ਉਤਰਾਖੰਡ ਚਾਰ ਧਾਮ ਯਾਤਰਾ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਚਾਰ ਧਾਮ ਯਾਤਰਾ ਰੂਟ ‘ਤੇ ਉਤਰਾਖੰਡ ਮੌਸਮ ਪੂਰਵ ਅਨੁਮਾਨ ਵਿਚ ਪਹਾੜੀ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਐੱਮਪੀ, ਯੂਪੀ, ਦਿੱਲੀ-ਐੱਨਸੀਆਰ ਸਣੇ ਦੇਸ਼ ਦੇ ਹੋਰ ਸੂਬਿਆਂ ਤੋਂ ਉਤਰਾਖੰਡ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਦਰਸ਼ਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਐਤਵਾਰ ਨੂੰ ਧਾਮ ਵਿਚ ਅੱਧਾ ਘੰਟਾ ਬਰਫਬਾਰੀ ਹੋਈ। ਮੌਸਮ ਨੂੰ ਦੇਖਦੇ ਹੋਏ ਰਜਿਸਟਰਡ ਸ਼ਰਧਾਲੂਆਂ ਲਈ ਧਾਮ ਵਿਚ ਸਹੀ ਇੰਤਜ਼ਾਮ ਹੋ ਸਕੇ, ਇਸ ਲਈ ਨਵੇਂ ਰਜਿਸਟ੍ਰੇਸ਼ਨ ‘ਤੇ ਰੋਕ ਲਗਾਈ ਗਈ ਹੈ। ਕੇਦਾਰਨਾਥ ਧਾਮ ਦੇ ਦਰਵਾਜ਼ੇ 25 ਅਪ੍ਰੈਲ ਨੂੰ ਖੋਲ੍ਹੇ ਗਏ ਸਨਤੇ ਬਦਰੀਨਾਥ ਧਾਮ ਦੇ ਕਪਾਟ 27 ਅਪ੍ਰੈਲ ਨੂੰ ਖੁੱਲ੍ਹੇ ਸਨ। ਯਮੁਨੋਤਰੀ ਤੇ ਗੰਗੋਤਰੀ ਧਾਮਾਂ ਦੇ ਕਪਾਟ 22 ਅਪ੍ਰੈਲ ਨੂੰ ਤੀਰਥ ਯਾਤਰੀਆਂ ਲਈ ਖੋਲ੍ਹੇ ਗਏ ਸਨ।
ਨਵੇਂ ਰਜਿਸਟ੍ਰੇਸ਼ਨ ‘ਤੇ ਰੋਕ ਲਗਾਉਣ ਦੇ ਬਾਅਦ ਵੀ ਕੇਦਾਰਨਾਥ ਵਿਚ ਪ੍ਰਤੀਦਿਨ ਦਰਸ਼ਨ ਕਰਨ ਵਾਲੇ ਰਜਿਸਟਰਡ ਸ਼ਰਧਾਲੂਆਂ ਦੀ ਗਿਣਤੀ 25 ਤੋਂ 30 ਹਜ਼ਾਰ ਦੇ ਵਿਚ ਹੈ। 15 ਮਈ ਦੇ ਲਈ 22711, 16 ਮਈ ਲਈ 24575, 17 ਮਈ ਲਈ 22731, 18 ਮਈ ਲਈ 26532 ਤੀਰਥ ਯਾਤਰੀਆਂ ਨੇ ਕੇਦਾਰਨਾਥ ਧਾਮ ਵਿਚ ਦਰਸ਼ਨ ਕੀਤੇ।
ਇਹ ਵੀ ਪੜ੍ਹੋ : ਕੇਦਾਰਨਾਥ ‘ਚ ਮੀਂਹ ਤੇ ਬਰਫਬਾਰੀ, ਸ਼ਰਧਾਲੂਆਂ ਨੂੰ ਅਪੀਲ-‘ਮੌਸਮ ਖਰਾਬ ਹੈ, ਛੱਤਰੀ ਤੇ ਦਵਾਈਆਂ ਲੈ ਕੇ ਚੱਲੋ’
ਜਦੋਂ ਕਿ 19 ਮਈ ਲਈ 29996 ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਹੁਣ ਤੱਕ ਕੁੱਲ 7.76 ਲੱਖ ਸ਼ਰਧਾਲੂ ਚਾਰੋਂ ਧਾਮਾਂ ਦੇ ਦਰਸ਼ਨ ਕਰ ਚੁੱਕੇ ਹਨ। ਰੋਜ਼ਾਨਾ ਚਾਰ ਧਾਮਾਂ ਵਿਚ ਗਭਗ 48965 ਸ਼ਰਧਾਲੂ ਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਦਰਸ਼ਨ ਲਈ ਕੁੱਲ 28.95 ਲੱਖ ਸ਼ਰਧਾਲੂ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: