ਯੂਕਰੇਨ ਸੰਕਟ ਵਿਚ ਦੇਸ਼ ਦੇ ਕਈ ਲੋਕ ਉਥੇ ਫਸੇ ਹੋਏ ਹਨ। ਯੂਕਰੇਨ ਤੇ ਰੋਸ ਵਿਚ ਜੰਗ ਦੇ ਹਾਲਾਤ ਹਨ। ਅਜਿਹੇ ਵਿਚ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਚਿੰਤਾ ਸਤਾ ਰਹੀ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ 3 ਨੌਜਵਾਨ ਯੂਕਰੇਨ ਵਿਚ MBBS ਦੀ ਪੜ੍ਹਾਈ ਕਰ ਰਹੇ ਸਨ। ਇਨ੍ਹਾਂ ਵਿਚੋਂ 2 ਨੌਜਵਾਨ ਆਪਣੇ ਘਰ ਵਾਪਸ ਪਰਤ ਆਏ ਹਨ ਜਦੋਂ ਕਿ ਇੱਕ ਅਜੇ ਵੀ ਉਥੇ ਫਸਿਆ ਹੋਇਆ ਹੈ।
ਬਰੇਟਾ ਦੇ ਅਧਿਆਪਕ ਭੂਸ਼ਣ ਕੁਮਾਰ ਦਾ ਪੁੱਤ ਪੀਯੂਸ਼ ਗੋਇਲ 2018 ਦੇ ਅਕਤੂਬਰ ਮਹੀਨੇ ‘ਚ ਉਥੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ। ਉਹ ਇਨ੍ਹੀਂ ਦਿਨੀਂ ਯੂਕਰੇਨ ਦੇ ਖਾਸਖੀਵ ਸ਼ਹਿਰ ‘ਚ ਸਿੱਖਿਆ ਲੈ ਰਿਹਾ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੁਲਾਈ 2024 ਵਿਚ ਪਰਤਣਾ ਸੀ ਪਰ ਉਸ ਤੋਂ ਪਹਿਲਾਂ ਹੀ ਯੂਕਰੇਨ ਤੇ ਰੂਸ ਵਿਚ ਤਨਾਤਨੀ ਇੰਨੀ ਵਧੀ ਕਿ ਜੰਗ ਵਰਗੇ ਹਾਲਾਤ ਬਣ ਗਏ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ESMA ਲਾਗੂ, ਬਿਜਲੀ ਕਾਮਿਆਂ ਦੀ ਹੜਤਾਲ ‘ਤੇ 6 ਮਹੀਨੇ ਤੱਕ ਲੱਗੀ ਰੋਕ
ਬਰੇਟਾ ਨਿਵਾਸੀ ਪੀਯੂਸ਼ ਗੋਇਲ, ਮਨਿੰਦਰ ਕੁਮਾਰ ਪੁੱਤਰ ਜੁਗਰਾਜ ਸਿੰਘ ਤੇ ਨਿਤਿਨ ਕੁਮਾਰ ਪੁੱਤਰ ਰਾਕੇਸ਼ ਕੁਮਾਰ ਉਥੇ ਫਸ ਗਏ, ਜਿਥੇ ਉਨ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿਤਿਨ ਵਾਪਸ ਆਪਣੇ ਘਰ ਆ ਗਏ ਹਨ। ਨਿਤਿਨ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਭੇਜ ਕੇ ਹਾਲਾਤਾਂ ਤੇ ਆਪਣੀ ਮੁਸ਼ਕਲ ਬਾਰੇ ਜਾਣੂ ਕਰਵਾਇਆ ਸੀ ਜਿਸ ਤੋਂ ਬਾਅਦ ਉਸ ਦੇ ਮਾਪਿਆਂ ਦੀ ਚਿੰਤਾ ਹੋਰ ਵੱਧ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਨਿਤਿਨ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ਵਾਪਸ ਆ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਚਿੰਤਾ ਖਤਮ ਹੋ ਗਈ ਹੈ। ਇਸ ਦੇ ਨਾਲ ਹੀ ਮਨਿੰਦਰ ਕੁਮਾਰ ਵੀ ਵਾਪਸ ਪਰਤ ਆਇਆ ਹੈ ਪਰ ਪੀਯੂਸ਼ ਗੋਇਲ ਅਜੇ ਵੀ ਉਥੇ ਫਸਿਆ ਹੋਇਆ ਹੈ। ਉਸ ਨੂੰ ਲੈ ਕੇ ਉਨ੍ਹਾਂ ਦਾ ਪੂਰਾ ਪਰਿਵਾਰ ਚਿੰਤਤ ਹੈ ਅਤੇ ਉਹ ਆਪਣੇ ਪੁੱਤ ਦੇ ਸਹੀ ਸਲਾਮਤ ਪਰਤਣ ਦੀ ਪ੍ਰਾਰਥਨਾ ਕਰ ਰਹੇ ਹਨ।