ਹੁਣ ਫੀਚਰ ਫੋਨ ਨਾਲ ਵੀ UPI ਪੇਮੈਂਟ ਹੋਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਸ ਲਈ ਵੱਖ ਤੋਂ UPI ਲਾਂਚ ਕੀਤਾ। ਇਸ ਦਾ ਨਾਂ UPI123Pay ਨਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਡਿਜੀਟਲ ਪੇਮੈਂਟ ਲਈ 24X7 ਹੈਲਪਲਾਈਨ ਵੀ ਲਾਂਚ ਕੀਤੀ। ਇਸ ਦਾ ਨਾਂ ਡਿਜੀਸਾਥੀ ਹੈ। UPI123Pay ਦੀ ਮਦਦ ਨਾਲ ਯੂਜਰਸ ਫੀਚਰ ਫੋਨ ਨਾਲ ਯੂਪੀਆਈ ਪੇਮੈਂਟ ਕਰ ਸਕਣਗੇ। ਸਕੈਨ ਐਂਡ ਪੇ ਛੱਡ ਸਭ ਤਰ੍ਹਾਂ ਦੇ ਟ੍ਰਾਂਜੈਕਸ਼ਨ ਇਸ ਨਾਲ ਕੀਤੇ ਜਾ ਸਕਣਗੇ। ਇਸ ਨਾਲ ਪੇਮੈਂਟ ਲਈ ਇੰਟਰਨੈਟ ਦੀ ਲੋੜ ਨਹੀਂ ਹੋਵੇਗੀ। ਇਸ ਲਈ ਯੂਜਰਸ ਨੂੰ ਆਪਣੇ ਮੋਬਾਈਲ ਨੰਬਰ ਤੇ ਬੈਂਕ ਅਕਾਊਂਟ ਨੂੰ ਲਿੰਕ ਕਰਵਾਉਣਾ ਹੋਵੇਗਾ।
UPI ਪੇਮੈਂਟ ਦੀ ਸ਼ੁਰੂਆਤ 2016 ਵਿਚ ਹੋਈ ਸੀ। ਹੁਣ ਤੱਕ UPI ਪੇਮੈਂਟ ਲਈ ਸਮਾਰਟਫੋਨ ਜ਼ਰੂਰੀ ਸੀ। ਇਸ ਕਾਰਨ ਪਿੰਡਾਂ ‘ਚ ਕਈ ਲੋਕ ਇਸ ਦਾ ਇਸਤੇਮਾਲ ਨਹੀਂ ਕਰ ਪਾਉਂਦੇ ਸਨ। ਪਿਛਲੇ ਸਾਲ ਦਸੰਬਰ ‘ਚ RBI ਨੇ ਕਿਹਾ ਸੀ ਕਿ ਉਹ ਫੀਚਰ ਫੋਨ ਲਈ UPI ਲਾਂਚ ਕਰੇਗਾ। RBIਦਾ ਮੰਨਣਾ ਹੈ ਕਿ ਫੀਚਰ ਫੋਨ ਲਈ UPI ਫੈਸਿਲਟੀ ਸ਼ੁਰੂ ਹੋਣ ਨਾਲ ਪਿੰਡਾਂ ‘ਚ ਡਿਜੀਟਲ ਪੇਮੈਂਟ ਦਾ ਇਸਤੇਮਾਲ ਵਧੇਗਾ। ਇਸ ਨਾਲ ਫਾਈਨੈਂਸ਼ੀਅਲ ਸਰਵਿਸ ਦੀ ਪਹੁੰਚ ਵਧੇਗੀ। ਪਿੰਡਾਂ ਵਿਚ ਕਈ ਲੋਕਾਂ ਕੋਲ ਸਮਾਰਟਫੋਨ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ ਉਥੇ ਇੰਟਰਨੈਟ ਦੀ ਉਪਲਬਧਤਾ ਦੀ ਵੀ ਗਾਰੰਟੀ ਨਹੀਂ ਹੁੰਦੀ ਹੈ।
ਫੀਚਰ ਫੋਨ ਦਾ ਮਤਲਬ ਬੇਸਿਕ ਫੋਨ ਹੈ। ਇਸ ਫੋਨ ਵਿਚ ਸਿਰਫ ਕਾਲ ਕਰਨ, ਕਾਲ ਰਿਸੀਵ ਕਰਨ ਤੇ ਮੈਸੇਜ ਸੈਂਡ ਤੇ ਰਿਸੀਵ ਕਰਨ ਦਾ ਫੀਚਰ ਹੁੰਦਾ ਹੈ। ਅੱਜ ਵੀ ਆਬਾਦੀ ਦਾ ਇੱਕਵੱਡਾ ਹਿੱਸਾ ਇਨ੍ਹਾਂ ਫੋਨਾਂ ਦੀ ਵਰਤੋਂ ਕਰਦਾ ਹੈ। ਖਾਸ ਕਰਕੇ ਪਿੰਡਾਂ ‘ਚ ਫੀਚਰ ਫੋਨ ਦਾ ਵੱਧ ਇਸਤੇਮਾਲ ਹੁੰਦਾ ਹੈ। RBI ਮੁਤਾਬਕ ਉਹ ਯੂਜਰਸ ਨੂੰ ਆਪਸ਼ਨ ਦਾ ਇੱਕ ਮੈਨਿਊ ਦੇ ਕੇ ਪੇਮੈਂਟ ਕਰਨ ਲਈ ਚਾਰ ਆਪਸ਼ਨ ਦੇਵੇਗਾ ਤੇ ਅੱਗੇ ਚੱਲ ਕੇ ਇਨ੍ਹਾਂ ਫੀਚਰਸ ਨੂੰ ਜੋੜ ਦੇਵੇਗਾ। NPCI ਜ਼ਰੀਏ ਫੀਚਰ ਫੋਨ ਦੇ ਯੂਜਰਸ ਚਾਰ ਤਰੀਕਿਆਂ ਨਾਲ ਪੇਮੈਂਟ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪਹਿਲਾ : IVR ਸਿਸਟਮ ਜਾਂ ਵਾਇਸ ਬੇਸਡ ਸਿਸਟਮ, ਇਸ ਵਿਚ ਯੂਜਰਸ NPCI ਲਈ ਨੰਬਰ ‘ਤੇ ਕਾਲ ਕਰਕੇ ਸੇਫ ਟ੍ਰਾਂਜੈਕਸ਼ਨ ਕਰ ਸਕਦੇ ਹਨ।
ਦੂਜਾ : ਸਕੈਨ ਐਂਡ ਪੇਨ ਛੱਡ ਸਾਰੇ ਤਰ੍ਹਾਂ ਦੇ ਟ੍ਰਾਂਜੈਕਸ਼ਨ ਇਸ ਨਾਲ ਐਪ ਬੇਸਟ ਚੈਨਲ ਜ਼ਰੀਏ ਹੋਣਗੇ। ਇਸ ਵਿਚ ਫੀਚਰ ਫੋਨ ‘ਚ ਇੱਕ ਐਪ ਹੋਵੇਗਾ। ਸਕੈਨ ਤੇ ਪੇਮੈਂਟ ਦੇ ਫੀਚਰ ਨੂੰ ਛੱਡ ਕੇ ਸਮਾਰਟ ਫੋਨ ‘ਤੇ UPI ਐਪ ‘ਤੇ ਸਾਰੇ ਟ੍ਰਾਂਜੈਕਸ਼ਨ ਦੀ ਪੇਸ਼ਕਸ਼ ਕੀਤੀ ਜਾਵੇਗੀ। RBI ਜਲਦ ਹੀ ਸਕੈਨ ਐਂਡ ਪੇ ਫੀਚਰ ਲਿਆਉਣ ‘ਤੇ ਕੰਮ ਕਰ ਰਿਹਾ ਹੈ।
ਤੀਜਾ :ਪ੍ਰਾਕਸਮਿਟੀ ਸਾਊਂਡ ਬੇਸਡ ਪੇਮੈਂਟ। ਟ੍ਰਾਂਜੈਕਸ਼ਨ ਸਾਊਂਡ ਵੇਵਸ ਅਨੇਬਲ ਕਾਂਟੈਕਟ ਨੂੰ ਇਨਬੇਲ ਕਰਨ ਤੇ ਕਾਂਟੈਕਟ ਲੇਸ ਪੇਮੈਂਟ ਕਰਨ ਲਈ ਹੋਵੇਗਾ।
ਚੌਥਾ : ਮਿਸਡ ਕਾਲ ਬੇਸਟ ਸਿਸਟਮ, ਯੂਜਰਸ ਨੂੰ ਇੱਕ ਮਿਸਡ ਕਾਲ ਦੇਣਾ ਹੋਵੇਗਾ ਜਿਸ ਤੋਂਬਾਅਦ ਕਾਲ ਬੈਕ ਮਿਲੇਗੀ। ਯੂਜਰਸ UPI ਪਿਨ ਪਾ ਕੇ ਪੇਮੈਂਟ ਕਰ ਸਕਦਾ ਹੈ।
ਫੀਚਰ ਫੋਨ ਨਾਲ ਡਿਜੀਟਲ ਪੇਮੈਂਟ ਵਾਲਾ ਫੀਚਰ ਦੇਸ਼ ਵਿਚ ਪਹਿਲਾ ਤੋਂ ਮੌਜੂਦ ਸੀ ਪਰ USSD ਬੇਸਡ ਹੋਣ ਦੀ ਵਜ੍ਹਾ ਨਾਲ ਇਸ ਦਾ ਇਸਤੇਮਾਲ ਜ਼ਿਆਦਾ ਨਹੀਂ ਹੋਇਆ। ਯੂਜਰਸ *99# ਕੋਡ ਜ਼ਰੀਏ ਸਮਾਰਟਫੋਨ ਬਿਨਾਂ ਜਾਂ ਇੰਟਰਨੈਟ ਕਨੈਕਸ਼ਨ ਬਿਨਾਂ ਮੋਬਾਈਲ ਬੈਂਕਿੰਗ ਦਾ ਇਸਤੇਮਾਲ ਕਰ ਸਕਦੇ ਹਨ।