ਪੰਜਾਬ ਤੇ ਦਿੱਲੀ ਸਣੇ 6 ਰਾਜਾਂ ਵਿਚ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਸੰਕਟ ਨਾਲ ਨਿਪਟਣ ਲਈ ਕੋਲੇ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦਿੱਲੀ ਦੇ ਬਿਜਲੀ ਮੰਤਰਾਲੇ BSES ਤੇ ਟਾਟਾ ਪਾਵਰ ਦੇ ਅਧਿਕਾਰੀਆਂ ਵੱਲੋਂ ਕੋਲੇ ਦੀ ਕਮੀ ਨੂੰ ਲੈ ਕੇ ਕੇਂਦਰੀ ਊਰਜਾ ਮੰਤਰੀ ਆਰ. ਕੇ. ਸਿੰਘ ਨਾਲ ਮੁਲਾਕਾਤ ਕੀਤੀ ਗਈ।
ਸਿੰਘ ਨੇ ਕਿਹਾ ਕਿ ਅਸਲ ਵਿਚ ਨਾ ਤਾਂ ਕੋਈ ਸੰਕਟ ਸੀ ਤੇ ਨਾ ਕੋਈ ਸੰਕਟ ਹੈ। ਮੈਂ ਟਾਟਾ ਪਾਵਰ ਦੇ CEO ਨੂੰ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਜੇਕਰ ਉਹ ਗਾਹਕਾਂ ਨੂੰ ਡਰ ਪੈਦਾ ਕਰਨ ਵਾਲੇ ਆਧਾਰਹੀਣ ਮੈਸੇਜ ਭੇਜਦੇ ਹਨ ਤਾਂ ਕਾਰਵਾਈ ਹੋਵੇਗੀ। GAIL ਤੇ ਟਾਟਾ ਪਾਵਰ ਦੇ ਮੈਸੇਜ ਗੈਰ-ਜ਼ਿੰਮੇਵਾਰਾਨਾ ਹਨ।
ਊਰਜਾ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ GAIL ਦੇ CMD ਨੂੰ ਪਾਵਰ ਸਟੇਸ਼ਨਾਂ ਨੂੰ ਸਪਲਾਈ ਜਾਰੀ ਰੱਖਣ ਲਈ ਕਿਹਾ ਹੈ। ਨਾ ਪਹਿਲਾਂ ਬਿਜਲੀ ਸੰਕਟ ਸੀ ਅਤੇ ਨਾ ਹੀ ਭਵਿੱਖ ‘ਚ ਹੋਵੇਗਾ, ਕੋਲੇ ਦੀ ਕਮੀ ਨੂੰ ਲੈ ਕੇ ਡਰ ਪੈਦਾ ਕੀਤਾ ਜਾ ਰਿਹਾ ਹੈ” ਸਿੰਘ ਨੇ ਇਹ ਵੀ ਕਿਹਾ ਕਿ ਬਿਜਲੀ ਦੀ ਕਮੀ ਨਹੀਂ ਹੋਵੇਗੀ। ਸਾਡੇ ਕੋਲ ਇੱਕ ਔਸਤ ਕੋਲਾ ਭੰਡਾਰ ਹੈ ਜੋ 4 ਦਿਨ ਤੋਂ ਵੱਧ ਸਮੇਂ ਤੱਕ ਚੱਲ ਸਕਦਾ ਹੈ। ਸਟਾਕ ਹਰ ਦਿਨ ਭਰ ਦਿੱਤਾ ਜਾਂਦਾ ਹੈ। ਮੈਂ ਕੇਂਦਰੀ ਕੋਲਾ ਤੇ ਖਾਨ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਸੰਪਰਕ ਵਿਚ ਹਾਂ।
ਇਹ ਵੀ ਪੜ੍ਹੋ : ਜਥੇ. ਹਰਪ੍ਰੀਤ ਸਿੰਘ ਨੇ ਮੇਘਾਲਿਆ ‘ਚ ਸਿੱਖਾਂ ਤੋਂ ਘਰ ਖਾਲੀ ਕਰਵਾਉਣ ਦੇ ਫੈਸਲੇ ਦੀ ਕੀਤੀ ਨਿਖੇਧੀ
ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਨੂੰ ਲੈ ਕੇ ਘਬਰਾਹਟ ਉਦੋਂ ਹੋਈ ਜਦੋਂ ਗੇਲ ਨੇ ਭਵਾਨਾ ਪਾਵਰ ਪਲਾਂਟ ਨੂੰ ਸੂਚਿਤ ਕੀਤਾ ਕਿ 2 ਦਿਨ ਬਾਅਦ ਉੁਹ ਪਾਵਰ ਸਪਲਾਈ ਰੋਕ ਦੇਣਗੇ। ਮੰਤਰੀ ਨੇ ਦੱਸਿਆ ਕਿ GAIL ਦਾ ਕਾਂਟ੍ਰੈਕਟ ਖਤਮ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਅੱਜ ਬੈਠਕ ਵਿਚ ਸ਼ਾਮਲ GAIL ਦੇ ਸੀ. ਐੱਮ. ਡੀ. ਨੂੰ ਸਪਲਾਈ ਜਾਰੀ ਕਰਨ ਲਈ ਕਿਹਾ ਗਿਆ ਹੈ। ਪੰਜਾਬ, ਦਿੱਲੀ, ਗੁਜਰਾਤ, ਰਾਜਸਥਾਨ ਸਣੇਕਈ ਰਾਜਾਂ ਵਿਚ ਬਿਜਲੀ ਸੰਕਟ ਹੈ।
ਦੇਖੋ ਵੀਡੀਓ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਦੂਜੇ ਪਾਸੇ ਕੇਂਦਰੀ ਮੰਤਰੀ ਜੋਸ਼ੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਸਾਰਿਆਂ ਨੂੰ ਭਰੋਸਾ ਦਿਵਾ ਰਹੀ ਹੈ ਕਿ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਆਉਣ ਦਾ ਕੋਈ ਖਤਰਾ ਨਹੀਂ ਹੈ। ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ, “ਬਿਲਕੁਲ ਵੀ ਸੰਕਟ ਨਹੀਂ, ਕੋਲ ਇੰਡੀਆ ਕੋਲ 24 ਦਿਨਾਂ ਦੀ ਮੰਗ ਬਰਾਬਰ 4.3 ਕਰੋੜ ਟਨ ਕੋਲੇ ਦਾ ਸਟਾਕ ਹੈ।