ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਯੂਕਰੇਨ ਛੱਡਣ ਦੇ ਅਮਰੀਕਾ ਦੇ ਆਫਰ ਨੂੰ ਠੁਕਰਾਉਂਦੇ ਹੋਏ ਸਾਫ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੂੰ ਗੋਲਾ-ਬਾਰੂਦ ਚਾਹੀਦਾ ਹੈ। ਨਾਲ ਹੀ ਕਿਹਾ ਕਿ ਮੈਂ ਕਿਸੇ ਵੀ ਹਾਲ ਵਿਚ ਭੱਜਾਂਗਾ ਨਹੀਂ।
ਰੂਸ-ਯੂਕਰੇਨ ਯੁੱਧ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਦੇਸ਼ ਛੱਡ ਕੇ ਭੱਜਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਦੇਸ਼ ਯੂਕਰੇਨ ਵਿਚ ਹੀ ਡਟੇ ਹੋਏ ਹਨ।
ਅਮਰੀਕਾ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਇਹ ਆਫਰ ਮਿਲਿਆ ਸੀ ਕਿ ਉਹ ਦੇਸ਼ ਛੱਡ ਸਕਦੇ ਹਨ ਪਰ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਭੱਜਣ ਵਾਲਿਆਂ ‘ਚੋਂ ਨਹੀਂ, ਤੁਹਾਨੂੰ ਮੇਰੀ ਮਦਦ ਕਰਨੀ ਹੈ ਤਾਂ ਮੈਨੂੰ ਹਥਿਆਰ ਦਿਓ, ਗੋਲਾ ਬਾਰੂਦ ਦਿਓ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਗੌਰਤਲਬ ਹੈ ਕਿ ਰੂਸ ਦੇ ਹਮਲੇ ਨੇ ਯੂਕਰੇਨ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਹਾਲਾਤ ਅਜਿਹੇ ਹਨ ਕਿ ਯੂਕਰੇਨ ਹੋਰ ਦੇਸ਼ਾਂ ਵੱਲੋਂ ਮਦਦ ਦੀ ਆਸ ਲਗਾਏ ਬੈਠਾ ਹੈ। ਇਸੇ ਲੜੀ ਵਿਚ ਸਵੀਡਨ ਉਸ ਦੀ ਮਦਦ ਲਈ ਅੱਗੇ ਆਇਆ ਹੈ। ਇਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਸਵੀਡਨ ਦਾ ਧੰਨਵਾਦ ਕੀਤਾ। ਜੇਲੇਂਸਕੀ ਨੇ ਟਵੀਟ ਵਿਚ ਲਿਖਿਆ ਕਿ ਸਵੀਡਨ ਯੂਕਰੇਨ ਨੂੰ ਫੌਜ, ਤਨਕੀਕੀ ਤੇ ਮਨੁੱਖੀ ਸਹਾਇਤਾ ਦੇ ਰਿਹਾ ਹੈ। ਸਮਰਥਨ ਲਈ ਸਵੀਡਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ।
ਹਾਲਾਂਕਿ ਇਸ ਤੋਂ ਪਹਿਲਾਂ ਜੇਲੇਂਸਕੀ ਨੇ ਟਵੀਟ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਸਾਰਿਆਂ ਨੇ ਉਨ੍ਹਾਂ ਨੂੰ ਇਕੱਲੇ ਹੀ ਛੱਡ ਦਿੱਤਾ ਹੈ। ਰੂਸ ਦੇ ਨਿਸ਼ਾਨੇ ‘ਤੇ ਸਭ ਤੋਂ ਪਹਿਲਾਂ ਮੈਂ ਹਾਂ ਤੇ ਦੂਜੇ ਨੰਬਰ ‘ਤੇ ਮੇਰਾ ਪਰਿਵਾਰ ਹੈ। ਜੇਲੇਂਸਕੀ ਨੇ ਯੂਕਰੇਨੀ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਰੂਸ ਕੀਵ ਵਿਚ ਦਾਖਲ ਹੋ ਚੁੱਕਾ ਹੈ। ਜੇਲੇਂਸਕੀ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਗੱਦਾਰ ਨਹੀਂ ਹੈ ਤੇ ਉਹ ਯੂਕਰੇਨ ਛੱਡ ਕੇ ਨਹੀਂ ਭੱਜਣਗੇ।