ਜਨਸੰਖਿਆ ਵਿਸਫੋਟ ਨਾਲ ਜੂਝ ਰਿਹਾ ਭਾਰਤ ਆਬਾਦੀ ਦੇ ਮਾਮਲੇ ਵਿਚ ਅਗਲੇ ਸਾਲ ਚੀਨ ਨੂੰ ਪਛਾੜ ਦੇਵੇਗਾ। ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਜਾਰੀ ਕੀਤੀ ਜਿਸ ਵਿਚ ਕਿਹਾ ਗਿਆ ਕਿ 2023 ਤੱਕ ਭਾਰਤ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।
ਫਿਲਹਾਲ ਚੀਨ ਦੀ ਆਬਾਦੀ 1.426 ਅਰਬ ਹੈ ਤੇ ਭਾਰਤ ਦੀ ਆਬਾਦੀ 1.412 ਅਰਬ ਹੈ। ਮੰਨਿਆ ਜਾ ਰਿਹਾ ਹੈ ਕਿ 2023 ਵਿਚ ਭਾਰਤ ਦੀ ਜਨਸੰਖਿਆ ਵਧ ਕੇ 1.429 ਅਰਬ ਹੋਣ ਵਾਲੀ ਹੈ। ਨਾਲ ਹੀ 2050 ਤੱਕ ਇਹ ਅੰਕੜਾ 1.668 ਅਰਬ ਤੱਕ ਪਹੁੰਚ ਜਾਵੇਗਾ। ਸਦੀ ਦੇ ਮੱਧ ਵਿਚ ਚੀਨ ਦੀ ਆਬਾਦੀ ਵਿਚ ਗਿਰਾਵਟ ਦੇਖੀ ਜਾਵੇਗੀ। ਇਥੋਂ ਦੀ ਆਬਾਦੀ ਘੱਟ ਕੇ 1.317 ਅਰਬ ਹੋ ਜਾਵੇਗੀ।
ਯੂਐੱਨ ਦਾ ਅਨੁਮਾਨ ਹੈ ਕਿ ਪੂਰੇ ਵਿਸ਼ਵ ਦੀ ਆਬਾਦੀ 15 ਨਵੰਬਰ 2022 ਨੂੰ 8 ਅਰਬ ਦਾ ਅੰਕੜਾ ਛੂਹ ਲਵੇਗੀ। ਰਾਹਤ ਦੀ ਗੱਲ ਇਹਹੈ ਕਿ 1950 ਦੇ ਬਾਅਦ ਦੁਨੀਆ ਦੀ ਆਬਾਦੀ ਸਭ ਤੋਂ ਘੱਟ ਦਰ ਨਾਲ ਵਧ ਰਹੀ ਹੈ। ਰਿਪੋਰਟ ਦੀ ਮੰਨੀਏ ਤਾਂ 2020 ਵਿਚ ਆਬਾਦੀ ਵਧਣ ਦੀ ਦਰ ਵਿਚ 1 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਭਾਰਤ ਨੇ 2 ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, BSF ਅਧਿਕਾਰੀਆਂ ਨੇ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
ਤਾਜ਼ਾ ਅਨੁਮਾਨ ਤੋਂ ਇਹ ਵੀ ਪਤਾ ਚੱਲਦਾ ਹੈ ਕਿ 2030 ਤੱਕ ਵਿਸ਼ਵ ਦੀ ਆਬਾਦੀ 8.5 ਅਰਬ ਅਤੇ 2050 ਤੱਕ 9.7 ਅਰਬ ਦਾ ਅੰਕੜਾ ਪਾਰ ਕਰ ਲਵੇਗੀ। ਯੂਐੱਨ ਵਿਚ ਪਾਪੂਲੇਸ਼ਨ ਡਵੀਜ਼ਨ ਦੇ ਨਿਦੇਸ਼ਕ ਜਾਨ ਵਿਲਮੋਥ ਨੇ ਦੱਸਿਆ ਕਿ 2080 ਵਿਚ ਜਨਸੰਖਿਆ ਆਪਣੇ ਸਿਖਰ ‘ਤੇ ਹੋਵੇਗੀ ਤੇ 10.4 ਅਰਬ ‘ਤੇ ਪਹੁੰਚ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
2050 ਤੱਕ ਦੁਨੀਆ ਦੀ ਅੱਧੀ ਆਬਾਦੀ ਸਿਰਫ 8 ਦੇਸ਼ਾਂ ਵਿਚ ਹੋਵੇਗੀ। ਇਨ੍ਹਾਂ ਵਿਚ ਕਾਂਗੋ, ਮਿਸਰ, ਇਥੋਪੀਆ ਭਾਰਤ, ਪਾਕਿਸਤਾਨ, ਨਾਈਜੀਰੀਆ, ਫਿਲੀਪੀਂਸ ਤੇ ਤਨਜਾਨੀਆ ਸ਼ਾਮਲ ਹਨ। ਫਿਲਹਾਲ 46 ਵਿਕਸਿਤ ਦੇਸ਼ਾਂ ਦੀ ਆਬਾਦੀ ਸਭ ਤੋਂ ਵਧ ਤੇਜ਼ੀ ਨਾਲ ਵਧ ਰਹੀ ਹੈ ।
2050 ਤੱਕ ਇਸ ਇਲਾਕੇ ਵਿਚ ਹੀ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਰਹੇਗੀ। ਦੂਜੇ ਪਾਸੇ 61 ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਦੀ ਆਬਾਦੀ 2022 ਤੋਂ 2050 ਵਿਚ ਘੱਟ ਜਾਵੇਗੀ। ਇਨ੍ਹਾਂ ਵਿਚ ਸਭ ਤੋਂ ਵੱਧ ਯੂਰਪ ਦੇ ਦੇਸ਼ ਸ਼ਾਮਲ ਹੋਣਗੇ।