ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਦੇ ਬਦਲੇ ਉਸ ਨੇ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਸ ਗੱਲ ਤੋਂ ਨਾਰਾਜ਼ ਜਾਇਦਾਦ ਖਰੀਦਣ ਵਾਲੇ ਨੇ ਵਿਜੀਲੈਂਸ ਵਿੱਚ ਸ਼ਿਕਾਇਤ ਕਰ ਦਿੱਤੀ।
ਅੱਜ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਟਵਾਰੀ ਨੂੰ ਰਿਸ਼ਵਤ ਦੀ ਰਕਮ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਮਾਮਲਾ ਜ਼ਿਲ੍ਹੇ ਦੀ ਸਬ-ਤਹਿਸੀਲ ਤਰਸਿੱਕਾ ਦਾ ਹੈ। ਪਿੰਡ ਅਰਜਨ ਮਾਂਗਾ ਮਹਿਤਾ ਦੇ ਵਸਨੀਕ ਕੁਲਵੰਤ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਵਿੱਚ ਸ਼ਿਕਾਇਤ ਕੀਤੀ ਸੀ।
ਸ਼ਿਕਾਇਤ ਵਿੱਚ ਕੁਲਵੰਤ ਨੇ ਦੱਸਿਆ ਕਿ ਉਸਨੇ ਪਿੰਡ ਵਿੱਚ ਹੀ 4 ਕਨਾਲ 9 ਮਰਲੇ ਜਗ੍ਹਾ ਜਗੀਰ ਸਿੰਘ ਤੋਂ ਖਰੀਦੀ ਸੀ। ਉਸਨੇ ਇਸਨੂੰ ਆਪਣੇ ਪਿਤਾ ਗੁਰਮੁਖ ਸਿੰਘ ਦੇ ਨਾਮ ‘ਤੇ ਰਜਿਸਟਰਡ ਕਰਵਾਇਆ। ਇਸ ਤੋਂ ਬਾਅਦ ਉਹ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਰਨ ਲਈ ਪਟਵਾਰੀ ਆਨੰਦ ਜਯੋਤੀ ਕੋਲ ਗਿਆ, ਫਿਰ ਪਟਵਾਰੀ ਨੇ ਚੱਕਰ ਕਟਵਾਉਣੇ ਸ਼ੁਰੂ ਕਰ ਦਿੱਤੇ। ਪਰ ਉਹ 2000 ਰੁਪਏ ਰਿਸ਼ਵਤ ਦੇਣ ਦੇ ਹੱਕ ਵਿੱਚ ਨਹੀਂ ਸੀ।
ਇਹ ਵੀ ਪੜ੍ਹੋ : ਗੁਰਦਾਸ ਮਾਨ ਦੇ ਹੱਕ ‘ਚ ਨਿਤਰੇ ਵਿਧਾਇਕ ਰਾਜਾ ਵੜਿੰਗ, ਕਿਹਾ- ਮਾਫੀ ਮੰਗਣ ‘ਤੇ ਕੇਸ ਦਰਜ ਕਰਨਾ ਗਲਤ
ਐਸਐਸਪੀ ਵਿਜੀਲੈਂਸ ਦਫਤਰ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਯੋਜਨਾ ਬਣਾਈ ਗਈ ਅਤੇ ਕੁਲਵੰਤ 2000 ਰੁਪਏ ਲੈ ਕੇ ਪਟਵਾਰੀ ਕੋਲ ਪਹੁੰਚ ਗਿਆ। ਜਿਵੇਂ ਹੀ ਪਟਵਾਰੀ ਨੇ ਪੈਸੇ ਲਏ, ਵਿਜੀਲੈਂਸ ਨੇ ਪ੍ਰਿੰਸੀਪਲ ਜਸਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਨਰੇਸ਼ ਕੁਮਾਰ ਦੀ ਹਾਜ਼ਰੀ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।