ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਮੁੜ ਚਰਚਾ ਵਿੱਚ ਹਨ। ਉਨ੍ਹਾਂ ਦੀ ਮਾਂ ਬਲਦੇਵ ਕੌਰ ਜਿਸ ਸਰਕਾਰੀ ਸਕੂਲ ਵਿੱਚ ਸਫਾਈ ਕਰਮਚਾਰੀ ਹੈ, ਉਥੇ ਉਗੋਕੇ ਮੁੱਖ ਮਹਿਮਾਨ ਬਣ ਕੇ ਪਹੁੰਚੇ।
ਉਗੋਕੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹੇ ਹਨ। ਉਥੇ ਉਨ੍ਹਾਂ ਦੀ ਮਾਂ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰਦੀ ਹੈ। ਖੁਦ ਉਗੋਕੇ ਵੀ ਛੋਟੇ ਹੁੰਦੇ ਮਾਂ ਦੀ ਮਦਦ ਲਈ ਇਥੇ ਝਾੜੂ ਲਾ ਚੁੱਕੇ ਹਨ। ਸਕੂਲ ਵੱਲੋਂ ਪ੍ਰੋਗਰਾਮ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਦੱਸ ਦੇਈਏ ਕਿ ਉਗੋਕੇ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਭਦੌੜ ਹਲਕੇ ਤੋਂ ਕਰਾਰੀ ਹਾਰ ਦਿੱਤੀ ਸੀ।
ਉਗੋਕੇ ਨੇ ਕਿਹਾ ਕਿ ਕੀ ਹੋਇਆ, ਜੋ ਮੈਂ ਅੱਜ ਵਿਧਾਇਕ ਬਣ ਗਿਆ। ਮਾਂ ਬਲਦੇਵ ਕੌਰ ਦੀ ਕਮਾਈ ਹੀ ਪਹਿਲਾਂ ਸਾਡੇ ਲਈ ਸਭ ਤੋਂ ਵੱਡਾ ਆਮਦਨ ਦਾ ਜ਼ਰੀਆ ਸੀ। ਉਨ੍ਹਾਂ ਦੀ ਕਮਾਈ ‘ਤੇ ਹੀ ਸਾਡਾ ਘਰ ਚੱਲਦਾ ਸੀ। ਹੁਣ ਮਾਂ ‘ਤੇ ਕਮਾਈ ਦਾ ਕੋਈ ਦਬਾਅ ਨਹੀਂ ਹੈ। ਮੈਨੂੰ ਵਿਧਾਇਕ ਦੀ ਸੈਲਰੀ ਮਿਲਦੀ ਹੈ ਤੇ ਪਤਨੀ ਵੀ ਸਿਲਾਈ ਤੋਂ ਪੈਸੇ ਕਮਾਉਂਦੀ ਹੈ। ਮਾਂ ਕੰਮ ਚਾਲੂ ਰਖਣਾ ਚਾਹੁੰਦੀ ਹੈ ਤਾਂ ਮੇਰਾ ਵਿਧਾਇਕ ਹੋਣ ਦਾ ਰੁਤਬਾ ਉਨ੍ਹਾਂ ਦੇ ਕੰਮ ਨਹੀਂ ਆਏਗਾ। ਮੇਰੇ ਵਿਧਾਇਕ ਬਣਨ ‘ਤੇ ਮਾਂ ਨੇ ਕਿਹਾ ਸੀ ਕਿ ਮੈਂ ਆਪਣਾ ਕੰਮ ਜਾਰੀ ਰਖਾਂਗੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀ।
ਵਿਧਾਇਕ ਉਗੋਕੇ ਵਾਂਗ ਉਨ੍ਹਾਂ ਦੀ ਮਾਂ ਬਲਦੇਵ ਕੌਰ ਵੀ ਆਪਣੇ ਕੰਮ ਤੋਂ ਖੁਸ਼ ਹੈ। ਉਹ ਕਹਿੰਦੀ ਹੈ ਕਿ ਮੈਨੂੰ ਇਸ ਗੱਲ ਵਿੱਚ ਕੋਈ ਬੁਰਾਈ ਨਹੀਂ ਲਗਦੀ ਕਿ ਮੇਰਾ ਬੇਟਾ ਐੱਮ.ਐੱਲ.ਏ. ਹੈ ਤੇ ਮੈਂ ਸਫ਼ਾਈ ਕਰਮਚਾਰੀ ਦਾ ਕੰਮ ਕਰਦੀ ਹਾਂ। ਉਹ ਸਰਕਾਰ ਤੋਂ ਜ਼ਰੂਰ ਮੰਗ ਕਰਦੀ ਹੈ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਮੇਰਾ ਬੇਟਾ ਅੱਜ ਵਿਧਾਇਕ ਬਣ ਗਿਆ ਪਰ ਹਰ ਮਾਂ ਇੰਨੀ ਖੁਸ਼ਕਿਸਮਤ ਨਹੀਂ ਹੁੰਦੀ।
ਵੀਡੀਓ ਲਈ ਕਲਿੱਕ ਕਰੋ -: