USA ਦੇ ਰੱਖਿਆ ਸੂਤਰਾਂ ਦਾ ਦਾਅਵਾ ਹੈ ਕਿ ਰਾਤ ਢਾਈ ਵਜੇ ਰੂਸ ਯੂਕਰੇਨ ‘ਤੇ ਹਮਲਾ ਕਰੇਗਾ। ਅਮਰੀਕਾ ਦਾ ਇਹ ਵੀ ਦਾਅਵਾ ਹੈ ਕਿ ਤੜਕੇ ਤਿੰਨ ਵਜੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਇਸ ਹਮਲੇ ਦੀ ਅਧਿਕਾਰਕ ਪੁਸ਼ਟੀ ਕਰਨਗੇ। ਅਮਰੀਕੀ ਸੂਤਰਾਂ ਨੇ ਦੱਸਿਆ ਕਿ ਆਪਣੇ ਸੈਨਾ ਬਲ ਦਾ ਇਸਤੇਮਾਲ ਕਰਕੇ ਰੂਸ ਯੂਕਰੇਨ ਦੇ ਦੱਖਣੀ ਤਟ ‘ਤੇ ਇਕੱਠੇ ਵੀ ਹਮਲਾ ਕਰ ਸਕਦਾ ਹੈ। ਯੂਕਰੇਨ ਦੀ ਪੂਰਬੀ ਸਰਹੱਦ ਕੋਲ ਰੂਸ ਕੋਲ 126,000 ਤੋਂ ਵੱਧ ਸੈਨਿਕ ਹਨ ਅਤੇ ਉੱਤਰ ਵਿਚ ਬੇਲਾਰੂਸ ਵਿਚ 80,000 ਸੈਨਿਕ ਹਨ।
ਰੂਸ ਨੇ ਮੰਗਲਵਾਰ ਨੂੰ ਪਹਿਲਾਂ ਕਿਹਾ ਸੀ ਕਿ ਫੌਜ ਅਭਿਆਸ ਵਿਚ ਹਿੱਸਾ ਲੈ ਰਹੇ ਕੁਝ ਫੌਜੀ ਟੁਕੜੀਆਂ ਆਪਣੇ ਸੈਨਿਕ ਅੱਡੇ ਲਈ ਪਰਤਣਾ ਸ਼ੁਰੂ ਕਰਨਗੀਆਂ। ਹਾਲਾਂਕਿ ਰੂਸ ਨੇ ਵਾਪਸੀ ਦਾ ਵੇਰਵਾ ਨਹੀਂ ਦਿੱਤਾ ਹੈ ਪਰ ਇਸ ਤੋਂ ਇਹ ਉਮੀਦ ਜਗੀ ਸੀ ਕਿ ਸ਼ਾਇਦ ਰੂਸ ਦੀ ਯੋਜਨਾ ਯੂਕਰੇਨ ‘ਤੇ ਹਮਲਾ ਕਰਨ ਦੀ ਨਾ ਹੋਵੇ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਨੂੰ ਯੂਕਰੇਨ ‘ਤੇ ਹਮਲਾ ਕਰਨ ਦੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ। ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ ਲਗਭਗ 100,000 ਸੈਨਿਕਾਂ ਦਾ ਇਕੱਠ ਕੀਤਾ ਹੋਇਆ ਹੈ। ਇਸ ਕਦਮ ‘ਤੇ ਪੱਛਮੀ ਦੇਸ਼ ਉਸ ਨੂੰ ਚੇਤਾਵਨੀ ਦੇ ਰਹੇ ਹਨ ਤੇ ਦੋਸ਼ ਲਗਾ ਰਹੇ ਹਨ ਕਿ ਉਸ ਦਾ ਇਰਾਦਾ ਯੂਕਰੇਨ ‘ਤੇ ਹਮਲਾ ਕਰਨ ਦਾ ਹੈ। ਹਾਲਾਂਕਿ ਰੂਸ ਨੇ ਵਾਰ-ਵਾਰ ਇਨਕਾਰ ਕੀਤਾ ਹੈ ਕਿ ਉਸ ਦੀ ਯੂਕਰੇਨ ‘ਤੇ ਹਮਲਾ ਕਰਨ ਦੀ ਕੋਈ ਯੋਜਨਾ ਹਨ।
ਇਹ ਵੀ ਪੜ੍ਹੋ : ‘ਆਪ’ ’ਤੇ ਵਿਸਾਹ ਨਾ ਕਰੋ, ਇਹ ਪੰਜ ਸਾਲ ਹੋਰ ਬਰਬਾਦ ਕਰ ਦੇਵੇਗੀ ਜਿਵੇਂ ਕਾਂਗਰਸ ਨੇ ਕੀਤੇ : ਹਰਸਿਮਰਤ ਬਾਦਲ
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਯੂਕਰੇਨ ਦੀ ਰਾਜਧਾਨੀ ਕੀਵ ‘ਚ ਭਾਰਤੀ ਦੂਤਾਵਾਸ ਦੇ ਬਿਆਨ ਵਿਚ ਕਿਹਾ ਹੈ ਕਿ ਯੂਕਰੇਨ ਵਿਚ ਮੌਜੂਦਾ ਸਥਿਤੀ ਦੀਆਂ ਅਨਿਸ਼ਚਿਤਤਾਵਾਂ ਨੂੰ ਦੇਖਦੇ ਹੋਏ ਭਾਰਤੀ ਨਾਗਰਿਕ, ਵਿਸ਼ੇਸ਼ ਤੌਰ ‘ਤੇ ਅਜਿਹੇ ਵਿਦਿਆਰਥੀ ਜਿਨ੍ਹਾਂ ਦਾ ਯੂਕਰੇਨ ‘ਚ ਰਹਿਣਾ ਜ਼ਰੂਰੀ ਨਹੀਂ ਹੈ, ਅਸਥਾਈ ਤੌਰ ‘ਤੇ ਛੱਡਣ ਦਾ ਵਿਚਾਰ ਕਰ ਸਕਦੇ ਹਨ। ਭਾਰਤੀ ਨਾਗਰਿਕਾਂ ਨੂੰ ਯੂਕਰੇਨ ‘ਚ ਅਤੇ ਉਸ ਦੇ ਅੰਦਰ ਸਾਰੀਆਂ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ।