ਉੱਤਰੀ ਆਇਰਲੈਂਡ ਦੀ ਇਕ ਝੀਲ ਵਿਚ ਤੈਰਨ ਗਏ 16 ਸਾਲਾ ਦੋ ਭਾਰਤੀ ਲੜਕਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਪਛਾਣ ਮੂਲ ਤੌਰ ਤੋਂ ਕੇਰਲ ਦੇ ਜੋਸਫ ਸੇਬੇਸਟੀਅਨ ਅਤੇ ਰੂਵੇਨ ਸਾਈਮਨ ਵਜੋਂ ਹੋਈ ਹੈ। ਦੋਵਾਂ ਬੱਚਿਆਂ ਦੀ ਦੁਖਦ ਮੌਤ ‘ਤੇ ਉੱਤਰੀ ਆਇਰਿਸ਼ ਸ਼ਹਿਰ ਵਿਚ ਸਥਿਤ ਕੇਰਲ ਐਸੋਸੀਏਸ਼ਨ ਨੇ ਸ਼ਰਧਾਂਜਲੀ ਦੇ ਕੇ ਪਰਿਵਾਰ ਦੇ ਲੋਕਾਂ ਨੂੰ ਹੌਸਲਾ ਦਿੱਤਾ ਹੈ।
ਬੱਚਿਆਂ ਦੀ ਮੌਤ ‘ਤੇ ਕੇਰਲ ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਦੋ ਨੌਜਵਾਨਾਂ ਮਿਸਟਰ ਰੂਵੇਨ ਸਾਈਮਨ ਤੇ ਮਿਸਟਰ ਜੋਸਫ ਸੇਬੇਸਟੀਅਨ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਤੋਂ ਬੇਹੱਦ ਦੁਖੀ ਹਾਂ। ਇਹ ਘਟਨਾ ਕਲ ਏਨਾਘ ਲਾਫ ਵਿਚ ਹੋਈ ਸੀ। ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੀ ਪ੍ਰਾਰਥਨਾ, ਪਰਿਵਾਰਾਂ ਤੇ ਦੋਸਤਾਂ ਨਾਲ ਹੈ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ, ਭੇਜੇ ਗਏ 14 ਦਿਨ ਦੀ ਨਿਆਇਕ ਹਿਰਾਸਤ ‘ਚ
ਸਥਾਨਕ ਨਿਵਾਸੀ ਤੇ ਸਥਾਨਕ ਕੌਂਸਲਰ ਰਾਹੇਲ ਨੇ ਬੱਚਿਆਂ ਦੀ ਮੌਤ ‘ਤੇ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਹਮਦਰਦੀ ਉੁਨ੍ਹਾਂ ਦੋਵੇਂ ਨੌਜਵਾਨ ਲੜਕਿਆਂ ਦੇ ਪਰਿਵਾਰਾਂ ਦੇ ਦੋਸਤਾਂ ਨਾਲ ਹੈ ਜਿਨ੍ਹਾਂ ਨੇ ਕੱਲ੍ਹ ਆਪਣੀ ਜਾਨ ਗੁਆ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਸਦਮੇ ਵਿਚ ਹਨ ਤੇ ਦੁਖੀ ਹਨ। ਉਨ੍ਹਾਂ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਧੰਨਵਾਦ, ਜੋ ਕਲ ਦੇਰ ਰਾਤ ਤੱਕ ਘਟਨਾ ਵਾਲੀ ਥਾਂ ‘ਤੇ ਮੌਜੂਦ ਰਹੀਆਂ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਦੋਵਾਂ ਦੀਆਂ ਲਾਸ਼ਾਂ ਝੀਲ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਇੰਸਪੈਕਟਰ ਬ੍ਰੋਗਨ ਨੇ ਕਿਹਾ ਕਿ ਇਕ ਨੂੰ ਪਾਣੀ ‘ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫਾਇਲ ਸਰਚ ਐਂਡ ਰੈਸਕਿਊ ਅਤੇ ਪੁਲਿਸ ਗੋਤਾਖੋਰਾਂ ਵੱਲੋਂ ਖੋਜ ਦੇ ਬਾਅਦ ਦੂਜੇ ਬੱਚੇ ਨੂੰ ਵੀ ਪਾਣੀ ਤੋਂ ਬਾਹਰ ਕੱਢਿਆ ਗਿਆ ਪਰ ਉੁਸ ਨੂੰ ਘਟਨਾ ਵਾਲੀ ਥਾਂ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।