ਚੇਨਈ ਏਅਰਪੋਰਟ ‘ਤੇ ਰੋਜ਼ ਦੀ ਤਰ੍ਹਾਂ ਫਲਾਈਟਾਂ ਦੇ ਆਉਣ-ਜਾਣ ਦਾ ਸਿਲਿਸਲਾ ਰੋਜ਼ ਦੀ ਤਰ੍ਹਾਂ ਜਾਰੀ ਸੀ। ਰਾਤ ਲਗਭਗ 10.45 ਵਜੇ ਬੈਂਕਾਕ ਤੋਂ ਆਉਣ ਵਾਲੀ ਫਲਾਈਟ ਐੱਫਡੀ-153 ਦੇ ਲੈਂਡ ਹੋਣ ਦਾ ਐਲਾਨ ਹੁੰਦਾ ਹੈ। ਕਿਉਂਕਿ ਤਸਕਰੀ ਦੇ ਨਜ਼ਰੀਏ ਤੋਂ ਸੈਂਸਟਿਵ ਸੈਕਟਰ ਵਿਚ ਆਉਂਦਾ ਹੈ। ਲਿਹਾਜ਼ਾ ਏਰਾਈਵਲ ਹਾਲ ਵਿਚ ਕਸਟਮ ਅਧਿਕਾਰੀਆਂ ਨੇ ਆਪਣੀ-ਆਪਣੀ ਪੋਜੀਸ਼ਨ ਲੈ ਲਈ ਸੀ।
ਨਿਰਧਾਰਤ ਸਮੇਂ ‘ਤੇ ਫਲਾਈਟ ਲੈਂਡ ਹੋਈ ਤੇ ਸਾਰੇ ਯਾਤਰੀ ਇਕ-ਇਕ ਕਰਕੇ ਏਅਰਪੋਰਟ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ। ਉਦੋਂ ਇਕ ਕਸਟਮ ਅਧਿਕਾਰੀ ਦੀ ਨਜ਼ਰ ਬੈਗੇਟ ਬੈਲਟ ਕੋਲ ਖੜ੍ਹੇ ਦੋ ਬੈਗਾਂ ‘ਤੇ ਪਈ। ਪਹਿਲਾਂ ਇਹ ਸਮਝਿਆ ਗਿਆ ਕਿ ਕੋਈ ਯਾਤਰੀ ਆਪਣਾ ਬੈਗ ਛੱਡ ਕੇ ਇਧਰ-ਉਧਰ ਹੋ ਗਿਆ ਹੈ। ਉਸ ਬੈਗੇਜ ਬੈਲਟ ‘ਤੇ ਹੁਣ ਦੂਜੀ ਫਲਾਈਟ ਦਾ ਸਾਮਾਨ ਆਉਣਾ ਵੀ ਸ਼ੁਰੂ ਹੋ ਗਿਆ ਸੀ।
ਕੁਝ ਦੇਰ ਇੰਤਜ਼ਾਰ ਕਰਨ ਦੇ ਬਾਅਦ ਵੀ ਜਦੋਂ ਕੋਈ ਇਨ੍ਹਾਂ ਦੋਵੇਂ ਬੈਗਾਂ ਨੂੰ ਲੈਣ ਨਹੀਂ ਆਇਆ ਤਾਂ ਉਸ ਬੈਗ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ। ਬੈਗ ਦੇ ਨੇੜੇ ਜਾਣ ‘ਤੇ ਦੇਖਿਆ ਗਿਆ ਕਿ ਬੈਗ ਦੇ ਅੰਦਰ ਇਕ ਅਜੀਬ ਜਿਹੀ ਹਲਚਰ ਹੋ ਰਹੀ ਹੈ। ਜਿਸ ਦੇ ਬਾਅਦ ਇਹ ਨਿਸ਼ਚਿਤ ਕੀਤਾ ਗਿਆ ਕਿ ਬੈਗ ਦੇ ਅੰਦਰ ਕੋਈ ਵਿਸਫੋਟਕ ਤਾਂ ਨਹੀਂ ਹੈ। ਨੈਗੇਟਿਵ ਸਿੰਗਨਲ ਮਿਲਣ ‘ਤੇ ਦੋਵੇਂ ਬੈਗਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ।
ਜਿਵੇਂ ਹੀ ਬੈਗ ਖੋਲ੍ਹਿਆ ਗਿਆ ਸਾਰੇ ਹੈਰਾਨ ਰਹਿ ਗਏ। ਬੈਗ ਦੇ ਅੰਦਰ ਤੋਂ ਇਕ-ਇਕ ਕਰਕੇ ਸੱਪ ਨਿਕਲਣੇ ਸ਼ੁਰੂ ਹੋਏ। ਬੈਗ ਤੋਂ ਕੁਲ 45 ਬਾਲ ਪਾਇਥਨ ਤੇ 8 ਕਾਰਨ ਸੱਪ ਬਾਹਰ ਕੱਢੇ ਗਏ। ਇਹ ਸਿਲਸਿਲਾ ਇਥੇ ਖਤਮ ਨਹੀਂ ਹੋਇਆ। ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਦਰ ਤੋਂ 3 ਮਰਮੋਸੈੱਟ (ਖਾਸ ਜਾਤੀ ਦਾ ਬਾਂਦਰ) ਤੇ 3-ਸਟਾਰ ਕੱਛੂਏ ਵੀ ਬਰਾਮਦ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸੀਨੀਅਰ ਕਸਟਮ ਅਧਿਕਾਰੀ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਬੈਗ ਬੈਂਕਾਕ ਤੋਂ ਐੱਫ.ਡੀ.-153 ਰਾਹੀਂ ਚੇਨਈ ਏਅਰਪੋਰਟ ਪਹੁੰਚੇ ਸਨ। ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਚੌਕਸੀ ਕਾਰਨ ਇਕ ਯਾਤਰੀ ਨੇ ਇਹ ਦੋਵੇਂ ਬੈਗ ਬੈਗੇਜ ਬੈਲਟ ਦੇ ਕੋਲ ਹੀ ਛੱਡ ਦਿੱਤੇ। ਪਸ਼ੂ ਕੁਆਰੰਟੀਨ ਅਤੇ ਪ੍ਰਮਾਣੀਕਰਣ ਸੇਵਾਵਾਂ ਵਿਭਾਗ ਦੇ ਆਦੇਸ਼ਾਂ ‘ਤੇ, ਇਨ੍ਹਾਂ ਜੰਗਲੀ ਜਾਨਵਰਾਂ ਨੂੰ ਫਲਾਈਟ ਨੰਬਰ FD-154 ਦੁਆਰਾ ਬੈਂਕਾਕ ਭੇਜ ਦਿੱਤਾ ਗਿਆ ਹੈ।