ਸੈਵਨ ਕਲਰਸ ਬਰੋਡਕਾਸਟਿੰਗ, ਇਕ ਤਕਨੀਕੀ ਕੰਪਨੀ ਨੇ ਭਾਰਤੀ ਮੀਡੀਆ ਕੰਪਨੀ ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ. ਲਿਮ. ਦੇ ਨਾਲ ਹੱਥ ਮਿਲਾਇਆ ਹੈ ਤੇ ਟੀਵੀ ਚੈਨਲਾਂ ਰਾਹੀਂ ਦਰਸ਼ਕਾਂ ਨਾਲ ਰਿਸ਼ਤੇ ਬਣਾਉਣ ਲਈ ਆਪਣੇ ਪੈਰ ਅੱਗੇ ਰੱਖੇ ਹਨ। ਸਾਗਾ ਸੰਗੀਤ, ਸਾਗਾ ਸੰਗੀਤ ਹਰਿਆਣਵੀ ਤੇ ਸਿੱਖ ਰਤਨਾਵਲੀ, ਭਾਰਤ ਦੇ ਮੁੱਖ ਡਿਜੀਟਲ ਸਟ੍ਰਮਿੰਗ ਪਲੇਟਫਾਰਮ ਨੂੰ ਲਾਂਚ ਕੀਤਾ ਜਾ ਰਿਹਾ ਹੈ।
ਸਾਗਾ ਮਿਊਜ਼ਿਕ ਇਕ 24X7 ਸੰਗੀਤ ਚੈਨਲ ਹੈ ਜੋ ਕਿ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਏਗਾ ਤੇ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਦਾ ਮਨੋਰੰਜਨ ਕਰਨਗੇ। ਇਸ ਵਿਚ ਪੌਪ ਸੰਗੀਤ ਦਾ ਸਭ ਤੋਂ ਵੱਡਾ ਕੈਟਾਲਾਗ ਮਹਾਨ ਕਲਾਸਿਕ ਤੇ ਪੰਜਾਬੀ ਸੰਗੀਤ ਉਦਯੋਗ ਦੇ ਸਭ ਤੋਂ ਵੱਡੇ ਸੁਪਰਸਟਾਰ ਹਨ। ਸਿੱਖ ਰਤਨਾਵਲੀ, ਭਗਤੀ ਚੈਨਲ, 24 ਘੰਟੇ ਸਬਦ ਗੁਰਬਾਣੀ ਚੈਨਲ ਹੈ, ਜਿਸ ਵਿਚ ਸ਼ਬਦ ਗੁਰਬਾਣੀ ਕੀਰਤਨ ਦਾ ਸਭ ਤੋਂ ਵਧੀਆ ਸੰਗ੍ਰਹਿ ਹੋਵੇਗਾ, ਜਿਸ ਵਿਚ ਸਰਵੋਤਮ ਹਜ਼ੂਰੀ ਰਾਗੀਆਂ ਤੇ ਉਨ੍ਹਾਂ ਦੀਆਂ ਵਧੀਆ ਪੇਸ਼ਕਾਰੀਆਂ ਸ਼ਾਮਲ ਹਨ। ਸਾਗਾ ਮਿਊਜ਼ਿਕ ਹਰਿਆਣਵੀ, ਪਹਿਲਾ ਹਰਿਆਣਵੀ ਚੈਨਲ ਹੈ ਜੋ ਹਰਿਆਣਵੀ ਸੰਗੀਤ ਵਿਚ ਵੱਖ-ਵੱਖ ਸ਼ੈਲੀਆਂ ਨੂੰ ਪੇਸ਼ ਕਰਦਾ ਹੈ ਜਿਸ ਵਿ ਚਲੋਕ, ਪੌਪ, ਹਿਪ-ਹੌਪ ਤੇ ਇਥੋਂ ਤੱਕ ਕਿ ਰੈਪ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਨੂੰ ਤੋਹਫ਼ਾ, ਹੁਣ ਦੂਜੀ ਧੀ ਦੇ ਜਨਮ ‘ਤੇ ਲਾਭਪਾਤਰੀ ਔਰਤਾਂ ਨੂੰ ਦਿੱਤੇ ਜਾਣਗੇ 6 ਹਜ਼ਾਰ ਰੁਪਏ
ਸ਼੍ਰੀ ਸਿਮਰਨਜੀਤ ਸਿੰਘ ਡਾਇਰੈਕਟਰ ਸੈਵਨ ਕਲਰਜ਼ ਬਰਾਡਕਾਸਟਿੰਗ ਨੇ ਜ਼ਿਕਰ ਕੀਤਾ ਕਿ ਇਕ ਪੂਰੀ ਤਰ੍ਹਾਂ ਨਾਲ ਲੈਸ ਤਕਨੀਕੀ ਕੰਪਨੀ ਬਣਨਾ ਮੇਰੇ ਲੰਬੇ ਸਮੇਂ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਪਹਿਲਾ ਉਦੇਸ਼ ਸੀ। ਜਦੋਂ ਯੂਨਿਸਿਸ ਇੰਫੋਸੋਲੂਸ਼ਨਸ ਵਰਗੇ ਇਕ ਵਿਸ਼ਾਲ ਸਟੂਡੀਓ ਨੇ ਸਾਡੇ ਵਿਚ ਆਪਣਾ ਵਿਸ਼ਵਾਸ ਦਿਖਾਇਆ, ਮੈਨੂੰ ਪਤਾ ਲੱਗ ਗਿਆ ਕਿ ਮੇਰੀ ਦਿਸ਼ਾ ਸਹੀ ਸੀ ਤੇ ਅੰਤ ਵਿਚ ਚੈਨਲ ਸਪੇਸ ਪ੍ਰਾਪਤ ਕਰਰਨਾ ਨਿਸ਼ਚਿਤ ਤੌਰ ‘ਤੇ ਰਾਹਤ ਦਾ ਸਾਹ ਸੀ ਤੇ ਮੇਰੀ ਸਖਤ ਮਿਹਨਤ ਦਾ ਫਲ ਮਿਲਿਆ। ਮੈਂ ਸੱਚਮੁੱਚ ਡਿਜੀਟਲ ਸ਼ਕਤੀ ਦੇ ਨਾਲ-ਨਾਲ ਟੈਲੀਵਿਜ਼ਨ ਦੀ ਸ਼ਕਤੀ ਵਿਚ ਵਿਸ਼ਵਾਸ ਕਰਦਾ ਹਾਂ ਪਰ ਇਹ ਸਿਰਫ ਪਹਿਲਾ ਕਦਮ ਹੈ ਤੇ ਸਾਡੇ ਲਈ ਬਹੁਤ ਲੰਮਾ ਰਸਤਾ ਤੈਅ ਕਰਨਾ ਬਾਕੀ ਹੈ। ਹੋਰ ਸੂਚਨਾ ਲਈ ਕ੍ਰਿਪਾ ਕਰਕੇ contact@sevencolors.us ਨਾਲ ਸੰਪਰਕ ਕਰੋ।
ਵੀਡੀਓ ਲਈ ਕਲਿੱਕ ਕਰੋ -: