ਯੂਨਾਈਟਿਡ ਕਿੰਗਡਮ (UK) ਦੀ ਆਪਣੀ ਯਾਤਰਾ ਦੇ ਦੂਜੇ ਦਿਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਧਨਖੜ ਨੇ ਕਿਹਾ ਕਿ ਭਾਰਤੀਆਂ ਦਾ ਡੀਐੱਨਏ ਇੰਨਾ ਮਜ਼ਬੂਤ ਹੈ ਕਿ ਉਨ੍ਹਾਂ ਦੀ ਬੁੱਧੀ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਭਾਰਤੀ ਲੋਕ ਜਿਥੇ ਵੀ ਜਾਂਦੇ ਹਨ, ਅਦਭੁੱਤ ਪ੍ਰਦਰਸ਼ਨ ਕਰਦੇ ਹਨ।
ਜਗਦੀਪ ਧਨਖੜ ਨੇ ਕਿਹਾ ਕਿ ਵਿਕਸਿਤ ਦੇਸ਼ ਵੀ ਔਸਤ ਦਰਜੇ ਨਾਲ ਵਿਕਾਸ ਕਰ ਰਹੇ ਹਨ ਪਰ ਇਸ ਦੇ ਉਲਟ ਪਿਛਲੇ 8 ਸਾਲਾਂ ਵਿਚ ਭਾਰਤ ਨੇ ਚੰਗੀ ਤਰੱਕੀ ਕੀਤੀ ਹੈ। ਸਾਡਾ ਭਾਰਤ ਇਸ ਸਮੇਂ ਪਿਛਲੇ ਪਹਿਲਾਂ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ।
ਉਪਰਾਸ਼ਟਰਪਤੀ ਨੇ ਵਿਦਿਆਰਥੀਆਂ ਤੋਂ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਤੇ ਭਾਰਤ-ਬ੍ਰਿਟੇਨ ਦੇ ਸਬੰਧਾਂ ਨੂੰ ਅੱਗੇ ਵਧਾਉਣ ਵਿਚ ਭੂਮਿਕਾ ਦੀ ਤਾਰੀਫ ਕੀਤੀ। ਧਨਖੜ ਤੇ ਉਨ੍ਹਾਂ ਦੀ ਪਤਨੀ ਸ਼ਨੀਵਾਰ ਨੂੰ ਲੰਦਨ ਵਿਚ ਕਿੰਗ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ ਵਿਚ ਸ਼ਾਮਲ ਹੋਏ ਸਨ।
ਆਪਣੀ ਯਾਤਰਾ ਦੇ ਪਹਿਲੇ ਦਿਨ ਜਗਦੀਪ ਧਨਖੜ ਨੇ ਬਕਿੰਘਮ ਪੈਲੇਸ ਵਿਚ ਸਵਾਗਤ ਸਮਾਰੋਹ ਦੌਰਾਨ ਕਿੰਗ ਚਾਰਲਸ-III ਸੰਯੁਕਤ ਰਾਜ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡੇਨ ਤੇ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਗਦੀਪ ਧਨਖੜ ਨੇ ਯੂਨਾਈਟਿਡ ਕਿੰਗਡਮ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਇਸ ਸਮੇਂ ਇਕ ਅਜਿਹੇ ਪੱਧਰ ‘ਤੇ ਕੰਮ ਕਰ ਰਿਹਾ ਹੈ ਜਿਸ ਦੀ ਦੁਨੀਆ ਵਿਚ ਤੁਲਨਾ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਬਠਿੰਡਾ : ਕਲਰਕ ਨੇ ਸਕਿਓਰਿਟੀ ਸਰਵਿਸ ਕੰਪਨੀ ਨਾਲ ਕੀਤੀ ਕਰੋੜਾਂ ਦੀ ਠੱਗੀ, ਆਪਣੇ ਤੇ ਪਰਿਵਾਰ ਦੇ ਭਰੇ ਖਾਤੇ
ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਪੂਰੀ ਤਰ੍ਹਾਂ ਤੋਂ ਆਜ਼ਾਦ ਹੈ। ਭਾਰਤ ਦਾ ਚੋਣ ਕਮਿਸ਼ਨ ਬਾਕੀ ਦੁਨੀਆ ਲਈ ਇਕ ਲਾਈਟ ਹਾਊਸ ਹੈ ਕਿ ਘੱਟ ਤੋਂ ਘੱਟ ਸਮੇਂ ਵਿਚ ਨਿਰਪੱਖ ਤੇ ਕੁਸ਼ਲਤਾ ਨਾਲ ਚੋਣਾਂ ਕਿਵੇਂ ਕਰਵਾਈਆਂ ਜਾਣ। ਭਾਰਤ ਵਿਚ ਤੁਸੀਂ ਕਾਨੂੰਨ ਪ੍ਰਤੀ ਜਵਾਬਦੇਹ ਹੋ ਭਾਵੇਂ ਤੁਸੀਂ ਕੋਈ ਵੀ ਵਿਅਕਤੀ ਹੋਵੋ। ਕੋਈ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਨਹੀਂ ਹੈ ਤੇ ਨਾ ਹੀ ਕਿਸੇ ਨਾਲ ਗਲਤ ਵਿਵਹਾਰ ਕੀਤਾ ਜਾ ਸਕਦਾ ਹੈ। ਉਪ ਰਾਸ਼ਟਰਪਤੀ ਨੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਭਾਰਤੀ ਪ੍ਰਵਾਸੀ ਭਾਈਚਾਰੇ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਡਾਇਸਪੋਰਾ ‘ਤੇ ਮਾਣ ਹੈ। ਉਹ ਭਾਰਤ ਦੇ 24X7 ਅੰਬੈਸਡਰ ਹਨ, ਇਥੇ 1.7 ਮਿਲੀਅਨ ਤੇ ਪੂਰੀ ਦੁਨੀਆ ਵਿਚ 32 ਮਿਲੀਅਨ ਭਾਰਤੀ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: