ ਦੀ ਘਟਨਾ ਸ਼ਨੀਵਾਰ ਦੀ ਹੈ। ਇਸ ਦਾ ਪੂਰਾ ਵੇਰਵਾ ਨਹੀਂ ਮਿਲ ਸਕਿਆ ਹੈ।
ਤੇਲੰਗਾਨਾ ਦੇ ਮੰਤਰੀ ਕੇ. ਟੀ. ਰਾਮਾ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਨੇ ਕਿਹਾ ਕਿ ਉਹ ਮ੍ਰਿਤਕ ਦੇਹਾਂ ਨੂੰ ਜਲਦ ਭਾਰਤ ਲਿਆਉਣ ਵਿਚ ਪੀੜਤ ਪਰਿਵਾਰ ਦੀ ਮਦਦ ਕਰਨ।
ਇਹ ਵੀ ਪੜ੍ਹੋ : ਅਮਰੀਕਾ ਦੇ ਮੈਰੀਲੈਂਡ ‘ਚ ਹਾਦਸੇ ਦੇ ਬਾਅਦ ਬਿਜਲੀ ਦੀਆਂ ਤਾਰਾਂ ‘ਚ ਫਸਿਆ ਜਹਾਜ਼, ਵਾਲ-ਵਾਲ ਬਚੇ ਯਾਤਰੀ
ਪੁਲਿਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਹਾਦਸਾ ਉਦੋਂ ਹੋਇਆ ਜਦੋਂ ਕੁੰਟਾ ਤੈਰਨ ਲਈ ਝੀਲ ਵਿਚ ਉਤਰਿਆ ਪਰ ਵਾਪਸ ਨਹੀਂ ਆਇਆ। ਇਸ ਦੇ ਬਾਅਦ ਉਸ ਦਾ ਦੋਸਤ ਵੀ ਝੀਲ ਵਿਚ ਕੂਦਿਆ ਪਰ ਉਹ ਵੀ ਵਾਪਸ ਨਹੀਂ ਆ ਸਕਿਆ।
ਵੀਡੀਓ ਲਈ ਕਲਿੱਕ ਕਰੋ -: