ਪਾਕਿਸਤਾਨ ਦੀ ਸੱਤਾ ਗੁਆਉਣ ਦੇ ਬਾਅਦ ਤੋਂ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਲਗਾਤਾਰ ਅਮਰੀਕਾ ‘ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ ਇੱਕ ਵਾਰ ਅਮਰੀਕਾ ਨੂੰ ਲੈ ਕੇ ਉਨ੍ਹਾਂ ਨੇ ਵੱਡੀ ਗੱਲ ਕਹੀ ਹੈ। ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ‘ਤੇ ਹਮਲਾ ਕੀਤੇ ਬਿਨਾਂ ਹੀ ਉਸ ਨੂੰ ਗੁਲਾਮ ਬਣਾ ਦਿੱਤਾ ਹੈ। ਪਾਕਿਸਤਾਨ ਦੀ ਜਨਤਾ ਕਦੇ ਵੀ ਦਰਾਮਦ ਸਰਕਾਰ ਨੂੰ ਕਦੇ ਸਵੀਕਾਰ ਨਹੀਂ ਕਰਨਗੇ।
ਕ੍ਰਿਕਟ ਤੋਂ ਰਾਜਨੇਤਾ ਬਣੇ 69 ਸਾਲਾ ਇਮਰਾਨ ਖਾਨ ਦੀ ਸਰਕਾਰ ਨੂੰ ਪਿਛਲੇ ਦਿਨੀਂ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਪਾਸ ਕਰਕੇ ਡਿਗਾ ਦਿੱਤਾ ਗਿਆ ਸੀ। ਉੁਨ੍ਹਾਂ ‘ਤੇ ਦੋਸ਼ ਲੱਗਾ ਸੀ ਕਿ ਵਿਰੋਧੀ ਧਿਰ ਨੇ ਅਮਰੀਕਾ ਨਾਲ ਮਿਲ ਕੇ ਉਨ੍ਹਾਂ ਖਿਲਾਫ ਸਾਜ਼ਿਸ਼ ਰਚੀ ਹੈ।
ਸਰਕਾਰ ਡਿਗਣ ਦੇ ਬਾਅਦ ਇਮਰਾਨ ਖਾਨ ਪਾਕਿਸਤਾਨ ‘ਚ ਵੱਖ-ਵੱਖ ਸ਼ਹਿਰਾਂ ‘ਚ ਕਈ ਰੈਲੀਆਂ ਕਰ ਚੁੱਕੇ ਹਨ ਤੇ ਉਹ ਸ਼ਹਿਬਾਜ਼ ਸਰਕਾਰ ਖਿਲਾਫ ਲਗਾਤਾਰ ਦੋਸ਼ ਲਗਾ ਰਹੇ ਹਨ। ਆਪਣੀਆਂ ਕਈ ਰੈਲੀਆਂ ਨੇ ਉਨ੍ਹਾਂ ਨੇ ਨਵੀਂ ਸਰਕਾਰ ਦੇ ਦੇਸ਼ਧ੍ਰੋਹੀ ਤੇ ਭ੍ਰਿਸ਼ਟ ਸਰਕਾਰ ਕਰਾਰ ਦਿੱਤਾ ਹੈ। ਇਮਰਾਨ ਖਾਨ ਨੇ ਆਪਣੀ ਸਰਕਾਰ ਡਿਗਾਉਣ ਦਾ ਦੋਸ਼ ਵੀ ਸਿੱਧੇ ਤੌਰ ‘ਤੇ ਅਮਰੀਕਾ ਨੇ ਲਗਾਇਆ ਪਰ ਯੂਐੱਸ ਤੇ ਪਾਕਿਸਤਾਨ ਦੀ ਮੌਜੂਦਾ ਸਰਕਾਰ ਨੇ ਉਨ੍ਹਾਂ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ।
ਦੱਸ ਦੇਈਏ ਕਿ ਇਮਰਾਨ ਖਾਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਫੈਸਲਾਬਾਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ‘ਤੇ ਹਮਲਾ ਨਹੀਂ ਕੀਤਾ ਤੇ ਉਸ ਨੂੰ ਇਸ ਦੀ ਲੋੜ ਵੀ ਨਹੀਂ ਪਈ ਕਿਉਂਕਿ ਹਮਲੇ ਤੋਂ ਬਿਨਾਂ ਹੀ ਉਸ ਨੇ ਪਾਕਿਸਤਾਨ ਨੂੰ ਗੁਲਾਮ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਮਰੀਕਾ ਨੂੰ ਕਿਸੇ ਦੀ ਮਦਦ ਕਰਨ ਵਿਚ ਆਪਣਾ ਕੋਈ ਫਾਇਦਾ ਨਾ ਦਿਖੇ ਉਦੋਂ ਤੱਕ ਉਹ ਕਿਸੇ ਦੀ ਮਦਦ ਨਹੀਂ ਕਰਦਾ।
ਵੀਡੀਓ ਲਈ ਕਲਿੱਕ ਕਰੋ -: