ਉਹ ਰਾਜ ਜਿਥੋਂ ਦੀ ਭਾਸ਼ਾ ਹਿੰਦੀ ਨਹੀਂ ਹੈ, ਉਥੇ ਸਰਕਾਰੀ ਬੋਰਡ ‘ਤੇ ਹਿੰਦੀ ਤੇ ਅੰਗਰੇਜ਼ੀ ਵਿਚ ਜਾਣਕਾਰੀ ਲਿਖੀ ਹੁੰਦੀ ਹੈ। ਅਜਿਹੇ ਵਿਚ ਉਸ ਸੂਬੇ ਦੇ ਲੋਕ ਹਿੰਦੀ ਜਾਂ ਅੰਗਰੇਜ਼ੀ ਪੜ੍ਹਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਲੋਕਾਂ ਨੂੰ ਆਪਣੇ ਖੇਤਰ ‘ਚ ਸਾਈਨ ਬੋਰਡ ਜ਼ਰੀਏ ਸਹੀ ਜਾਣਕਾਰੀ ਮਿਲੇ, ਇਹ ਮਾਮਲਾ ਮੰਗਲਵਾਰ ਨੂੰ ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਚੁੱਕਿਆ ਗਿਆ। ਇਸ ‘ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਵਿਚ ਸਾਰੇ ਸਰਕਾਰੀ ਸਾਈਨ ਬੋਰਡ ਮਾਤ ਭਾਸ਼ਾ ਮਤਲਬ ਖੇਤਰੀ ਭਾਸ਼ਾਵਾਂ ਵਿਚ ਲਿਖੇ ਜਾਣ।
ਪੱਛਮ ਬੰਗਾਲ ਤੋਂ ਏਆਈਟੀਸੀ ਸਾਂਸਦ ਸੁਖੇਂਦੂ ਸ਼ੇਖਰ ਰਾਏ ਨੇ ਕਿਹਾ ਕਿ ਸਰਕਾਰੀ ਸਾਈਨ ਬੋਰਡ ‘ਤੇ ਸਿਰਫ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਹੀ ਜਾਣਕਾਰੀ ਹੁੰਦੀ ਹੈ, ਜੋ ਸਥਾਨਕ ਨਾਗਰਿਕਾਂ ਨੂੰ ਸਮਝ ਨਹੀਂ ਆਉਂਦੀ। ਬੰਗਾਲ ਵਿਚ ਆਮ ਲੋਕ ਬਾਂਗਲਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਨਾਲ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਮਾਤ ਭਾਸ਼ਾ ਵਿਚ ਜੇਕਰ ਸਾਈਨ ਬੋਰਡ ਹੋਣਗੇ ਤਾਂ ਲੋਕਾਂ ਨੂੰ ਸਮਝਣ ਵਿਚ ਆਸਾਨੀ ਹੋਵੇਗੀ। ਉਨ੍ਹਾਂ ਨੇ ਮੈਟਰੋ ਟ੍ਰੇਨ ਦਾ ਵੀ ਜ਼ਿਕਰ ਕੀਤਾ, ਜਿਥੇ ਬੋਰਡ ‘ਤੇ ਸਿਰਫ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਜਾਣਕਾਰੀ ਲਿਖੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਮੁੱਦਾ ਇਕੱਲੇ ਸੁਖੇਂਦੂ ਸ਼ੇਖਰ ਰਾਏ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਹੈ। ਅਜਿਹੇ ਵਿੱਚ ਹਰੇਕ ਸੂਬੇ ਵਿੱਚ ਸਾਰੇ ਸਰਕਾਰੀ ਸਾਈਨ ਬੋਰਡਾਂ (ਰਾਜ ਅਤੇ ਕੇਂਦਰੀ) ‘ਤੇ ਪਹਿਲਾਂ ਮਾਂ ਬੋਲੀ ਜਾਂ ਰਾਜ ਦੀ ਭਾਸ਼ਾ ਵਰਤੀ ਜਾਵੇ, ਫਿਰ ਹੀ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਵੇ। ਤਾਂ ਹੀ ਲੋਕ ਸਮਝਣਗੇ।
ਇਹ ਵੀ ਪੜ੍ਹੋ : ‘2.6 ਕਰੋੜ ਭਾਰਤੀਆਂ ਨੇ ਕੋਰੋਨਾ ਵੈਕਸੀਨ ਦੀ ਨਹੀਂ ਲਈ ਇੱਕ ਵੀ ਖੁਰਾਕ ‘ – ਸਿਹਤ ਰਾਜ ਮੰਤਰੀ
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਨੋਟਿਸ ਲਵੇ ਤੇ ਧਿਆਨ ਦੇਵੇ ਕਿ ਸਾਰੇ ਸੰਬਧਤ ਏਜੰਸੀਆਂ ਨੂੰ ਨਿਰਦੇਸ਼ ਦੇ ਦਿੱਤੇ ਜਾਣ। ਇਹ ਨੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ। ਅਸੀਂ ਇੱਕ ਆਜ਼ਾਦ ਦੇਸ਼ ਵਿਚ ਰਹਿੰਦੇ ਹਾਂ।ਉਨ੍ਹਾਂ ਕਿਹਾ ਕਿ ਸਥਾਨਕ ਭਾਸ਼ਾ ਵਿਚ ਸਾਈਨ ਬੋਰਡ ਨੂੰ ਜ਼ਰੂਰੀ ਕੀਤਾ ਜਾਵੇ।