ਪੰਜਾਬ ਦੇ ਬਠਿੰਡਾ ਸਥਿਤ RTA ਦਫ਼ਤਰ ਵਿੱਚ ਤਾਇਨਾਤ ਕਲਰਕ ਅਤੇ ਉਸ ਦੇ ਨਿੱਜੀ ਸਹਾਇਕ ਨੂੰ ਮੰਗਲਵਾਰ ਦੁਪਹਿਰ ਟੈਕਸ ਵੈਰੀਫਿਕੇਸ਼ਨ ਲਈ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਦਿਨੇਸ਼ ਕੁਮਾਰ ਅਤੇ ਨਿੱਜੀ ਸਹਾਇਕ ਰਾਜਵੀਰ ਉਰਫ਼ ਰਾਜੂ ਵਜੋਂ ਹੋਈ ਹੈ। ਮੁਲਜ਼ਮ ਹਰੇਕ ਵਾਹਨ ਦੀ ਟੈਕਸ ਵੈਰੀਫਿਕੇਸ਼ਨ ਲਈ ਪ੍ਰਤੀ ਫਾਈਲ 100 ਰੁਪਏ ਵਸੂਲਦੇ ਸਨ।
ਨਿੱਜੀ ਸਹਾਇਕ ਰਾਜੂ, ਕਲਰਕ ਦਿਨੇਸ਼ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਬੀੜ ਤੋਂ 10 ਫਾਈਲਾਂ ਦੇ ਟੈਕਸ ਪੇਮੈਂਟ ਕੋਡ ਦਰਜ ਕਰਨ ਦੇ ਬਦਲੇ ਇੱਕ ਹਜ਼ਾਰ ਰੁਪਏ ਲੈ ਰਿਹਾ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਅੱਜ ਵਿਜੀਲੈਂਸ ਵਿੱਚ ਸ਼ਿਕਾਇਤ ਦਿੱਤੀ ਕਿ RTA ਦਫ਼ਤਰ ਵਿੱਚ ਤਾਇਨਾਤ ਮੁਲਾਜ਼ਮ ਫਾਈਲ ਪਾਸ ਕਰਨ ਦੀ ਬਜਾਏ ਉਸ ਤੋਂ ਰਿਸ਼ਵਤ ਮੰਗ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਤੋਂ ਪੈਸੇ ਮੰਗਣ ਦੀ ਆਡੀਓ ਵੀ ਰਿਕਾਰਡ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਕਾਰਵਾਈ ਕਰਦਿਆਂ DSP ਵਿਜੀਲੈਂਸ ਸੰਦੀਪ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਲਰਕ ਦਿਨੇਸ਼ ਅਤੇ ਉਸ ਦੇ ਨਿੱਜੀ ਸਹਾਇਕ ਰਾਜੂ ਨੂੰ ਸਥਾਨਕ ਮਿੰਨੀ ਸਕੱਤਰੇਤ ਦੇ ਦੂਜੇ ਮੰਜ਼ਿਲ ਸਥਿਤ RTA ਦਫਤਰ ‘ਚ ਬੈਠ ਕੇ ਇਕ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ : ਬੇਅਦਬੀ ਕਾਂਡ ਦੇ ਦੋਸ਼ੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਗੁਰੂ ਗੋਬਿੰਦ ਜੇਲ੍ਹ ‘ਚ ਕੀਤਾ ਜਾ ਸਕਦੈ ਸ਼ਿਫਟ
ਪਤਾ ਲੱਗਾ ਹੈ ਕਿ ਦਿਨੇਸ਼ ਇਕ ਕੰਪਨੀ ਰਾਹੀਂ ਟਰਾਂਸਪੋਰਟ ਵਿਭਾਗ ਵਿਚ ਆਇਆ ਸੀ। ਉਸ ਨੂੰ ਕੁਝ ਮਹੀਨੇ ਪਹਿਲਾਂ ਲੁਧਿਆਣਾ ਤੋਂ ਬਠਿੰਡਾ ਤਬਦੀਲ ਕੀਤਾ ਗਿਆ ਸੀ। ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਆਰਟੀਏ ਦਫ਼ਤਰ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਮੁਲਜ਼ਮ ਦਿਨੇਸ਼ ਕੁਮਾਰ ਅਤੇ ਰਾਜੂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: